ਸਪੋਰਟਸ ਡੈਸਕ, ਨਵੀਂ ਦਿੱਲੀ Suryakumar Yadav reaction after Hardik become Captain of MI: ਸ਼ੁੱਕਰਵਾਰ ਰਾਤ ਨੂੰ ਇੱਕ ਕਦਮ ਨੇ ਕ੍ਰਿਕਟ ਜਗਤ ਵਿੱਚ ਸਨਸਨੀ ਪੈਦਾ ਕਰ ਦਿੱਤੀ। ਆਈਪੀਐਲ ਫਰੈਂਚਾਈਜ਼ੀ ਮੁੰਬਈ ਇੰਡੀਅਨਜ਼ ਨੇ ਲੀਗ ਦੇ 17ਵੇਂ ਸੀਜ਼ਨ ਲਈ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਆਪਣਾ ਕਪਤਾਨ ਚੁਣਿਆ ਹੈ।
ਸੂਰਿਆ ਨਿਰਾਸ਼ ਹੈ-
ਅਜਿਹੇ ‘ਚ ਹਰ ਪਾਸੇ ਵੱਖਰਾ ਹੀ ਗੁੱਸਾ ਹੈ। ਹਾਲਾਂਕਿ ਟੀਮ ਦੇ ਕੁਝ ਖਿਡਾਰੀ ਵੀ ਰੋਹਿਤ ਦੇ ਕਪਤਾਨੀ ਛੱਡਣ ਤੋਂ ਬਹੁਤੇ ਖੁਸ਼ ਨਹੀਂ ਜਾਪਦੇ ਹਨ ਤੇ ਹੁਣ ਉਨ੍ਹਾਂ ਵਿੱਚੋਂ ਇੱਕ ਹੈ ਮੁੰਬਈ ਇੰਡੀਅਨਜ਼ ਦੇ ਖਿਡਾਰੀ ਸੂਰਿਆਕੁਮਾਰ ਯਾਦਵ। ਟੀਮ ਦੇ ਕਪਤਾਨ ਦੀ ਚੋਣ ਤੋਂ ਬਾਅਦ ਸੂਰਿਆ ਨੇ ਆਪਣੇ ਸੋਸ਼ਲ ਮੀਡੀਆ ‘ਤੇ ਟੁੱਟੇ ਦਿਲ ਦਾ ਇਮੋਜੀ ਸਾਂਝਾ ਕੀਤਾ। ਅਜਿਹੇ ‘ਚ ਰੋਹਿਤ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਸੂਰਿਆ ਵੀ ਕਾਫੀ ਨਿਰਾਸ਼ ਹੈ।
💔
— Surya Kumar Yadav (@surya_14kumar) December 16, 2023
ਫੈਨਜ਼ ‘ਚ ਗੁੱਸਾ-
ਦੱਸ ਦਈਏ ਕਿ ਰੋਹਿਤ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਮੁੰਬਈ ਇੰਡੀਅਨਜ਼ ਦੀ ਜਰਸੀ ਅਤੇ ਕੈਪ ਨੂੰ ਜਲਾ ਕੇ ਆਪਣਾ ਵਿਰੋਧ ਪ੍ਰਗਟਾਇਆ ਸੀ। ਇਸ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਫਾਲੋਅਰਜ਼ ‘ਚ ਵੀ ਭਾਰੀ ਕਮੀ ਆਈ ਹੈ। ਸੋਸ਼ਲ ਮੀਡੀਆ ‘ਤੇ ਕਈ ਪੋਸਟਾਂ ਰਾਹੀਂ ਪ੍ਰਸ਼ੰਸਕ ਰੋਹਿਤ ਨੂੰ ਕਪਤਾਨੀ ਤੋਂ ਹਟਾਏ ਜਾਣ ‘ਤੇ ਆਪਣਾ ਗੁੱਸਾ ਵੀ ਜ਼ਾਹਰ ਕਰ ਰਹੇ ਹਨ।
ਰੋਹਿਤ ਨੇ ਪੰਜ ਵਾਰ ਬਣਾਇਆ ਚੈਂਪੀਅਨ-
ਰੋਹਿਤ ਦੀ ਕਪਤਾਨੀ ਵਿੱਚ ਮੁੰਬਈ ਇੰਡੀਅਨਜ਼ ਪੰਜ ਵਾਰ ਆਈਪੀਐਲ ਚੈਂਪੀਅਨ ਬਣੀ। ਇਸ ਦੇ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਹਾਰਦਿਕ ਪਾਂਡਿਆ ਫ੍ਰੈਂਚਾਇਜ਼ੀ ਦੇ ਗਠਨ ਦੇ ਬਾਅਦ ਤੋਂ ਹੀ ਗੁਜਰਾਤ ਟਾਈਟਨਜ਼ ਨਾਲ ਕਪਤਾਨ ਦੇ ਰੂਪ ‘ਚ ਖੇਡ ਰਹੇ ਹਨ ਪਰ ਇਸ ਸਾਲ ਨਿਲਾਮੀ ਤੋਂ ਪਹਿਲਾਂ ਪਾਂਡਿਆ ਆਪਣੀ ਪੁਰਾਣੀ ਟੀਮ ‘ਚ ਵਾਪਸੀ ਕਰ ਗਏ। ਪਾਂਡਿਆ ਨੇ ਆਪਣੀ ਕਪਤਾਨੀ ‘ਚ 2022 ‘ਚ ਇਕ ਵਾਰ ਗੁਜਰਾਤ ਟਾਈਟਨਜ਼ ਨੂੰ ਚੈਂਪੀਅਨ ਬਣਾਇਆ ਅਤੇ ਦੂਜੀ ਵਾਰ 2023 ‘ਚ ਟੀਮ ਨੂੰ ਫਾਈਨਲ ‘ਚ ਚੇਨਈ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ।


