ਜੇਐੱਨਐੱਨ, ਨਵੀਂ ਦਿੱਲੀ : ਦੇਸ਼ ‘ਚ ਸਭ ਤੋਂ ਸੁਰੱਖਿਅਤ ਕਹੇ ਜਾਣ ਵਾਲੇ ਸੰਸਦ ਭਵਨ ਦੇ ਬਾਹਰ ਬੁੱਧਵਾਰ ਸਵੇਰੇ ਕੁਝ ਲੋਕਾਂ ਨੇ ਹੰਗਾਮਾ ਕਰ ਦਿੱਤਾ। ਸੰਸਦ ਦੀ ਸੁਰੱਖਿਆ ‘ਚ ਲੱਗੇ ਦਿੱਲੀ ਪੁਲਿਸ ਦੇ ਜਵਾਨਾਂ ਨੇ ਦੋ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਪ੍ਰਦਰਸ਼ਨਕਾਰੀਆਂ ‘ਚ ਇਕ ਔਰਤ ਅਤੇ ਇਕ ਪੁਰਸ਼ ਵੀ ਸ਼ਾਮਿਲ ਸਨ। ਪੁਲਿਸ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਦਿਨ 2001 ‘ਚ ਸੰਸਦ ‘ਤੇ ਅੱਤਵਾਦੀ ਹਮਲਾ ਹੋਇਆ ਸੀ।