ਜਾਸ, ਰਿਸ਼ੀਕੇਸ਼: ਰਿਸ਼ੀਕੇਸ਼ ਦੀ ਚੀਲਾ ਨਹਿਰ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਚੀਲਾ ਸ਼ਕਤੀ ਨਹਿਰ ‘ਤੇ ਇਹ ਹਾਦਸਾ ਵਾਪਰਿਆ। ਵਣ ਵਿਭਾਗ ਦੇ ਪੰਜ ਅਫ਼ਸਰਾਂ ਦੀ ਸਰਕਾਰੀ ਗੱਡੀ ਸ਼ਕਤੀ ਨਹਿਰ ‘ਚ ਡਿੱਗ ਗਈ।

ਦੋ ਜਣਿਆਂ ਦੀ ਮੌਤ ਦੀ ਪੁਸ਼ਟੀ

ਚੀਲਾ ਨੇੜੇ ਹੋਏ ਹਾਦਸੇ ‘ਚ ਵਣ ਵਿਭਾਗ ਅਧਿਕਾਰੀ ਚੀਲਾ ਸ਼ੈਲੇਸ਼ ਘਿਲੜਿਆਲ ਤੇ ਵਧ ਖੇਤਰ ਅਧਿਕਾਰੀ ਪ੍ਰਮੋਦ ਧਿਆਨੀ ਦਾ ਹਾਦਸੇ ‘ਚ ਦੇਹਾਂਤ ਹੋਣ ਦੀ ਪੁਸ਼ਟੀ ਹੋਈ ਹੈ। ਇਕ ਹੋਰ ਵਣ ਮੁਲਾਜ਼ਮ ਦੀ ਵੀ ਮੌਤ ਹੋਈ ਹੈ, ਜਿਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ।

ਵਾਰਡਨ ਆਲੋਕ ਅਜੇ ਲਾਪਤਾ ਹੈ। ਸੰਭਾਵਨਾ ਹੈ ਕਿ ਉਹ ਚੀਲਾ ਨਹਿਰ ‘ਚ ਡਿੱਗ ਗਿਆ ਹੈ। ਜਾਨਵਰਾਂ ਦੇ ਡਾਕਟਰ ਨੌਟੀਆਲ ਜ਼ਖ਼ਮੀ ਹੈ। ਮ੍ਰਿਤਕ ਰੇਂਜਰ ਸ਼ੈਲੇਸ਼ ਘਿਲੜਿਆਲ ਪੀਐੱਮਓ ਦਫ਼ਤਰ ‘ਚ ਸਕੱਤਰ ਸਾਬਕਾ ਜ਼ਿਲ੍ਹਾ ਅਧਿਕਾਰੀ ਮੰਗਲੇਸ਼ ਘਿਲੜਿਆਲ ਦੇ ਭਰਾ ਹਨ। ਦੱਸਿਆ ਜਾ ਰਿਹਾ ਹੈ ਕਿ ਇਲੈਕਟ੍ਰਿਕ ਗੱਡੀ ਦਾ ਟ੍ਰਾਇਲ ਹੋਇਆ ਸੀ, ਜਿਸ ਤੋਂ ਬਾਅਦ ਸਾਰੇ ਲੋਕ ਗੌਹਰੀ ਰੇਂਜ ਜਾ ਰਹੇ ਸਨ। ਉੱਥੇ ਟਾਇਰ ਫਟਣ ਨਾਲ ਹਾਦਸਾ ਵਾਪਰ ਗਿਆ।