Small Savings Scheme Interest Rate: ਨਵੇਂ ਸਾਲ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਸਕੀਮਾਂ ‘ਚ ਪੈਸਾ ਲਗਾਉਣ ਵਾਲੇ ਆਮ ਨਿਵੇਸ਼ਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰ ਸਰਕਾਰ ਨੇ ਜਨਵਰੀ-ਮਾਰਚ 2024 ਲਈ ਦੋ ਛੋਟੀਆਂ ਬੱਚਤ ਯੋਜਨਾਵਾਂ ‘ਤੇ ਜ਼ਿਆਦਾ ਵਿਆਜ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਇਨ੍ਹਾਂ ਇੰਸਟਰੂਮੈਂਟਸ ‘ਤੇ ਵਿਆਜ ਦਰਾਂ ਲਗਾਤਾਰ ਛੇਵੀਂ ਤਿਮਾਹੀ ‘ਚ ਵਧਾਈਆਂ ਗਈਆਂ ਹਨ। ਵਿੱਤ ਮੰਤਰਾਲੇ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਮੁਤਾਬਕ ਤਿੰਨ ਸਾਲ ਦੀ ਮਿਆਦ ਵਾਲੀ ਜਮ੍ਹਾ ‘ਤੇ ਵਿਆਜ ਦਰ 10 ਬੇਸਿਸ ਪੁਆਇੰਟ ਯਾਨੀ 0.10 ਫੀਸਦੀ ਤੋਂ 7.0 ਫੀਸਦੀ ਵਧ ਗਈ ਹੈ।

ਇਸ ਦੇ ਨਾਲ ਹੀ ਸੁਕੰਨਿਆ ਸਮ੍ਰਿਧੀ ਖਾਤਾ ਯੋਜਨਾ ਦੀ ਵਿਆਜ ਦਰ ਨੂੰ ਵੀ ਮਾਰਚ ਤਿਮਾਹੀ ਲਈ 20 ਆਧਾਰ ਅੰਕ ਭਾਵ 0.20 ਫੀਸਦੀ 8 ਫੀਸਦੀ ਤੋਂ ਵਧਾ ਕੇ 8.2 ਫੀਸਦੀ ਕਰ ਦਿੱਤਾ ਗਿਆ ਹੈ। PPF, KVP ਅਤੇ NSC ਸਮੇਤ ਹੋਰ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਸਮਾਲ ਸੇਵਿੰਗ ਸਕੀਮਜ਼—————ਜਨਵਰੀ-ਮਾਰਚ 2024 ਲਈ ਵਿਆਜ ਦਰਾਂ————ਅਕਤੂਬਰ-ਦਸੰਬਰ ਤਿਮਾਹੀ ਲਈ ਵਿਆਜ ਦਰਾਂ

ਬਚਤ ਡਿਪਾਜ਼ਿਟ——————4.0%——————4.0%

ਇੱਕ ਸਾਲ ਦੀ ਡਿਪਾਜ਼ਿਟ——————6.9%——————6.9%

ਦੋ ਸਾਲ ਦੀ ਡਿਪਾਜ਼ਿਟ——————7.0%——————7.0%

ਤਿੰਨ ਸਾਲ ਦੀ ਡਿਪਾਜ਼ਿਟ——————7.1%——————7.0%

ਪੰਜ ਸਾਲਾ ਡਿਪਾਜ਼ਿਟ——————7.5%——————7.5%

ਪੰਜ ਸਾਲਾ ਆਵਰਤੀ ਡਿਪਾਜ਼ਿਟ——————6.7%——————6.7%

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ——————8.2%——————8.2%

ਮਹੀਨਾਵਾਰ ਆਮਦਨ ਖਾਤਾ——————7.4%——————7.4%

ਨੈਸ਼ਨਲ ਸੇਵਿੰਗਜ਼ ਸਰਟੀਫਿਕੇਟ (NSC)——————7.7%——————7.7%

ਪਬਲਿਕ ਪ੍ਰੋਵੀਡੈਂਟ ਫੰਡ (PPF)——————7.1%——————7.1%

ਕਿਸਾਨ ਵਿਕਾਸ ਪੱਤਰ (KVP)——————7.5% (115 ਮਹੀਨੇ)——————7.5% (115 ਮਹੀਨੇ)

ਸੁਕੰਨਿਆ ਸਮ੍ਰਿਧੀ ਖਾਤਾ ਯੋਜਨਾ 8.2% 8.0%

ਕਿਵੇਂ ਤੈਅ ਹੁੰਦਾ ਹੈ ਛੋਟੀਆਂ ਬੱਚਤਾਂ ‘ਤੇ ਵਿਆਜ ਦਰਾਂ ਦਾ ਫੈਸਲਾ

ਛੋਟੀਆਂ ਬੱਚਤ ਸਕੀਮਾਂ ਲਈ ਵਿਆਜ ਦੀ ਦਰ ਸਰਕਾਰ ਵੱਲੋਂ ਨਿਰਧਾਰਤ ਕੀਤੀ ਜਾਂਦੀ ਹੈ ਪਰ ਇਹ ਸਰਕਾਰੀ ਸਕਿਓਰਟੀਜ਼ ਦੀ ਮਾਰਕੀਟ ਯੀਲਡ ਨਾਲ ਜੁੜੀ ਹੁੰਦੀ ਹੈ। ਇਨ੍ਹਾਂ ਸਕੀਮਾਂ ਦੀ ਵਿਆਜ ਦਰ ਉਸੇ ਸਮੇਂ ਦੀਆਂ ਸਕਿਓਰਟੀਜ਼ ਦੀ ਯੀਲਡ ਰਾਹੀਂ ਨਿਰਧਾਰਤ ਕੀਤੀ ਜਾਂਦੀ ਹੈ। ਜਦੋਂ ਇਹ ਯੀਲਡ ਵਧਦੀ ਜਾਂ ਘਟਦੀ ਹੈ, ਛੋਟੀਆਂ ਬੱਚਤ ਸਕੀਮਾਂ ‘ਤੇ ਵਿਆਜ ਦਰ ਵੀ ਉਸੇ ਦਿਸ਼ਾ ‘ਚ ਵਧਦੀ ਹੈ। ਇਨ੍ਹਾਂ ਸਕੀਮਾਂ ‘ਤੇ ਵਿਆਜ ਦਰਾਂ ਹਰ ਤਿਮਾਹੀ ਵਿੱਚ ਤੈਅ ਕੀਤੀਆਂ ਜਾਂਦੀਆਂ ਹਨ।