ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ: ਬੁੱਧਵਾਰ ਦੇਰ ਸ਼ਾਮ ਨੂੰ ਅਪਰਾਧੀਆਂ ਅਤੇ ਲੁਧਿਆਣਾ ਪੁਲਿਸ ਵਿਚਕਾਰ ਮੁੱਠਭੇੜ ਹੋ ਗਈl ਮੁਲਜ਼ਮਾਂ ਵੱਲੋਂ ਕੀਤੀ ਗਈ ਫਾਇਰਿੰਗ ਦੇ ਦੌਰਾਨ ਇੱਕ ਗੋਲੀ ਕ੍ਰਾਈਮ ਬਰਾਂਚ ਦੇ ਇੰਚਾਰਜ ਬੇਅੰਤ ਜੁਨੇਜਾ ਦੀ ਬੁਲੇਟ ਪਰੂਫ ਜੈਕਟ ਤੇ ਲੱਗੀ l ਜਵਾਬੀ ਫਾਇਰਿੰਗ ਵਿੱਚ ਲੁਧਿਆਣਾ ਪੁਲਿਸ ਨੇ ਸੁਖਦੇਵ ਨਾਮ ਦਾ ਮੁਲਜਮ ਮੌਕੇ ਤੇ ਢੇਰ ਕਰ ਦਿੱਤਾ l ਜਾਣਕਾਰੀ ਮੁਤਾਬਕ ਸੁਖਦੇਵ ਲੁਧਿਆਣਾ ਪੁਲਿਸ ਨੂੰ ਲੋੜੀਂਦਾ ਸੀ l ਉਸਨੇ ਹਾਲ ਹੀ ਵਿੱਚ ਠੇਕੇ ਦੇ ਕਰਿੰਦੇ ਅਤੇ ਇੱਕ ਕੈਮਿਸਟ ਤੇ ਗੋਲੀ ਚਲਾਈ ਸੀ l
ਬੁੱਧਵਾਰ ਨੂੰ ਸੂਚਨਾ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਸੁਖਦੇਵ ਅਤੇ ਉਸਦੇ ਸਾਥੀਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ l ਇਸੇ ਦੌਰਾਨ ਕੁਹਾੜਾ ਮਾਛੀਵਾੜਾ ਰੋਡ ਤੇ ਪੁਲਿਸ ਨੇ ਮੁਲਜ਼ਮਾਂ ਨੂੰ ਘੇਰ ਲਿਆ l ਮੁਢਲੀ ਜਾਣਕਾਰੀ ਦੇ ਮੁਤਾਬਕ ਪੁਲਿਸ ਨੇ ਅਪਰਾਧੀਆਂ ਨੂੰ ਆਤਮ ਸਮਰਪਣ ਕਰਨ ਲਈ ਆਖਿਆ ਪਰ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ l ਮੁੱਠਭੇੜ ਦੇ ਦੌਰਾਨ ਸੁਖਦੇਵ ਢੇਰ ਹੋ ਗਿਆ l ਲੁਧਿਆਣਾ ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਵਿੱਚ ਕਾਰਵਾਈ ਕਰ ਰਹੀ ਹੈ।


