ਆਨਲਾਈਨ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕਪਤਾਨ ਚੁਣਿਆ ਹੈ। ਗੌਤਮ ਗੰਭੀਰ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦਾ ਕਪਤਾਨ ਬਣੇ ਰਹਿਣਾ ਚਾਹੀਦਾ ਹੈ।

ਸਟਾਰ ਸਪੋਰਟਸ ਨਾਲ ਗੱਲ ਕਰਦੇ ਹੋਏ ਗੌਤਮ ਗੰਭੀਰ ਨੇ ਕਿਹਾ ਕਿ ਭਾਵੇਂ ਹਾਰਦਿਕ ਪਾਂਡਿਆ ਪਿਛਲੇ ਸਾਲ ਤੋਂ ਭਾਰਤੀ ਟੀ-20 ਟੀਮ ਦੀ ਅਗਵਾਈ ਕਰ ਰਹੇ ਹਨ। ਰੋਹਿਤ ਸ਼ਰਮਾ ਨੂੰ ਵੈਸਟਇੰਡੀਜ਼ ਤੇ ਅਮਰੀਕਾ ਦੁਆਰਾ ਸਾਂਝੇ ਤੌਰ ‘ਤੇ ਹੋਣ ਵਾਲੇ ਟੀ-20 ਵਿਸ਼ਵ ਕੱਪ ਦੀ ਕਪਤਾਨੀ ਕਰਨੀ ਚਾਹੀਦੀ ਹੈ। ਗੰਭੀਰ ਨੇ ਇਹ ਵੀ ਕਿਹਾ ਕਿ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੋਵਾਂ ਨੂੰ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਵਿੱਚ ਚੁਣਿਆ ਜਾਣਾ ਚਾਹੀਦਾ ਹੈ।

ਗੌਤਮ ਗੰਭੀਰ ਨੇ ਕੀ ਕਿਹਾ

ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੋਵਾਂ ਨੂੰ ਚੁਣਿਆ ਜਾਣਾ ਚਾਹੀਦਾ ਹੈ। ਮੈਂ ਚਾਹੁੰਦਾ ਹਾਂ ਕਿ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਦੀ ਕਪਤਾਨੀ ਕਰਦਾ ਨਜ਼ਰ ਆਵੇ। ਹਾਂ ਹਾਰਦਿਕ ਪਾਂਡਿਆ ਨੇ ਟੀ-20 ਇੰਟਰਨੈਸ਼ਨਲ ਮੈਚਾਂ ਦੀ ਕਪਤਾਨੀ ਕੀਤੀ ਪਰ ਮੈਂ ਅਜੇ ਵੀ ਚਾਹੁੰਦਾ ਹਾਂ ਕਿ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਦੀ ਕਪਤਾਨੀ ਕਰੇ।

ਵਨਡੇ ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਨੇ ਦਿਖਾਇਆ ਕਿ ਉਹ ਬੱਲੇਬਾਜ਼ੀ ਨਾਲ ਕੀ ਕਰ ਸਕਦੇ ਹਨ। ਜੇਕਰ ਰੋਹਿਤ ਸ਼ਰਮਾ ਨੂੰ ਚੁਣਿਆ ਜਾਂਦਾ ਹੈ ਤਾਂ ਵਿਰਾਟ ਕੋਹਲੀ ਦੀ ਚੋਣ ਆਪਣੇ ਆਪ ਹੋ ਜਾਵੇਗੀ। ਜੇਕਰ ਰੋਹਿਤ ਸ਼ਰਮਾ ਟੀ-20 ਵਿਸ਼ਵ ਕੱਪ ਖੇਡਣ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਬੱਲੇਬਾਜ਼ ਦੇ ਤੌਰ ‘ਤੇ ਨਹੀਂ ਸਗੋਂ ਕਪਤਾਨ ਵਜੋਂ ਚੁਣਿਆ ਜਾਣਾ ਚਾਹੀਦਾ ਹੈ।

ਭਾਰਤ ਆਸਟ੍ਰੇਲੀਆ ਨਾਲੋਂ ਮੈਚਾਂ ’ਚ ਅੱਗੇ

ਰੋਹਿਤ ਸ਼ਰਮਾ ਦੇ ਆਪਣੇ ਸਫੇਦ ਗੇਂਦ ਦੇ ਭਵਿੱਖ ਬਾਰੇ ਫੈਸਲਾ ਲੈਣ ਦੀਆਂ ਖਬਰਾਂ ਜ਼ੋਰਾਂ ‘ਤੇ ਹਨ ਤੇ ਇਸ ਦੌਰਾਨ ਗੰਭੀਰ ਦਾ ਬਿਆਨ ਨਿਸ਼ਚਿਤ ਤੌਰ ‘ਤੇ ਭਾਰਤੀ ਕਪਤਾਨ ਨੂੰ ਤਾਕਤ ਦੇਵੇਗਾ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰੋਹਿਤ ਸ਼ਰਮਾ ਆਉਣ ਵਾਲੇ ਵਿਸ਼ਵ ਕੱਪ ‘ਚ ਹਿੱਸਾ ਲੈਣਗੇ ਜਾਂ ਨਹੀਂ। ਹਾਲਾਂਕਿ ਭਾਰਤੀ ਟੀਮ ਫਿਲਹਾਲ ਆਸਟ੍ਰੇਲੀਆ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ ਰੁੱਝੀ ਹੋਈ ਹੈ।

ਸੂਰਿਆਕੁਮਾਰ ਯਾਦਵ ਭਾਰਤੀ ਟੀਮ ਦੀ ਕਮਾਨ ਸੰਭਾਲ ਰਹੇ ਹਨ ਜਿਸ ਦੀ ਅਗਵਾਈ ਵਿੱਚ ਮੇਜ਼ਬਾਨ ਟੀਮ ਨੇ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ ਵਿੱਚ ਰਿਕਾਰਡ ਜਿੱਤ ਦਰਜ ਕੀਤੀ। ਭਾਰਤ ਪੰਜ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਸੀਰੀਜ਼ ਦਾ ਦੂਜਾ ਮੈਚ ਐਤਵਾਰ ਨੂੰ ਤਿਰੂਵਨੰਤਪੁਰਮ ‘ਚ ਖੇਡਿਆ ਜਾਵੇਗਾ।