ਡਿਜੀਟਲ ਡੈਸਕ, ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕੈਨੇਡਾ ‘ਚ ਲੁਕੇ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਗ੍ਰਹਿ ਮੰਤਰਾਲੇ ਨੇ ਗੈਂਗਸਟਰ ਸਤਵਿੰਦਰ ਸਿੰਘ ਉਰਫ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ 1967 ਤਹਿਤ ਅੱਤਵਾਦੀ ਐਲਾਨ ਕੀਤਾ ਹੈ। ਗੋਲਡੀ ਬਰਾੜ ਪਿਛਲੇ ਵਰ੍ਹੇ ਜੂਨ ਮਹੀਨੇ ‘ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਵੀ ਜਾਨ ਤੋਂ ਮਾਰ ਦੀ ਧਮਕੀ ਦੇ ਚੁੱਕਿਆ ਹੈ।

ਗੋਲਡੀ 22 ਮਈ 2022 ਨੂੰ ਹੋਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮਾਸਟਰਮਾਈਂਡ ਹੈ। ਗੋਲਡੀ ਬਰਾੜ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਵੀ ਦੱਸਿਆ ਜਾਂਦਾ ਹੈ। ਉਸ ਨੇ ਰੈਪਰ ਹਨੀ ਸਿੰਘ ਨੂੰ ਵੀ ਜਾਨ ਤੋਂ ਮਾਰ ਦੀ ਧਮਕੀ ਦਿੱਤੀ ਸੀ।

ਕੌਣ ਹੈ ਗੋਲਡੀ ਬਰਾੜ?

ਗੈਂਗਸਟਰ ਗੋਲਡੀ ਬਰਾੜ ਦਾ ਅਸਲੀ ਨਾਂ ਸਤਿੰਦਰਜੀਤ ਸਿੰਘ ਹੈ। ਗੋਲਡੀ ਬਰਾੜ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਆਦਰਸ਼ ਨਗਰ ਦਾ ਰਹਿਣ ਵਾਲਾ ਹੈ। ਬਾਅਦ ‘ਚ ਗੋਲਡੀ ਬਰਾੜ ਦਾ ਪਰਿਵਾਰ ਫਰੀਦਕੋਟ ‘ਚ ਸ਼ਿਫ਼ਟ ਹੋ ਗਿਆ ਸੀ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਗੋਲਡੀ ਨੇ ਕਈ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ। ਕਾਲਜ ਦੇ ਦਿਨਾਂ ਤੋਂ ਹੀ ਗੋਲਡੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ‘ਚ ਆ ਗਿਆ ਸੀ। ਹੌਲੀ-ਹੌਲੀ ਗੋਲਡੀ ਗੈਂਗਸਟਰ ਲਾਰੈਂਸ ਦਾ ਰਾਈਟ ਹੈਂਡ ਬਣ ਗਿਆ।

ਪੁਲਿਸ ਦੀਆਂ ਨਜ਼ਰਾਂ ਤੋਂ ਬਚਣ ਲਈ 2017 ‘ਚ ਗੋਲਡੀ ਭਾਰਤ ਤੋਂ ਕੈਨੇਡਾ ਚਲਾ ਗਿਆ। ਕੈਨੇਡਾ ਪਹੁੰਚ ਕੇ ਵੀ ਗੋਲਡੀ ਲਾਰੈਂਸ ਦਾ ਗਿਰੋਹ ਚਲਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕੈਨੇਡਾ ‘ਚ ਬੈਠੇ ਹੀ ਗੋਲਡੀ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ ਹੈ।

ਭਰਾ ਦੀ ਹੱਤਿਆ ਦਾ ਬਦਲਾ

ਗੋਲਡੀ ਤੋਂ ਪਹਿਲਾਂ ਗੋਲਡੀ ਦਾ ਚਚੇਰਾ ਭਰਾ ਗੁਰਲਾਲ ਬਰਾੜ ਲਾਰੈਂਸ ਦਾ ਰਾਈਟ ਹੈਂਡ ਸੀ। ਗੁਰਲਾਲ ਅਤੇ ਲਾਰੈਂਸ ਨੇ ਮਿਲ ਕੇ ਪੰਜਾਬ ਯੂਨੀਵਰਸਿਟੀ ‘ਚ ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਸੋਪੂ) ਨਾਂ ਦਾ ਸੰਗਠਨ ਬਣਾਇਆ ਸੀ।

