ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Raj Kumar Kohli Passed Away: ਹਿੰਦੀ ਫਿਲਮ ਇੰਡਸਟਰੀ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ। ਨਾਗਿਨ ਤੇ ਨੌਕਰ ਬੀਵੀ ਕਾ ਵਰਗੀਆਂ ਬਲਾਕਬਸਟਰ ਫਿਲਮਾਂ ਦੇ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਦਾ ਮੁੰਬਈ ‘ਚ ਦੇਹਾਂਤ ਹੋ ਗਿਆ। ਅਰਮਾਨ ਕੋਹਲੀ ਦੇ ਪਿਤਾ ਅਤੇ ਆਪਣੇ ਸਮੇਂ ਦੇ ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਨੇ 93 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।

1963 ‘ਚ ਇਕ ਨਿਰਮਾਤਾ ਅਤੇ 1973 ‘ਚ ਇਕ ਨਿਰਦੇਸ਼ਕ ਵਜੋਂ ਇਕ ਸਫ਼ਲ ਫਿਲਮ ਦੇਣ ਵਾਲੇ ਦਿੱਗਜ ਡਾਇਰੈਕਟਰ ਅਨੁਭਵੀ ਨਿਰਦੇਸ਼ਕ ਰਾਜਕੁਮਾਰ ਕੋਹਲੀ ਨੇ ਧਰਮਿੰਦਰ, ਜਤਿੰਦਰ, ਹੇਮਾ ਮਾਲਿਨੀ, ਸੰਨੀ ਦਿਓਲ, ਅਕਸ਼ੈ ਕੁਮਾਰ ਤੇ ਰਾਜ ਬੱਬਰ ਸਮੇਤ ਕਈ ਕਲਾਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਨਿਊਜ਼ ਪੋਰਟਲ ਡੀਐਨਏ ‘ਚ ਪ੍ਰਕਾਸ਼ਿਤ ਰਿਪੋਰਟਾਂ ਮੁਤਾਬਕ ਰਾਜਕੁਮਾਰ ਕੋਹਲੀ ਦੀ ਸ਼ੁੱਕਰਵਾਰ ਸਵੇਰੇ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਖਬਰਾਂ ਮੁਤਾਬਕ ਦਿੱਗਜ ਨਿਰਦੇਸ਼ਕ-ਨਿਰਮਾਤਾ ਦਾ ਸਸਕਾਰ ਅੱਜ ਸ਼ਾਮ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਰਾਜਕੁਮਾਰ ਕੋਹਲੀ ਦਾ ਜਨਮ 14 ਸਤੰਬਰ 1930 ਨੂੰ ਹੋਇਆ ਸੀ।

ਉਨ੍ਹਾਂ ਦੀ ਪਤਨੀ ਨਿਸ਼ੀ ਕੋਹਲੀ ਹਿੰਦੀ ਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 1992 ‘ਚ ਉਨ੍ਹਾਂ ਨੇ ਆਪਣੇ ਬੇਟੇ ਅਰਮਾਨ ਕੋਹਲੀ ਨੂੰ ਵੀ ਇੰਟਰੋਡਿਊਸ ਕੀਤਾ ਸੀ। ਰਾਜਕੁਮਾਰ ਕੋਹਲੀ ਨੇ ਆਪਣੇ ਬੇਟੇ ਅਰਮਾਨ ਨੂੰ ਸਾਲ 1992 ‘ਚ ਰਿਲੀਜ਼ ਹੋਈ ਫਿਲਮ ‘ਵਿਰੋਧੀ’ ਨਾਲ ਲਾਂਚ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਦੇ ਨਾਲ ਹਰਸ਼ਾ ਮਹਿਰਾ ਮੁੱਖ ਭੂਮਿਕਾ ‘ਚ ਨਜ਼ਰ ਆਈ ਸੀ।