ਪੰਜਾਬੀ ਜਾਗਰਣ ਕੇਂਦਰ, ਲੁਧਿਆਣਾ:
ਉੱਘੇ ਸਿੱਖ ਆਗੂ ਚਿਰੰਜੀਵ ਸਿੰਘ ਦਾ ਦੇਹਾਂਤ ਹੋ ਗਿਆ ਹੈ।
ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਜੀਵਨ ਭਰ ਵਫ਼ਾਦਾਰ ਪ੍ਰਚਾਰਕ ਰਹੇ ਚਿਰੰਜੀਵ ਸਿੰਘ ਜੀ ਨੇ ਪੰਜਾਬ ਵਿੱਚ ਦਹਾਕਿਆਂ ਤੱਕ ਕੰਮ ਕੀਤਾ। ਰਾਸ਼ਟਰੀ ਸਿੱਖ ਸੰਗਤ ਦੇ ਕਾਰਜਾਂ ਰਾਹੀਂ ਉਹ ਸਦਾ ਚਰਚਾ ਦਾ ਕੇਂਦਰ ਬਣਦੇ ਰਹੇ।
ਸਰਸੰਘਚਾਲਕ
ਮੋਹਨ ਭਾਗਵਤ ਅਤੇ
ਸਰਕਾਰਜਵਾਹ
ਦੱਤਾਤ੍ਰੇਯ ਹੋਸਬਾਲੇ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ
ਪੰਜਾਬ ਦੇ ਔਖੇ ਹਾਲਾਤ ਕਾਰਨ ਪੈਦਾ ਹੋਏ ਆਪਸੀ ਮਤਭੇਦਾਂ ਅਤੇ ਬੇਭਰੋਸਗੀ ਨੂੰ ਦੂਰ ਕਰਨ ਵਿੱਚ ਚਿਰੰਜੀਵ ਸਿੰਘ ਦੀ ਭੂਮਿਕਾ ਵਰਨਣਯੋਗ ਰਿਹਾ। ਭਾਈਚਾਰੇ ਅਤੇ ਰਾਸ਼ਟਰਵਾਦ ਦੀ ਰੌਸ਼ਨੀ ਵਿਚ ਸਮੁੱਚੇ ਦੇਸ਼ ਦੀ ਏਕਤਾ ਅਤੇ ਸਮਾਜਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਵੀ ਉਨ੍ਹਾਂ ਨੂੰ ਸਦਾ ਯਾਦ ਕੀਤਾ ਜਾਂਦਾ ਹੈ। ਆਪਣੀ ਅਥਾਹ ਮਿਹਨਤ, ਪੰਜਾਬ ਦੀ ਗੁਰੂ-ਪਰੰਪਰਾ ਦੇ ਡੂੰਘੇ ਅਧਿਐਨ ਅਤੇ ਸ਼ਾਨਦਾਰ ਜਥੇਬੰਦਕ ਹੁਨਰ ਸਦਕਾ ਉਹਨਾਂ ਨੇ ਅਣਗਿਣਤ ਲੋਕਾਂ ਨੂੰ ਰਾਸ਼ਟਰਵਾਦ ਦੇ ਵਹਿਣ ਵਿਚ ਸ਼ਾਮਲ ਕੀਤਾ।

ਚਿਰੰਜੀਵ ਸਿੰਘ ਜੀ ਦੀ ਪਿਆਰ ਭਰੀ ਅਤੇ ਮਿੱਠੀ ਸ਼ਖਸੀਅਤ ਨੇ ਸਾਰਿਆਂ ਨੂੰ ਜਿੱਤ ਲਿਆ ਸੀ। ਬੀਮਾਰੀ ਦੇ ਬਾਵਜੂਦ ਉਹ ਭਾਵੇਂ ਕੁਝ ਸਮਾਂ ਸਰਗਰਮ ਵੀ ਨਹੀਂ ਰਹਿ ਸਕੇ ਸਨ ਪਰ ਉਨ੍ਹਾਂ ਦੇ ਉਤਸ਼ਾਹ ਵਿਚ ਕਦੇ ਕੋਈ ਕਮੀ ਨਹੀਂ ਰਹੀ। ਆਰਐੱਸਐੱਸ ਦੇ ਅਨੇਕ ਹੋਰ ਆਗੂਆਂ ਨੇ ਵੀ ਆਪੋ–ਆਪਣੇ ਬਿਆਨਾਂ ਰਾਹੀਂ ਚਿਰੰਜੀਵ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ।