ਆਨਲਾਈਨ ਡੈਸਕ, ਨਵੀਂ ਦਿੱਲੀ : IPL 2023 ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ 1 ਮਈ ਨੂੰ ਖੇਡਿਆ ਗਿਆ ਮੈਚ ਹਰ ਕਿਸੇ ਦੇ ਦਿਲ-ਦਿਮਾਗ ‘ਚ ਵਸ ਗਿਆ ਹੈ। ਇਸ ਮੈਚ ‘ਚ ਵਿਰਾਟ ਕੋਹਲੀ ਤੇ ਨਵੀਨ ਉਲ ਹਕ ਦੀ ਲੜਾਈ ਦੇਖਣ ਨੂੰ ਮਿਲੀ। ਇਹ ਲੜਾਈ ਇੰਨੀ ਵੱਧ ਗਈ ਕਿ ਮੈਚ ਤੋਂ ਬਾਅਦ ਗੌਤਮ ਗੰਭੀਰ ਤੇ ਕੋਹਲੀ ਵਿਚਾਲੇ ਝੜਪ ਹੋ ਗਈ ਜੋ ਕਿ ਆਈਪੀਐੱਲ ਦੇ ਇਤਿਹਾਸ ‘ਚ ਦਰਜ ਹੋ ਗਈ।
ਇਸ ਦੌਰਾਨ ਪਾਕਿਸਤਾਨ ਟੀਮ ਦੇ ਸਲਾਮੀ ਬੱਲੇਬਾਜ਼ ਇਮਾਮ ਉਲ ਹੱਕ ਨੇ ਉਸ ਵਿਵਾਦ ਦੀਆਂ ਯਾਦਾਂ ਨੂੰ ਫਿਰ ਤੋਂ ਤਾਜ਼ਾ ਕੀਤਾ ਹੈ। ਉਸ ਨੇ ਇੱਕ ਅਜਿਹੀ ਘਟਨਾ ਦੱਸੀ ਹੈ ਜਿਸ ਬਾਰੇ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਸੀ। ਇਮਾਮ ਨੇ ਦੱਸਿਆ ਕਿ ਨਵੀਨ ਨਾਲ ਕੋਹਲੀ ਦੀ ਲੜਾਈ ਤੋਂ ਬਾਅਦ ਪਾਕਿਸਤਾਨ ਟੀਮ ਦੇ ਸਟਾਰ ਸਲਮਾਨ ਆਗਾ ਨੇ ਕਿੰਗ ਕੋਹਲੀ ਨੂੰ ਮੈਸੇਜ ਕੀਤਾ ਸੀ।
ਨਵੀਨ ਉਲ ਹਕ ਨਾਲ ਲੜਾਈ ਤੋਂ ਬਾਅਦ Salman Agha ਨੇ Virat Kohli ਨੂੰ ਕੀਤਾ ਮੈਸੇਜ
ਦਰਅਸਲ ਇਮਾਮ ਉਲ ਹਕ ਨੇ ਵੱਡਾ ਖ਼ੁਲਾਸਾ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੇ ਸਾਥੀ ਸਲਮਾਨ ਆਗਾ ਨੇ ਕੋਹਲੀ (ਵਿਰਾਟ ਕੋਹਲੀ) ਨੂੰ ਮੈਸੇਜ ਕੀਤਾ ਸੀ। ਇਹ ਸੰਦੇਸ਼ ਉਦੋਂ ਭੇਜਿਆ ਗਿਆ ਸੀ ਜਦੋਂ ਕੋਹਲੀ ਦੀ ਨਵੀਨ ਉਲ ਹੱਕ ਨਾਲ ਲੜਾਈ ਹੋਈ ਸੀ। ਸਲਮਾਨ ਨੇ ਕਿਹਾ ਸੀ ਕੋਹਲੀ ਭਾਈ, ਇਜੀ ਹੋ ਜਾਓ, ਅਜਿਹਾ ਕਿਉਂ ਹੋਇਆ?
ਇਸ ਨਾਲ ਹੀ ਇਮਾਮ ਨੇ ਦੱਸਿਆ ਕਿ ਕਿਵੇਂ ਕੋਹਲੀ ਤੇ ਸ਼ਾਦਾਬ ਦੋਸਤ ਬਣੇ। ਉਸ ਨੇ ਕਿਹਾ ਕਿ ਵਿਰਾਟ ਇੱਕ ਮਜ਼ਾਕੀਆ ਵਿਅਕਤੀ ਹੈ ਕਿਉਂਕਿ ਉਹ ਦਿੱਲੀ ਦਾ ਰਹਿਣ ਵਾਲਾ ਹੈ ਤੇ ਪੂਰੀ ਤਰ੍ਹਾਂ ਪੰਜਾਬੀ ਹੈ। ਅਜਿਹੇ ‘ਚ ਕੋਹਲੀ ਜ਼ਿਆਦਾਤਰ ਪੰਜਾਬੀ ਬੋਲਦੇ ਹਨ। ਅਸੀਂ ਪਿਛਲੇ ਦੋ ਸਾਲਾਂ ‘ਚ ਭਾਰਤ ‘ਚ ਕਾਫੀ ਕ੍ਰਿਕਟ ਖੇਡੀ ਹੈ ਇਸ ਲਈ ਸ਼ਾਦਾਬ ਤੇ ਕੋਹਲੀ ਵਿਚਾਲੇ ਚੰਗਾ ਰਿਸ਼ਤਾ ਬਣ ਗਿਆ ਹੈ।


