Skip to content
Wednesday, October 14, 2026 10°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
International

UN ’ਚ ਕਰਤਾਰਪੁਰ ਸਾਹਿਬ ਲਾਂਘੇ ਨੇ ਫੜਾ ਦਿੱਤਾ ਪਾਕਿਸਤਾਨ ਦਾ ਝੂਠ

By Admin Published 2 min read
ਪਾਕਿਸਤਾਨ ਨੂੰ ਅਕਸਰ ਕੌਮਾਂਤਰੀ ਮੰਚਾਂ ਉੱਤੇ ਆਪਣੀਆਂ ਹਰਕਤਾਂ ਕਾਰਨ ਸ਼ਰਮਿੰਦਾ ਹੋਣਾ ਪੈਂਦਾ ਹੈ। ਇਸ ਵਾਰ ਵੀ ਉਸ ਨੂੰ ਸੰਯੁਕਤ ਰਾਸ਼ਟਰ ’ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਕਸ਼ਮੀਰ ਉੱਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ (UNSC) ਦੀ ਮੀਟਿੰਗ ਸੱਦਣ ਦੇ ਜਤਨ ਵਿੱਚ ਚੀਨ ਤੇ ਪਾਕਿਸਤਾਨ ਨੂੰ ਕਿਉਂ ਮੂੰਹ ਦੀ ਖਾਣੀ ਪਈ।

ਦਰਅਸਲ, ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ 12 ਦਸੰਬਰ ਨੂੰ ਸਲਾਮਤੀ ਕੌਂਸਲ ਦੇ ਮੁਖੀ ਨੂੰ ਇਸ ਬਾਰੇ ਚਿੱਠੀ ਲਿਖੀ ਸੀ; ਜਿਸ ਵਿੱਚ ਉਨ੍ਹਾਂ ਕਸ਼ਮੀਰ ਵਿੱਚ ਡਰ ਦਾ ਮਾਹੌਲ ਹੋਣ ਤੇ ਦੱਖਣੀ ਏਸ਼ੀਆ ’ਚ ਤਣਾਅ ਵਧਣ ਦੀ ਗੱਲ ਆਖੀ।

ਦੱਸਿਆ ਜਾ ਰਿਹਾ ਹੈ ਕਿ ਉਸੇ ਦਿਨ ਸੰਯੁਕਤ ਰਾਸ਼ਟਰ ਨੇ ਅੰਤਰ–ਧਾਰਮਿਕ ਗੱਲਬਾਤ ਤੇ ਸ਼ਾਂਤੀ ਉੱਤੇ ਇੱਕ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।

ਸੰਯੁਕਤ ਰਾਸ਼ਟਰ ਨੇ ਉਸ ਪ੍ਰਸਤਾਵ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਫ਼ੈਸਲੇ ਦਾ ਸੁਆਗਤ ਕੀਤਾ ਤੇ ਇਸ ਨੂੰ ਅੰਤਰ–ਧਾਰਮਿਕ ਭਾਵਨਾਵਾਂ ਦਾ ਸਤਿਕਾਰ ਤੇ ਗੁਆਂਢ ਵਿੱਚ ਸ਼ਾਂਤੀ ਕਾਇਮ ਰੱਖਣ ਦੀ ਦਿਸ਼ਾ ਵਿੱਚ ਇੱਕ ਪਹਿਲ ਦੱਸਿਆ। ਇੰਝ ਕਰਤਾਰਪੁਰ ਸਾਹਿਬ ਲਾਂਘੇ ਕਰਕੇ ਪਾਕਿਸਤਾਨ ਦਾ ਕਸ਼ਮੀਰ ਬਾਰੇ ਝੂਠ ਫੜਿਆ ਗਿਆ।

ਸੂਤਰਾਂ ਮੁਤਾਬਕ ਜਾਣਕਾਰੀ ਮਿਲ ਰਹੀ ਹੈ ਕਿ ਇਹ ਮਾਮਲਾ ਸਲਾਮਤੀ ਕੌਂਸਲ ਦੇ ਮੈਂਬਰ ਦੇਸ਼ਾਂ ਵਿਚਾਲੇ ਚਰਚਾ ਦਾ ਵਿਸ਼ਾ ਬਣ ਗਿਆ ਕਿਉਂਕਿ ਇਹ ਪ੍ਰਸਤਾਵ ਖ਼ੁਦ ਪਾਕਿਸਤਾਨ ਨੇ ਹੀ ਤਿੰਨ ਹੋਰ ਦੇਸ਼ਾਂ ਨਾਲ ਮਿਲ ਕੇ ਪੇਸ਼ ਕੀਤਾ ਸੀ।

ਪਾਕਿਸਤਾਨ ਨੂੰ ਇੱਕ ਹੋਰ ਝਟਕਾ ਫ਼ਰਾਂਸ ਤੇ ਰੂਸ ਵੱਲੋਂ ਲੱਗਿਆ। ਦੋਵੇਂ ਦੇਸ਼ਾਂ ਨੇ ਭਾਰਤ ਦੀ ਹਮਾਇਤ ਕੀਤੀ। ਚੀਨ ਨੇ ਪਾਕਿਸਤਾਨ ਵੱਲੋਂ 17 ਦਸੰਬਰ ਨੂੰ ਸਲਾਮਤੀ ਕੌਂਸਲ ਦੀ ਮੀਟਿੰਗ ਦੀ ਮੀਟਿੰਗ ਕੀਤੀ ਸੀ, ਤਾਂ ਜੋ ਕਸ਼ਮੀਰ ਦੇ ਹਾਲਾਤ ਉੱਤੇ ਚਰਚਾ ਹੋ ਸਕੇ।

ਪ੍ਰਾਪਤ ਜਾਣਕਾਰੀ ਮੁਤਾਬਕ ਫ਼ਰਾਂਸ ਤੇ ਰੂਸ ਨੇ ਭਾਰਤ ਦੀ ਹਮਾਇਤ ਕਰਦਿਆਂ ਕਸ਼ਮੀਰ ਮੁੱਦੇ ਨੂੰ ਦੁਵੱਲੇ ਪੱਧਰ ਦਾ ਮਾਮਲਾ ਦੱਸਿਆ ਤੇ ਕਿਹਾ ਕਿ ਦੋਵੇਂ ਦੇਸ਼ਾਂ ਨੂੰ ਮਿਲ ਕੇ ਇਸ ਨੂੰ ਸੁਲਝਾ ਲੈਣਾ ਚਾਹੀਦਾ ਹੈ।

Admin Punjab Guardian · Surrey
ਸੰਬੰਧਿਤ ਖ਼ਬਰਾਂ Related International →
Share on WhatsApp