ਡਿਜੀਟਲ ਡੈਸਕ, ਰਾਜਕੋਟ: ਜਾਗਰਣ ਨਿਊ ਮੀਡੀਆ ਦੀ ਫੈਕਟ ਚੈਕਿੰਗ ਵੈੱਬਸਾਈਟ ਵਿਸ਼ਵਾਸ ਨਿਊਜ਼ ਆਪਣੇ ਨਵੇਂ ਮੀਡੀਆ ਸਾਖ਼ਰਤਾ ਅਭਿਆਨ ‘ਸੱਚ ਕੇ ਸਾਥੀ ਸੀਨੀਅਰਜ਼’ ਨੂੰ ਲੈ ਕੇ ਰਾਜਕੋਟ ਪਹੁੰਚ ਰਿਹਾ ਹੈ। ਇਸ ਮੁਹਿੰਮ ਤਹਿਤ 21 ਦਸੰਬਰ ਨੂੰ ਰਾਜਕੋਟ ‘ਚ ਸੈਮੀਨਾਰ ਕਰਵਿਾਇਆ ਜਾ ਰਿਹਾ ਹੈ। ਇਹ ਮੀਡੀਆ ਸਾ਼ਖਰਤਾ ਅਭਿਆਨ ਖ਼ਾਸ ਤੌਰ ‘ਤੇ ਸੀਨੀਅਰ ਨਾਗਰਿਕਾਂ ਲਈ ਹੈ।

ਇਸ ਵਿੱਚ ਹਿੱਸਾ ਲੈਣ ਵਾਆਂ ਨੂੰ ਫੈਕਟ ਚੈਕਿੰਗ ਦੇ ਗੁਣਾਂ ਨਾਲ ਰੂਬਰੂ ਕਰਵਾਇਆ ਜਾਵੇਗਾ, ਕਿਉਂਕਿ ਵਰਤਮਾਨ ਸਮੇਂ ‘ਚ ਫ਼ਰਜ਼ੀ ਅਤੇ ਭਰਮਾਊ ਸੂਚਨਾਵਾਂ ਇਕ ਵੱਡੇ ਸੰਕਟ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ। ਇਸ ਅਭਿਆਨ ਦਾ ਉਦੇਸ਼ ਡਿਜੀਟਲ ਮਿਸ-ਇਨਫਾਰਮੇਸ਼ਨ ਦੇ ਯੁੱਗ ਵਿੱਚ ਸੀਨੀਅਰ ਨਾਗਰਿਕਾਂ ਨੂੰ ਜ਼ਰੂਰੀ ਸਿਖਲਾਈ ਦੇ ਨਾਲ ਜਾਗਰੂਕ ਕਰਨਾ ਹੈ।

ਸੈਮੀਨਾਰ ‘ਚ ਵਿਸ਼ਵਾਸ ਨਿਊਜ਼ ਦੇ ਸਰਟੀਫਾਈਡ ਅਤੇ ਸਿੱਖਿਅਤ ਪੱਤਰਕਾਰ ਲੋਕਾਂ ਨੂੰ ਜਾਗਰੂਕ ਕਰਨਗੇ। ਸੈਮੀਨਾਰ ‘ਚ ਫ਼ਰਜ਼ੀ ਖ਼ਬਰਾਂ ਦੀ ਪਛਾਣ ਦੇ ਤੌਰ-ਤਰੀਕਿਆਂ ਅਤੇ ਆਨਲਾਈਨ ਟੂਲਜ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਗੂਗਲ ਨਿਊਜ਼ ਇਨੀਸ਼ੀਏਟਿਵ (GNI) ਦੀ ਮਦਦ ਨਾਲ ਚਲਾਏ ਜਾ ਰਹੇ ਇਸ ਪ੍ਰੋਗਰਾਮ ਦਾ ਅਕਾਦਮਿਕ ਹਿੱਸੇਦਾਰ ਮਾਈਕਾ (ਮੁਦਰਾ ਇੰਸਟੀਚਿਊਟ ਆਫ਼ ਕਮਿਊਨੀਕੇਸ਼ਨਜ਼,ਅਹਿਮਦਾਬਾਦ) ਹੈ।

ਮੁਹਿੰਮ ਬਾਰੇ

‘ਸੱਚ ਕੇ ਸਾਥੀ ਸੀਨੀਅਰਜ਼’ ਭਾਰਤ ਵਿੱਚ ਜਾਅਲੀ ਅਤੇ ਗਲਤ ਜਾਣਕਾਰੀ ਦੇ ਤੇਜ਼ੀ ਨਾਲ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਇੱਕ ਮੀਡੀਆ ਸਾਖਰਤਾ ਮੁਹਿੰਮ ਹੈ। ਪ੍ਰੋਗਰਾਮ ਦਾ ਉਦੇਸ਼ 15 ਰਾਜਾਂ ਦੇ 50 ਸ਼ਹਿਰਾਂ ਵਿੱਚ ਸੈਮੀਨਾਰਾਂ ਅਤੇ ਵੈਬਿਨਾਰਾਂ ਦੀ ਇੱਕ ਲੜੀ ਰਾਹੀਂ ਸਰੋਤਾਂ ਦਾ ਵਿਸ਼ਲੇਸ਼ਣ ਕਰਕੇ, ਭਰੋਸੇਯੋਗ ਅਤੇ ਗੈਰ-ਭਰੋਸੇਯੋਗ ਜਾਣਕਾਰੀ ਵਿੱਚ ਫਰਕ ਕਰਕੇ, ਤਰਕਪੂਰਨ ਫੈਸਲੇ ਲੈਣ ਵਿੱਚ ਸੀਨੀਅਰ ਨਾਗਰਿਕਾਂ ਦੀ ਮਦਦ ਕਰਨਾ ਹੈ। ਇਸ ਪ੍ਰੋਗਰਾਮ ਦਾ ਅਕਾਦਮਿਕ ਪਾਰਟਨਰ MICA (ਮੁਦਰਾ ਇੰਸਟੀਚਿਊਟ ਆਫ ਕਮਿਊਨੀਕੇਸ਼ਨ, ਅਹਿਮਦਾਬਾਦ) ਹੈ, ਜੋ ਕਿ ਗੂਗਲ ਨਿਊਜ਼ ਇਨੀਸ਼ੀਏਟਿਵ (GNI) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ।

ਸਥਾਨ ਬਾਰੇ

ਮਿਤੀ: 21 ਦਸੰਬਰ

ਸਮਾਂ: 11 ਤੋਂ 12:30 ਤੱਕ

ਸਥਾਨ: ਏ.ਵੀ. ਪਾਰੇਖ ਟੈਕਨੀਕਲ ਇੰਸਟੀਚਿਊਟ

ਟੈਗੋਰ ਰੋਡ, ਰਾਜਕੋਟ