ਭਾਰਤ ਵਿਚ ਮੌਸਮ ਵਿਵਾਦ ਜਾਰੀ ਹੈ। ਉੱਤਰੀ ਭਾਰਤ ਵਿਚ ਠੰਢ ਤੇ ਧੁੰਦ ਹੁਣ ਕਈ ਥਾਵਾਂ ‘ਤੇ ਵਧ ਗਈ ਹੈ। ਧੁੰਦ ਕਾਰਨ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਿਚ ਠੰਢ ਸ਼ੁਰੂ ਹੋ ਗਈ ਹੈ। ਪੱਛਮੀ ਗੜਬੜੀ ਵਾਲੀਆਂ ਪੌਣਾਂ ਕਾਰਨ ਵੀ ਪੱਛਮੀ ਹਿਮਾਲਿਆ ਦੀਆਂ ਪਹਾੜੀਆਂ ਤੇ ਉੱਪਰਲੇ ਇਲਾਕਿਆਂ ਵਿਚ ਹਲਕੀ ਬਾਰਸ਼ ਅਤੇ ਬਰਫ਼ਬਾਰੀ ਦੀ ਸੰਭਾਵਨਾ ਵਧੀ ਹੈ।

ਦੱਖਣੀ ਭਾਰਤ ਵਿਚ ਲਗਾਤਾਰ ਬਾਰਸ਼ ਹੋ ਰਹੀ ਹੈ। ਤਾਮਿਲਨਾਡੂ ਦੇ ਤਿੰਨ ਜ਼ਿਲ੍ਹਿਆ ਵਿਚ ਭਾਰੀ ਬਾਰਸ਼ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਕਰਾਈਕਲ ਜ਼ਿਲ੍ਹਾ ਕੁਲੈਕਟਰ ਏ ਕੁਲੋਥੁੰਗਨ ਨੇ ਬਾਰਸ਼ ਕਾਰਨ ਸਾਰੇ ਸਕੂਲਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਤੇਨਕਾਸੀ, ਕੰਨਿਕੁਮਾਰੀ ਅਤੇ ਤਿਰੂਨੇਲਵੇਲੀ ‘ਚ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਵੀਰਵਾਰ ਨੂੰ ਭਾਰੀ ਬਾਰਸ਼ ਦੀ ਚਿਤਾਵਨੀ ਦਿੰਦਿਆਂ ਮੌਸਮ ਵਿਭਾਗ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਸ਼ ਹੇਣ ਦੀ ਉਮੀਦ ਹੈ। ਅਜਿਹੇ ਵਿਚ ਲੋਕ ਘਰਾਂ ਤੋਂ ਬਾਹਰ ਨੇ ਨਿਕਲਣ ਜੇਕਰ ਜ਼ਰੂਰੀ ਨਹੀਂ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਵਿਚ ਤਾਮਿਲਨਾਡੂ ਦੇ ਦਸ ਤੋਂ ਜ਼ਿਆਦਾ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਦੀ ਵੀ ਚਿਤਾਵਨੀ ਦਿੱਤੀ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਰਾਮਨਾਥਪੁਰਮ, ਕੋਇੰਬਟੂਰ, ਨੀਲਗਿਰੀ, ਰਾਨੀਪੇਟ, ਡਿੰਡੀਗੁਲ, ਤਿਰੁਪੁਰ, ਕਾਂਚੀਪੁਰਮ, ਵਿਰੁਧੁਨਗਰ, ਥੂਥੁਕੁੜੀ, ਮਦੁਰਾਏ, ਚੇਨਈ, ਚੇਂਗਲਪੱਟੂ, ਤਿਰੂਪਰੂਰ ਅਤੇ ਕਰਾਈਕਲ ਜ਼ਿਲ੍ਹਿਆ ‘ਚ ਭਾਰੀ ਬਾਰਸ਼ ਹੋਵੇਗੀ।