ਆਨਲਾਈਨ ਡੈਸਕ, ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਸ਼ਨੀਵਾਰ ਨੂੰ ਸਤੰਬਰ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਤਿਮਾਹੀ ‘ਚ ਬੈਂਕ ਦਾ ਨੈੱਟ ਪ੍ਰਾਫਿੱਟ 9.13 ਫ਼ੀਸਦੀ ਵਧ ਕੇ 16,099.58 ਕਰੋੜ ਰੁਪਏ ਹੋ ਗਿਆ। ਇਸ ਨੇ ਇਕ ਸਾਲ ਪਹਿਲਾਂ ਦੀ ਮਿਆਦ ‘ਚ 14,752 ਕਰੋੜ ਰੁਪਏ ਤੇ ਜੂਨ ਤਿਮਾਹੀ ‘ਚ 18,356 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ।
SBI ਦੇ ਤਿਮਾਹੀ ਨਤੀਜੇ
ਸਟੈਂਡਅਲੋਨ ਆਧਾਰ ‘ਤੇ, ਬੈਂਕ ਨੇ 14,330.02 ਕਰੋੜ ਰੁਪਏ ਦਾ ਨੈੱਟ ਪ੍ਰਾਫਿੱਟ ਕਮਾਇਆ ਜੋ ਇਕ ਸਾਲ ਪਹਿਲਾਂ ਦੀ ਮਿਆਦ ‘ਚ 13,264.52 ਕਰੋੜ ਰੁਪਏ ਸੀ।
ਬੈਂਕ, ਜੋ ਕੁੱਲ ਬਾਜ਼ਾਰ ਦਾ ਪੰਜਵਾਂ ਹਿੱਸਾ ਕੰਟਰੋਲ ਕਰਦਾ ਹੈ ਤੇ ਦੇਸ਼ ਵਿੱਚ ਸਭ ਤੋਂ ਚੌੜਾ ਨੈੱਟਵਰਕ ਰੱਖਦਾ ਹੈ ਨੇ ਸਮੀਖਿਆ ਅਧੀਨ ਤਿਮਾਹੀ ’ਚ ਕੁੱਲ ਆਮਦਨ 1.12 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਿਪੋਰਟ ਕੀਤੀ। ਪਿਛਲੇ ਸਾਲ ਦੀ ਇਸੇ ਮਿਆਦ ‘ਚ ਇਹ 88,733 ਕਰੋੜ ਰੁਪਏ ਸੀ।
ਬੈਂਕ ਦਾ ਐੱਨਪੀਏ 30 ਸਤੰਬਰ ਤੱਕ 2.55 ਫ਼ੀਸਦੀ ਰਿਹਾ ਜੋ ਇੱਕ ਸਾਲ ਪਹਿਲਾਂ ਦੀ ਮਿਆਦ ਵਿੱਚ 3.52 ਫ਼ੀਸਦੀ ਤੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ 2.76 ਫ਼ੀਸਦੀ ਦੇ ਮੁਕਾਬਲੇ ਸੁਧਾਰ ਸੀ। 30 ਸਤੰਬਰ ਤੱਕ ਇਸਦੀ ਕੁੱਲ ਪੂੰਜੀ ਪੂਰਤੀ 14.28 ਪ੍ਰਤੀਸ਼ਤ ਸੀ।
ਸ਼ੁੱਕਰਵਾਰ ਨੂੰ ਐੱਸਬੀਆਈ ਦਾ ਸ਼ੇਅਰ 7.05 ਅੰਕਾਂ ਦੇ ਵਾਧੇ ਨਾਲ 579.15 ਰੁਪਏ ਪ੍ਰਤੀ ਸ਼ੇਅਰ ‘ਤੇ ਬੰਦ ਹੋਇਆ।



