ਮਨੋਰੰਜਨ ਡੈਸਕ, ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਬੀ-ਟਾਊਨ ਦੀਆਂ ਮਸ਼ਹੂਰ ਜੋੜੀਆਂ ਵਿੱਚੋਂ ਇੱਕ ਹਨ। ਇਸ ਜੋੜੀ ਨੂੰ ਹਮੇਸ਼ਾ ਜਨਤਕ ਪਲੇਟਫਾਰਮਾਂ ‘ਤੇ ਇਕ-ਦੂਜੇ ਬਾਰੇ ਗੱਲ ਕਰਦਾ ਦੇਖਿਆ ਜਾਂਦਾ ਹੈ। ਹਾਲ ਹੀ ‘ਚ ਦਿੱਤੀ ਇਕ ਇੰਟਰਵਿਊ ਵਿਚ ਵਿੱਕੀ ਨੇ ਆਪਣੀ ਪਤਨੀ ਕੈਟਰੀਨਾ ਦੀ ਤਾਰੀਫ਼ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਅਦਾਕਾਰਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਹੈ। ਜਲਦ ਹੀ ‘ਸੈਮ ਬਹਾਦਰ’ ਵਿਚ ਨਜ਼ਰ ਆਉਣ ਵਾਲੇ ਅਦਾਕਾਰ ਵਿੱਕੀ ਕੌਸ਼ਲ ਨੇ ਇਹ ਸ਼ਿਅਰ ਸਾਂਝਾ ਕੀਤਾ ਕਿ ਉਸ ਦਾ ਅਤੇ ਕੈਟਰੀਨਾ ਕੈਫ ‘ਚ ਖ਼ੂਬਸੂਰਤ ਰਿਸ਼ਤਾ ਹੈ ਤੇ ਉਸ ਵਰਗਾ ਸਾਥੀ ਮਿਲਣਾ ਆਸ਼ੀਰਵਾਦ ਹੈ।

ਕੈਟਰੀਨਾ ਕੈਫ ਨਾਲ ਵਿਆਹ ਤੋਂ ਬਾਅਦ ਕਿਵੇਂ ਬਦਲੀ ਜ਼ਿੰਦਗੀ

ਪਿੰਕਵਿਲਾ ਨਾਲ ਗੱਲਬਾਤ ਕਰਦਿਆਂ ਹੋਏ ਜਦੋਂ ਵਿੱਕੀ ਕੌਸ਼ਲ ਨੂੰ ਵਿਆਹ ਤੋਂ ਬਾਅਦ ਦੀ ਜ਼ਿੰਦਗੀ ਬਾਰੇ ਪੁੱਛਿਆ ਗਿਆ ਕਿ ਕੀ ਉਹ ਕੈਟਰੀਨਾ ਕੈਫ ਨਾਲ ਸਕ੍ਰਿਪਟ ਅਤੇ ਕੰਮ ਨਾਲ ਜੁੜੀਆਂ ਹੋਰ ਗੱਲਾਂ ‘ਤੇ ਚਰਚਾ ਕਰਦੇ ਹਨ? ਇਸ ‘ਤੇ ਅਦਾਕਾਰ ਨੇ ਜਵਾਬ ਦਿੱਤਾ, ‘ਨਹੀਂ, ਇੰਨੇ ਕੰਮ ਦੀ ਚਰਚਾ ਨਹੀਂ ਹੁੰਦੀ। ਸਕ੍ਰਿਪਟਾਂ, ਫਿਲਮਾਂ ਅਤੇ ਯੋ..ਵੋ..। ਬਿਨਾਂ ਸ਼ੱਕ ਇਹ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਅਸੀਂ ਦੋਵੇਂ ਇੱਕੋ ਪੇਸ਼ੇ ਤੋਂ ਹਾਂ।

