ਆਨਲਾਈਨ ਡੈਸਕ, ਨਵੀਂ ਦਿੱਲੀ : ਰਾਜਸਥਾਨ ‘ਚ ਸੀਐੱਮ ਭਜਨ ਲਾਲ ਸ਼ਰਮਾ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਗਿਆ ਹੈ। ਮੰਤਰੀ ਮੰਡਲ ‘ਚ ਪਹਿਲੀ ਵਾਰ ਅਤੇ ਦੂਜੀ ਵਾਰ ਚੁਣੇ ਗਏ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆਹੈ।

22 ਵਿਧਾਇਕਾਂ ਨੇ ਚੁੱਕੀ ਸਹੁੰ

ਸ਼ਨਿੱਚਰਵਾਰ ਨੂੰ ਇੱਥੇ ਰਾਜਭਵਨ ‘ਚ ਇਕ ਸਮਾਰੋਹ ਦੌਰਾਨ 22 ਭਾਜਪਾ ਵਿਧਾਇਕਾਂ ਨੇ ਰਾਜਸਥਾਨ ਸਰਕਾਰ ਦੇ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ। ਇਸ ਦੌਰਾਨ 12 ਕੈਬਨਿਟ ਮੰਤਰੀ, ਪੰਜ ਨੇ ਰਾਜ ਮੰਤਰੀ (ਆਜ਼ਾਦ ਚਾਰਜ) ਅਤੇ ਪੰਜ ਨੇ ਰਾਜ ਮੰਤਰੀ ਦੇ ਰੂਪ ‘ਚ ਸਹੁੰ ਚੁੱਕੀ। ਸਮਾਰੋਹ ਦੌਰਾਨ ਰਾਜਪਾਲ ਕਲਰਾਜ ਮਿਸ਼ਰ ਨੇ ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁਕਾਈ।

ਰਾਜਸਥਾਨ ਮੰਤਰੀ ਮੰਡਲ ਦਾ ਵਿਸਤਾਰ

ਕੈਬਨਿਟ ਮੰਤਰੀ

1- ਕਿਰੋੜੀ ਲਾਲ ਮੀਨਾ

2- ਗਜੇਂਦਰ ਸਿੰਘ ਖਿਨਵਾਂਸਰ

3- ਰਾਜਵਰਧਨ ਸਿੰਘ ਰਾਠੌਰ

4-ਬਾਬੂ ਲਾਲ ਖਰਾੜੀ

5-ਮਦਨ ਦਿਲਾਵਰ

6-ਜੋਗਾ ਰਾਮ ਪਟੇਲ

7-ਸੁਰੇਸ਼ ਸਿੰਘ ਰਾਵਤ

8- ਅਵਿਨਾਸ਼ ਗਹਿਲੋਤ

9- ਜੋੜਾ ਰਾਮ ਕੁਮਾਵਤ

10-ਹੇਮੰਤ ਮੀਨਾ

11-ਕਨ੍ਹਈਆ ਲਾਲ ਚੌਧਰੀ

12- ਸੁਮਿਤ ਗੋਦਾਰਾ

ਸੁਤੰਤਰ ਚਾਰਜ ਵਾਲੇ ਰਾਜ ਮੰਤਰੀ

13- ਸੰਜੇ ਸ਼ਰਮਾ

14- ਗੌਤਮ ਕੁਮਾਰ

15-ਝੰਵਰ ਸਿੰਘ ਖਰੜਾ

16-ਸੁਰਿੰਦਰ ਪਾਲ ਸਿੰਘ ਟੀਟੀ

17-ਹੀਰਾ ਲਾਲ ਨਗਰ

ਰਾਜ ਮੰਤਰੀ

18-ਓਤਾ ਰਾਮ ਦੇਵਾਸੀ

19- ਮੰਜੂ ਬਾਗਮਾਰ

20-ਵਿਜੇ ਸਿੰਘ ਚੌਧਰੀ

21-ਕ੍ਰਿਸ਼ਨ ਕੁਮਾਰ ਬਿਸ਼ਨੋਈ

22-ਜਵਾਹਰ ਸਿੰਘ ਬੇਢਸ

ਕਿਰੋੜੀ ਲਾਲ ਮੀਣ ਸਣੇ 11 ਮੰਤਰੀਆਂ ਨੇ ਚੁੱਕੀ ਸਹੁੰ

ਰਾਜਸਥਾਨ ਮੰਤਰੀ ਮੰਡਲ ‘ਚ ਕਿਰੋੜੀ ਲਾਲ ਮੀਣਾ, ਮਦਨ ਦਿਲਾਵਰ, ਰਾਜਵਰਧਨ ਸਿੰਘ ਰਾਠੌੜ, ਗਜੇਂਦਰ ਸਿੰਘ ਖੀਂਵਸਰ, ਬਾਬੂਲਾਲ ਖਰਾੜੀ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਲ, ਅਵਿਨਾਸ਼ ਗਹਿਲੋਤ, ਜ਼ੋਰਾਰਾਮ ਕੁਮਾਵਤ, ਹੇਮੰਤ ਮੀਣਾ, ਕਨ੍ਹਈਆ ਲਾਲ ਚੌਧਰੀ ਅਤੇ ਸੁਮਿਤ ਗੋਦਰਾ ਨੂੰ ਕੈਬਨਿਟ ਦਾ ਹਿੱਸਾ ਬਣਾਇਆ ਗਿਆ ਹੈ। ਉੱਥੇ, ਸ੍ਰੀਕਰਨਪੁਰ ਤੋਂ ਭਾਜਪਾ ਉਮੀਦਵਾਰ ਰਹੇ ਸੁਰਿੰਦਰਪਾਲ ਟੀਟੀ ਵਿਧਾਇਕ ਬਣਨ ਤੋਂ ਪਹਿਲਾਂ ਮੰਤਰੀ ਬਣਾਏ ਗਏ ਹਨ।

ਇਨ੍ਹਾਂ ਵਿਧਾਇਕਾਂ ਨੇ ਚੁੱਕੀ ਸਹੁੰ

ਸਿਰੋਹੀ ਵਿਧਾਨ ਸਭਾ ਸੀਟ ਤੋਂ ਜਿੱਤ ਦਰਜ ਕਰਨ ਵਾਲੇ ਓਟਾਰਾਮ ਦੇਵਾਸੀ ਨੇ ਰਾਜ ਮੰਤਰੀ ਦੇ ਰੂਪ ਸਹੁੰ ਚੁੱਕੀ। ਇਨ੍ਹਾਂ ਦੇ ਨਾਲ, ਮੰਜੂ ਬਾਘਮਾਰ, ਵਿਜੈ ਸਿੰਘ ਚੌਧਰੀ, ਕੇਕੇ ਬਿਸ਼ਨੋਈ ਅਤੇ ਜਵਾਹਰ ਸਿੰਘ ਬੇਢਸ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।

ਸੰਜੇ ਸ਼ਰਮਾ, ਗੌਤਮ ਕੁਮਾਰ, ਝਾਬਰ ਸਿੰਘ ਖੱਰਾ, ਸੁਰਿੰਦਰਪਾਲ ਸਿੰਘ ਅਤੇ ਹੀਰਾਲਾਲ ਨਾਗਰ ਨੇ ਰਾਜ ਮੰਤਰੀ (ਆਜ਼ਾਦ ਚਾਰਜ) ਵਜੋਂ ਸਹੁੰ ਚੁੱਕੀ।