ਅਕਤੂਬਰ 2020 ‘ਚ ਗੁਰਲਾਲ ਦੀ ਚੰਡੀਗੜ੍ਹ ਦੇ ਇੰਡਸਟ੍ਰੀਅਲ ਇਲਾਕੇ ‘ਚ ਹੱਇਤਆ ਕਰ ਦਿੱਤੀ ਗਈ ਸੀ। ਇਸ ਹੱਤਿਆ ਦੇ ਬਾਅਦ ਗੋਲਡੀ ਨੂੰ ਵੱਡਾ ਧਕਾ ਲੱਗਿਆ ਸੀ। ਗੋਲਡੀ ਆਪਦੇ ਭਰਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ। ਬਦਲਾ ਲੈਣ ਲਈ ਗੋਲਡੀ ਲਾਰੈਂਸ ਬਿਸ਼ਨੋਈ ਦੇ ਨੇੜੇ ਆਇਆ।

ਗੁਰਲਾਲ ਦੀ ਹੱਤਿਆ ‘ਚ ਯੂਥ ਕਾਂਗਰਸ ਦੇ ਨੇਤਾ ਗੁਰਲਾਲ ਪਹਿਲਵਾਨ ਦਾ ਨਾਂ ਸਾਹਮਣੇ ਆਇਆ ਸੀ। ਗੋਲਡੀ ਨੇ ਗੁਰਲਾਲ ਪਹਿਲਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹੱਤਿਆ ਦੇ ਬਾਅਦ ਗੋਲਡੀ ਕੈਨੇਡਾ ਭੱਜ ਗਿਆ ਸੀ।

ਗੋਲਡੀ ਨੇ ਕਿਹਾ ਸੀ-ਸਲਮਾਨ ਮੇਰੇ ਗਿਰੋਹ ਦੇ ਨਿਸ਼ਾਨੇ ‘ਤੇ

ਗੋਲਡੀ ਬਰਾੜ ਨੇ ਕੁਝ ਮਹੀਨੇ ਪਹਿਲਾਂ ਇਕ ਨਿੱਜੀ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਊ ‘ਚ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਕਿਹਾ ਕਿ ਉਸ ਦਾ ਗਿਰੋਹ ਸਲਮਾਨ ਖਾਨ ਨੂੰ ਜ਼ਰੂਰ ਮਾਰੇਗਾ। ਇੰਨਾ ਹੀ ਨਹੀਂ, ਵਾਂਟੇਂਡ ਗੈਂਗਸਟਰ ਨੇ ਕਿਹਾ, ‘ਜਦੋਂ ਵੀ ਸਾਨੂੰ ਮੌਕਾ ਮਿਲੇਗਾ, ਅਸੀਂ ਉਸ ਨੂੰ ਮਾਰ ਦਿਆਂਗੇ।’

ਬਰਾੜ ਨੇ ਕਿਹਾ ਕਿ ਉਸ ਨੂੰ ਭਾਈ ਸਾਹਿਬ (ਲਾਰੈਂਸ ਬਿਸ਼ਨੋਈ) ਨੇ ਦੱਸਿਆ ਕਿ ਉਸ (ਸਲਮਾਨ) ਨੇ ਮਾਫ਼ੀ ਨਹੀਂ ਮੰਗੀ। ਬਾਬਾ ਦਇਆ ਸਿਰਫ਼ ਉਦੋਂ ਵਿਖਾਉ਼ਦੇ ਹਨ, ਜਦੋਂ ਕੋਈ ਉਸ ਮਾਫ਼ੀ ਦੇ ਕਾਬਲ ਹੁੰਦਾ ਹੈ। ਇਸ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਵੀ ਇੱਕ ਇੰਟਰਵਿਊ ‘ਚ ਇਹ ਗੱਲ ਆਖੀ ਸੀ ਕਿ ਸਲਮਾਨ ਖਾਨ ਨੂ ਮਾਰਨਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਨਿਸ਼ਾਨਾ ਹੈ।