ਵਿੱਕੀ ਕੌਸ਼ਲ ਨੇ ਅੱਗੇ ਕਿਹਾ ਕਿ ‘ਆਪਣੇ ਲਈ ਉਹ ਸਾਥੀ ਲੱਭਣਾ ਸੱਚਮੁੱਚ ਇਕ ਆਸ਼ਰੀਵਾਦ ਹੈ, ਜਿੱਥੇ ਤੁਸੀਂ ਸੱਚਮੁੱਚ ਮਹਿਸੂਸ ਕਰਦੇ ਹੋ ਜਿਵੇਂ ਤੁਸੀਂ ਘਰ ਵਾਪਸ ਆ ਗਏ ਹੋ। ਮੈਨੂੰ ਨਹੀਂ ਪਤਾ ਕਿ ਇਸ ਨੂੰ ਸ਼ਬਦਾਂ ਵਿੱਚ ਕਿਵੇਂ ਬਿਆਨ ਕਰਨਾ ਹੈ ਪਰ ਇਹ ਬਹੁਤ ਸਕੂਨ ਵਾਲਾ ਅਹਿਸਾਸ ਹੈ। ਇਹ ਤੁਹਾਡੀ ਗਰਾਊਂਡਿੰਗ ਹੈ, ਇਹ ਤੁਹਾਡਾ ਧੁਰਾ ਹੈ। ਤੁਸੀਂ ਜਾਣਦੇ ਹੋ ਕਿ ਇਹ ਗਰਾਊਂਡ ਜ਼ੀਰੋ ਹੈ।

ਜ਼ਿਆਦਾ ਟ੍ਰੈਵਲ ਕਰਨਾ ਕੀਤਾ ਸ਼ੁਰੂ

ਵਿੱਕੀ ਕੌਸ਼ਲ ਨੇ ਅੱਗੇ ਕਿਹਾ ਕਿ ‘ਕੈਟਰੀਨਾ ਕੈਫ ਇਕ ਪਿਆਰੀ ਇਨਸਾਨ ਹੈ। ਮੈਂ ਨਹੀਂ ਜਾਣਦਾ ਕਿ ਇਹ ਕਿਵੇਂ ਕਹਾਂ ਪਰ ਉਸ ਨਾਲ ਜ਼ਿੰਦਗੀ ਜਿਊਣਾ, ਜ਼ਿੰਦਗੀ ਦੀ ਖੋਜ ਕਰਨਾ ਮਜ਼ੇਦਾਰ ਹੈ। ਮੈਂ ਕਦੇ ਵੀ ਜ਼ਿਆਦਾ ਘੁੰਮਣ-ਫਿਰਨ ਵਾਲਾ ਨਹੀਂ ਰਿਹਾ ਪਰ ਜਦੋਂ ਤੋਂ ਕੈਟਰੀਨਾ ਮੇਰੀ ਜ਼ਿੰਦਗੀ ਵਿੱਚ ਆਈ ਹੈ, ਸਭ ਕੁਝ ਬਦਲ ਗਿਆ ਹੈ। ਅਦਾਕਾਰ ਨੇ ਅੱਗੇ ਕਿਹਾ ਕਿ ਹੁਣ ਉਹ ਬਹੁਤ ਜ਼ਿਆਦਾ ਟ੍ਰੈਵਲ ਕਰ ਰਹੇ ਹਨ। ਤੁਹਾਨੂੰ ਇੱਕ-ਦੂਜੇ ਬਾਰੇ ਬਹੁਤ ਸਾਰੀਆਂ ਨਵੀਆਂ ਗੱਲਾਂ ਸਾਂਝੀਆਂ ਕਰਨ ਲਈ ਮਿਲਦੀਆਂ ਹਨ, ਇਸ ਲਈ ਇਹ ਖ਼ੂਬਸੂਰਤ ਹੈ।

ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਵਰਕ ਫਰੰਟ

ਕੰਮ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਨੂੰ ਹਾਲ ਹੀ ‘ਚ ਸਲਮਾਨ ਖਾਨ ਸਟਾਰਰ ਫਿਲਮ ‘ਟਾਈਗਰ 3’ ‘ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਅਦਾਕਾਰਾ ਜਲਦ ਹੀ ਵਿਜੇ ਸੇਤੂਪਤੀ ਨਾਲ ‘ਮੈਰੀ ਕ੍ਰਿਸਮਸ’ ‘ਚ ਨਜ਼ਰ ਆਵੇਗੀ। ਇਸ ਦੌਰਾਨ ਵਿੱਕੀ ਕੌਸ਼ਲ ਮੇਘਨਾ ਗੁਲਜ਼ਾਰ ਦੀ ਫਿਲਮ ‘ਸੈਮ ਬਹਾਦਰ’ ਦੀ ਰਿਲੀਜ਼ ਦੀ ਤਿਆਰੀ ਕਰ ਰਹੇ ਹਨ, ਜੋ 1 ਦਸੰਬਰ 2023 ਨੂੰ ਵੱਡੇ ਪਰਦੇ ‘ਤੇ ਆਉਣ ਜਾ ਰਹੀ ਹੈ।