ਡਿਜੀਟਲ ਡੈਸਕ, ਨਵੀਂ ਦਿੱਲੀ: ਨੇਪਾਲ ਦੇ ਰਸਤੇ ਪਾਕਿਸਤਾਨ ਤੋਂ ਭਾਰਤ ਆਈ ਸੀਮਾ ਹੈਦਰ 2023 ‘ਚ ਖ਼ੂਬ ਚਰਚਾ ‘ਚ ਰਹੀ। ਸੀਮਾ ਹੈਦਰ ਦੇ ਨਾਲ-ਨਾਲ ਪਾਰਤ ‘ਚ ਉਸ ਦੇ ਪਤੀ ਸਚਿਨ ਮੀਨਾ ਅਤੇ ਉਸ ਦੇ ਪਰਿਵਾਰ ਵਾਲੇ ਵੀ ਚਰਚਾ ‘ਚ ਬਣੇ ਰਹੇ। ਨਾਜਾਇਜ਼ ਤੌਰ ‘ਤੇ ਭਾਰਤ ‘ਚ ਦਾਖਲ ਹੋਣ ‘ਤੇ ਸੀਮਾ ਹੈਦਰ ਅਤੇ ਸਚਿਨ ਮੀਨਾ ਦੇ ਘਰਵਿਾਲਿਆਂ ਤੋਂ ਸੁਰੱਖਿਆ ਏਜੰਸੀਆਂ ਨੇ ਕਈ ਵਾਰ ਪੁੱਛਗਿੱਛ ਕੀਤੀ।

ਫਿਰ ਸੁਰ਼ਖੀਆਂ ‘ਚ ਆਈ ਸੀਮਾ ਹੈਦਰ

ਹੁਣ 2024 ਦੇ ਪਹਿਲੇ ਹੀ ਦਿਨ ਪ੍ਰੈਗਨੈਂਸੀ ਨੂੰ ਲੈ ਕੇ ਸੀਮਾ ਹੈਦਰ ਮੁੜ ਚਰਚਾ ‘ਚ ਆ ਗਈ ਹੈ। ਫਿਲਹਾਲ ਉਹ ਹੁਣ ਪਤੀ ਸਚਿਨ ਮੀਨਾ ਨਾਲ ਗ੍ਰੇਟਰ ਨੋਇਡਾ ‘ਚ ਰਹਿ ਰਹੀ ਹੈ। ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਮਾ ਹੈਦਰ ਜਲਦ ਹੀ ਪਤੀ ਸਚਿਨ ਮੀਨਾ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਇਸ ਜਾਣਕਾਰੀ ਖ਼ੁਦ ਸੀਮਾ ਹੈਦਰ ਨੇ ਦਿੱਤੀ ਹੈ।

ਮਠਿਆਈ ਵੀ ਖਵਾਵਾਂਗੇ: ਸੀਮਾ

ਸੀਮਾ ਹੈਦਰ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਹ 2024 ‘ਚ ਖ਼ੁਸ਼ਖ਼ਬਰੀ ਦੇਣ ਵਾਲੀ ਹੈ। ਖ਼ੁਸ਼ਖ਼ਬਰੀ ਦੇ ਸਵਾਲ ‘ਤੇ ਸੀਮਾ ਨੇ ਕਿਹਾ ਕਿ ਬਿਲਕੁਲ ਖ਼ੁਸ਼ੀਆਂ ਆਉਣਗੀਆਂ, ਮਠਿਆਈ ਵੀ ਤੁਹਾਨੂੰ ਖਵਾਵਾਂਗੇ। ਅੱਗੇ ਉਨ੍ਹਾਂ ਕਿਹਾ ਕਿ 2024 ‘ਚ ਇਨ੍ਹਾਂ (ਸਚਿਨ) ਦਾ ਜਨਮਦਿਨ ਵੀ ਹੈ। ਚੰਗਾ ਰਹੇਗਾ ਕਿ ਕਿਸੇ ਹੋਰ ਦਾ ਵੀ ਜਨਮ ਹੋ ਜਾਵੇ।

ਨਾਲ ਲੈ ਕੇ ਆਈ ਸੀ ਚਾਰ ਬੱਚੇ

ਇਯ ਦੇ ਬਾਅਦ ਖ਼ੁਸ਼ਖ਼ਬਰੀ ਦੇ ਸਮੇਂ ਸੀਮਾ ਨੇ ਕਿਹਾ ਕਿ ਬਹਤੁ ਜਲਦ ਮਿਲੇਗੀ। ਇਸ ਲਈ ਥੋੜ੍ਹਾ ਇੰਤਜ਼ਾਰ ਕਰਨ ਨੂੰ ਕਿਹਾ। ਖ਼ਾਸ ਗੱਲ ਇਹ ਹੈ ਕਿ ਸੀਮਾ ਆਪਣੇ ਨਾਲ ਪਾਕਿਸਤਾਨ ਤੋਂ ਚਾਰ ਬੱਚਿਆਂ ਨੂੰ ਲੈ ਕੇ ਭਾਰਤ ਆਈ ਸੀ। ਸੀਮਾ ਭਾਰਤ ‘ਚ ਹਿੰਦੂ ਰੀਤੀ-ਰਿਵਾਜ਼ਾਂ ਨਾਲ ਰਹਿ ਰਹੀ ਹੈ। ਉਸ ਨੇ ਦੀਵਾਲੀ, ਤੀਜ਼ ਅਤੇ ਕਰਵਾਚੌਥ ਦਾ ਤਿਉਹਾਰ ਵੀ ਮਨਾਇਆ ਸੀ।

ਇਸ ਤੋਂ ਇਲਾਵਾ ਸੀਮਾ ਹੈਦਰ ਨੇ ਰੱਖੜੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅੱਦਿਆਨਾਥ ਨੂੰ ਰੱਖੜੀ ਭੇਜੀ ਸੀ। ਇਕ ਵੀਡੀਓ ‘ਚ ਸੀਮਾ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦਾ ਚੰਗਾ ਭਵਿੱਖ ਭਾਰਤ ਵਿੱਚ ਹੀ ਹੈ। ਉਨ੍ਹਾਂ ਕਿਹਾ ਕਿ ਉਸ ਦੇ ਬੱਚਿਆਂ ਨੂੰ ਉੱਜਵਲ ਭਵਿੱਖ ਸਚਿਨ ਮੀਨਾ ਹੀ ਦੇ ਸਕਦੇ ਹਨ।