ਇੰਗਲੈਂਡ ਦੀ ਰਾਜਧਾਨੀ ਲੰਡਨ ਚ ਇੱਕ ਵਾਰ ਫਿਰ ਅੱਤਵਾਦੀ ਹਮਲਾ ਹੋਇਆ ਹੈ। ਸਟਰੈਥਮ ਖੇਤਰ ਚ ਇਕ ਅੱਤਵਾਦੀ ਨੇ ਬਹੁਤ ਸਾਰੇ ਲੋਕਾਂ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਜਵਾਬੀ ਕਾਰਵਾਈ ਚ ਹਥਿਆਰਬੰਦ ਅਧਿਕਾਰੀਆਂ ਨੇ ਅੱਤਵਾਦੀ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ। ਜਦਕਿ ਇਸ ਹਮਲੇ ਚ ਜ਼ਖਮੀ ਹੋਏ ਲੋਕਾਂ ਦਾ ਡਾਕਟਰਾਂ ਦੀ ਟੀਮ ਇਲਾਜ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਸ ਘਟਨਾ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਤੇ ਘਟਨਾ ਅੱਤਵਾਦ ਨਾਲ ਸਬੰਧਤ ਦੱਸੀ ਗਈ ਹੈ। ਸੋਸ਼ਲ ਮੀਡੀਆ ਦੇ ਚਸ਼ਮਦੀਦ ਗਵਾਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਐਤਵਾਰ (ਸਥਾਨਕ ਸਮੇਂ) ਨੂੰ 2 ਵਜੇ ਗੋਲੀਆਂ ਚਲਾਉਣ ਦੀ ਆਵਾਜ਼ ਸੁਣੀ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਹਫੜਾ-ਦਫੜੀ ਦਾ ਮਾਹੌਲ ਵੇਖਿਆ। ਤਾਜ਼ਾ ਜਾਣਕਾਰੀ ਮੁਤਾਬਕ ਹਮਲੇ ਦੇ ਮੱਦੇਨਜ਼ਰ ਐਮਰਜੈਂਸੀ ਸਹੂਲਤਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਗੈਬਰੀਅਲ ਵੀਗੋ ਨਾਂ ਦੇ ਇਕ ਵਿਅਕਤੀ ਨੇ ਆਪਣੇ ਟਵਿੱਟਰ ਅਕਾਉਂਟ ‘ਤੇ ਦੋ ਵੀਡੀਓ ਪਾਏ ਹਨ, ਜਿਸ ਵਿਚ ਪੁਲਿਸ ਦੁਆਰਾ ਹਮਲਾਵਰ ਨੂੰ ਢੇਰ ਕੀਤਾ ਹੋਇਆ ਦਿਖਾਇਆ ਜਾ ਰਿਹਾ ਹੈ।
ਵਿਪਸਾਅ ਦੀ ਮਾਸਿਕ ਮਿਲਣੀ ਵਿਚ ਕਵਿਤਾ ਦੇ ਅਰਥ ਅਤੇ ਮੰਤਵ ’ਤੇ ਗੰਭੀਰ ਸੰਵਾਦ
ਸੰਤੋਖ ਸਿੰਘ ਮਿਨਹਾਸ ਦਾ ਕਾਵਿ ਸੰਗ੍ਰਹਿ ‘ਸ਼ਬਦ ਹੀ ਜੀਉ ਹੈ’ ਲੋਕ-ਅਰਪਣ ਹੇਵਰਡ, 8 ਜੂਨ (ਹਰਦਮ ਮਾਨ)-ਬੀਤੇ ਦਿਨੀਂ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਕੈਲੀਫੋਰਨੀਆ ਵੱਲੋਂ ਸੰਸਥਾ ਦੇ ਜਨਰਲ


