ਮਨੋਰੰਜਨ ਡੈਸਕ, ਨਵੀਂ ਦਿੱਲੀ : ​​ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਬਾਲੀਵੁੱਡ ਦੇ ਪਾਵਰ ਕਪਲਜ਼ ਵਿੱਚੋਂ ਇਕ ਹਨ। ਦੋਵੇਂ ਸੁੱਖ-ਦੁੱਖ ਵਿਚ ਹਮੇਸ਼ਾ ਇਕ-ਦੂਜੇ ਦਾ ਸਾਥ ਦਿੰਦੇ ਹਨ। ਸਾਲ 2021 ‘ਚ ਰਾਜ ਕੁੰਦਰਾ ‘ਤੇ ਐਡਲਟ ਫਿਲਮ ਬਣਾਉਣ ਦਾ ਦੋਸ਼ ਲੱਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਜੇਲ੍ਹ ਜਾਣਾ ਪਿਆ ਸੀ। ਉਨ੍ਹਾਂ ਦਿਨਾਂ ‘ਚ ਵੀ ਸ਼ਿਲਪਾ ਆਪਣੇ ਪਤੀ ਨਾਲ ਕਦਮ ਮਿਲਾ ਕੇ ਖੜ੍ਹੀ ਰਹੀ। ਅਜਿਹੇ ‘ਚ ਅੱਜ ਇਹ ਜੋੜੀ ਆਪਣੇ ਵਿਆਹ ਦੀ 14ਵੀਂ ਵਰ੍ਹੇਗੰਢ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਅਦਾਕਾਰਾ ਨੇ ਆਪਣੇ ਪਤੀ ਨਾਲ ਰੋਮਾਂਟਿਕ ਵੀਡੀਓ ਵੀ ਸ਼ੇਅਰ ਕੀਤੀ ਹੈ।

ਰਾਜ ਤੇ ਸ਼ਿਲਪਾ ਦੇ ਵਿਆਹ ਨੂੰ 14 ਸਾਲ ਹੋਏ ਪੂਰੇ

ਸ਼ਿਲਪਾ ਸ਼ੈੱਟੀ ਨੇ 90 ਦੇ ਦਹਾਕੇ ‘ਚ ਪਰਦੇ ‘ਤੇ ਖ਼ੂਬ ਰਾਜ ਕੀਤਾ ਤੇ ਹੁਣ ਉਹ ਆਪਣੇ ਪਤੀ ਰਾਜ ਕੁੰਦਰਾ ਦੀ ਜ਼ਿੰਦਗੀ ‘ਤੇ ਰਾਜ ਕਰ ਰਹੀ ਹੈ। ਸ਼ਿਲਪਾ ਫਿਲਮੀ ਪਰਦੇ ‘ਤੇ ਕਈ ਮਸ਼ਹੂਰ ਹਸਤੀਆਂ ਨਾਲ ਜੁੜੀ ਸੀ ਪਰ ਉਸ ਨੇ ਰਾਜ ਕੁੰਦਰਾ ਨੂੰ ਆਪਣਾ ਸਾਥੀ ਚੁਣਿਆ। 22 ਨਵੰਬਰ 2009 ਨੂੰ ਜੋੜੇ ਨੇ ਮੁੰਬਈ ਵਿਚ ਬਹੁਤ ਧੂਮਧਾਮ ਨਾਲ ਵਿਆਹ ਕਰਵਾਇਆ। ਹੁਣ 14ਵੀਂ ਵਰ੍ਹੇਗੰਢ ‘ਤੇ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਪਿਆਰ ਭਰੀ ਵੀਡੀਓ ਸਾਂਝੀ ਕਰ ਕੇ ਆਪਣੇ ਪਤੀ ਨੂੰ ਵਿਆਹ ਦੀ ਵਰ੍ਹੇਗੰਢ ਦੀ ਵਧਾਈ ਦਿੱਤੀ ਹੈ।

ਸ਼ਿਲਪਾ ਨੇ ਸ਼ੇਅਰ ਕੀਤੀ ਪਿਆਰੀ ਜਿਗੀ ਵੀਡੀਓ

ਸ਼ਿਲਪਾ ਸ਼ੈੱਟੀ ਨੇ ਆਪਣੇ ਪਤੀ ਰਾਜ ਨਾਲ ਆਪਣੀਆਂ ਤਸਵੀਰਾਂ ਦੀ ਵੀਡੀਓ ਪੋਸਟ ਕੀਤੀ ਹੈ ਤੇ ਇਸ ਵੀਡੀਓ ਦੀ ਬੈਕਗ੍ਰਾਊਂਡ ‘ਚ ‘ਤੇਰੇ ਬੀਨਾ ਜੀਆ ਜਾਏ ਨਾ’ ਗੀਤ ਵੀ ਚੱਲ ਰਿਹਾ ਹੈ। ਕੈਪਸ਼ਨ ‘ਚ ਉਸ ਨੇ ਲਿਖਿਆ, ’14 ਸਾਲ…ਤੁਮਹੇ ਬੇਅਥਾਹ ਪਿਆਰ, ਮੇਰੀ ਕੂਕੀ।’ ਯੂ ਆਰ ਮਾਈ ਹੈਪੀ ਪਲੇਸ ਰਾਜ ਕੁੰਦਰਾ।

Raj Kundra ਨੇ ਸ਼ੇਅਰ ਕੀਤੀ ਖ਼ਾਸ ਪੋਸਟ

ਸ਼ਿਲਪਾ ਤੋਂ ਇਲਾਵਾ ਪਤੀ ਰਾਜ ਕੁੰਦਰਾ ਨੇ ਵੀ ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਸ਼ਿਲਪਾ ਨਾਲ ਆਪਣੀ ਵੀਡੀਓ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਅਤੇ ਮਜ਼ਾਕੀਆ ਅੰਦਾਜ਼ ਵਿਚ ਲਿਖਿਆ, 14 ਸਾਲ ਐਂਡ ਯੂ ਸਿਟਲ ਜਸਟ ਲੁਕਿੰਗ ਲਾਈਕ ਏ ਵਾਊ। 14ਵੀਂ ਵਰ੍ਹੇਗੰਢ ਮੁਬਾਰਕ ਸ਼ਿਲਪਾ ਸ਼ੈਟੀ, ਬਲੈਸਡ, ਵਾਈਫ, ਏ੍ਯਜਲ ਲਵ।