ਮਨੋਰੰਜਨ ਡੈਸਕ, ਨਵੀਂ ਦਿੱਲੀ : ਰੋਜ਼ ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਬਣਨ ਵਾਲੀ ਉਰਫੀ ਜਾਵੇਦ ਨੂੰ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਹਾਲ ਹੀ ‘ਚ ਫਰਜ਼ੀ ਗ੍ਰਿਫਤਾਰੀ ਵੀਡੀਓ ਵਿਵਾਦ ਨੂੰ ਲੈ ਕੇ ਉਰਫੀ ਜਾਵੇਦ ਦਾ ਨਾਂ ਸੁਰਖੀਆਂ ‘ਚ ਆਇਆ ਸੀ। ਅਜਿਹੇ ‘ਚ ਹੁਣ ਉਰਫੀ Golden Temple ਦੇ ਦਰਸ਼ਨਾਂ ਲਈ ਪਹੁੰਚੀ ਹੈ। ਇਸ ਦੌਰਾਨ ਉਰਫੀ ਜਾਵੇਦ ਨੇ ਸੋਸ਼ਲ ਮੀਡੀਆ ‘ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਵਾਇਰਲ ਹੋ ਰਹੀਆਂ ਹਨ।

ਹਰਿਮੰਦਰ ਸਾਹਿਬ ਪਹੁੰਚੀ ਉਰਫੀ ਜਾਵੇਦ

ਉਰਫੀ ਜਾਵੇਦ ਨੇ ਬੁੱਧਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਉਰਫੀ ਆਪਣੇ ਆਮ ਅੰਦਾਜ਼ ਤੋਂ ਬਿਲਕੁਲ ਵੱਖਰੀ ਨਜ਼ਰ ਆ ਰਹੀ ਹੈ। ਦਰਅਸਲ ਉਰਫੀ ਜਾਵੇਦ ਗੁਲਾਬੀ ਰੰਗ ਦਾ ਸਲਵਾਰ ਸੂਟ ਪਾ ਕੇ ਹਰਿਮੰਦਰ ਸਾਹਿਬ ਪਹੁੰਚੀ ਹੈ।

ਇਸ ਦੌਰਾਨ ਉਰਫੀ ਨੇ ਉੱਥੇ ਕੀਰਤਨ ਸਰਵਣ ਕੀਤਾ ਅਤੇ ਪ੍ਰਸ਼ਾਦ ਵੀ ਲਿਆ। ਇਨ੍ਹਾਂ ਤਸਵੀਰਾਂ ‘ਚ ਸਭ ਸਾਫ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ‘ਚ ਉਰਫੀ ਜਾਵੇਦ ਤੋਂ ਇਲਾਵਾ ਉਸ ਦੀ ਛੋਟੀ ਭੈਣ ਆਸਫੀ ਜਾਵੇਦ ਵੀ ਨਜ਼ਰ ਆ ਰਹੀ ਹੈ। ਉਰਫੀ ਜਾਵੇਦ ਨੇ ਫੋਟੋ ਦੇ ਕੈਪਸ਼ਨ ‘ਚ ਵਾਹਿਗੁਰੂ ਲਿਖਿਆ ਹੈ।

ਉਰਫੀ ਜਾਵੇਦ ਦੇ ਇਸ ਲੇਟੈਸਟ ਲੁਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹਨ ਅਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ‘ਅਰੇ ਬਈਆ ਇਹ ਕਿਆ ਦੇਖ ਲੀਆ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ- ‘ਤੁਸੀਂ ਅਜਿਹੇ ਕੱਪੜੇ ਵੀ ਪਾਉਂਦੇ ਹੋ।’ ਇਕ ਹੋਰ ਯੂਜ਼ਰ ਨੇ ਲਿਖਿਆ-‘ਇਹ ਉਰਫੀ ਜਾਵੇਦ ਹੀ ਹੈ, ਜਾਂ ਕੋਈ ਹੋਰ।’ ਇਸ ਤਰ੍ਹਾਂ ਯੂਜ਼ਰਜ਼ ਮਜ਼ੇਦਾਰ ਕੁਮੈਂਟ ਕਰ ਰਹੇ ਹਨ।

ਫਰਜ਼ੀ ਗ੍ਰਿਫਤਾਰੀ ਵੀਡੀਓ ਨੂੰ ਲੈ ਕੇ ਹੋਇਆ ਹੰਗਾਮਾ

ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਉਰਫੀ ਜਾਵੇਦ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਪੁਲਿਸ ਦੀ ਵਰਦੀ ਪਹਿਨੀਆਂ ਦੋ ਔਰਤਾਂ ਉਰਫੀ ਨੂੰ ਗ੍ਰਿਫਤਾਰ ਕਰਦੀਆਂ ਨਜ਼ਰ ਆ ਰਹੀਆਂ ਸਨ। ਉਰਫੀ ਜਾਵੇਦ ਦੀ ਇਹ ਵੀਡੀਓ ਪੂਰੀ ਤਰ੍ਹਾਂ ਫਰਜ਼ੀ ਸੀ, ਜੋ ਸਿਰਫ ਇਕ ਬ੍ਰਾਂਡ ਲਈ ਪ੍ਰਚਾਰ ਸਟੰਟ ਸੀ। ਹਾਲਾਂਕਿ ਇਸ ਵੀਡੀਓ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਅਤੇ ਮੁੰਬਈ ਪੁਲਿਸ ਨੇ ਉਰਫੀ ਜਾਵੇਦ ਦਾ ਨਾਂ ਲਏ ਬਿਨਾਂ ਮਾਮਲੇ ‘ਚ ਦਖਲ ਦਿੱਤਾ।