Punjab Weather Update : ਜਾਗਰਣ ਸੰਵਾਦਦਾਤਾ, ਲੁਧਿਆਣਾ : ਪੰਜਾਬ ‘ਚ ਪਿਛਲੇ 20 ਦਿਨਾਂ ਤੋਂ ਮੌਸਮ ਖੁਸ਼ਕ ਚੱਲ ਰਿਹਾ ਹੈ ਪਰ ਤਿੰਨ ਦਿਨਾਂ ਬਾਅਦ ਮੌਸਮ ‘ਚ ਤਬਦੀਲੀ ਆਉਣ ਵਾਲੀ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪੂਰਵ ਅਨੁਮਾਨ ਅਨੁਸਾਰ 27 ਨਵੰਬਰ ਤੋਂ ਇਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ ਪੱਛਮੀ ਮਾਲਵੇ ‘ਚ ਪੈਂਦੇ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਤੇ ਬਠਿੰਡਾ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਹਨੇਰੀ ਚੱਲ ਸਕਦੀ ਹੈ ਜਦਕਿ ਕੁਝ ਜ਼ਿਲ੍ਹਿਆਂ ਵਿਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਤੇ ਬੱਦਲਵਾਈ ਕਾਰਨ ਦਿਨ ਠੰਢਾ ਰਹੇਗਾ ਪਰ ਰਾਤ ਦਾ ਤਾਪਮਾਨ ਵਧੇਗਾ। ਹਾਲਾਂਕਿ ਅਗਲੇ ਦਿਨ 28 ਨਵੰਬਰ ਤੋਂ ਮੌਸਮ ਸਾਫ਼ ਹੋ ਜਾਵੇਗਾ।
ਧੁੰਦ ਦੇ ਮੌਸਮ ‘ਚ ਗੱਡੀਆਂ ਹੌਲੀ ਚਲਾਉਣ ਲੋਕ
ਧੁੰਦ ਦੇ ਮੌਸਮ ਦੌਰਾਨ ਹੌਲੀ-ਹੌਲੀ ਗੱਡੀ ਚਲਾਓ ਕਿਉਂਕਿ ਵਿਜ਼ੀਬਿਲਟੀ ਘੱਟ ਹੋਣ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਮੌਸਮ ‘ਚ ਬਦਲਾਅ ਕਾਰਨ ਹੁਣ ਸਵੇਰੇ ਕਾਫੀ ਧੁੰਦ ਪੈਣ ਲੱਗੀ ਹੈ।
ਇਸ ਕਾਰਨ ਸੜਕ ਹਾਦਸਿਆਂ ‘ਚ ਵੀ ਵਾਧਾ ਹੋ ਰਿਹਾ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਜਾਂਦੀ ਹੈ। ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਟਰੈਕਟਰ-ਟਰਾਲੀਆਂ, ਆਟੋ ਰਿਕਸ਼ਾ ਤੇ ਹੋਰ ਵਾਹਨਾਂ ‘ਤੇ ਕੋਈ ਵੀ ਰਿਫਲੈਕਟਰ ਨਹੀਂ ਲਗਾਇਆ ਜਾਂਦਾ। ਅਜਿਹੇ ਵਾਹਨਾਂ ਦੇ ਪਿੱਛੇ ਚੱਲਣ ਵਾਲੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।


