PM Modi Interview : ਹਰ ਕਿਸੇ ਦੀ ਜ਼ੁਬਾਨ ’ਤੇ ਉਂਜ ਤਾਂ ਕੁਝ ਸਾਲਾਂ ਤੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਹੀ ਚਰਚਾ ਹੈ ਪਰ ਤਿੰਨ ਹਿੰਦੀ ਬੋਲਦੇ ਸੂਬਿਆਂ ਦੇ ਨਤੀਜਿਆਂ ਤੋਂ ਬਾਅਦ ਫ਼ਿਲਹਾਲ ਸਿਆਸੀ ਵਿਰੋਧੀ ਵੀ ਕਿਆਸ-ਅਰਾਈਆਂ ਲਗਾ ਰਹੇ ਹਨ ਕਿ ਮੋਦੀ ਸਰਕਾਰ ਅਗਲੀਆਂ ਚੋਣਾਂ ’ਚ 300 ਸੀਟਾਂ ਤੋਂ ਪਾਰ ਜਾਵੇਗੀ ਜਾਂ ਉਸ ਤੋਂ ਹੇਠਾਂ ਇਸ ਨੂੰ ਰੋਕਿਆ ਜਾ ਸਕਦਾ ਹੈ? ਵਿਰੋਧੀ ਧਿਰ ਦੇ ਗੱਠਜੋੜ ਆਈਐੱਨਡੀਆਈਏ ਦੀ ਬੈਠਕ ਹੋਣ ਵਾਲੀ ਹੈ ਤੇ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੜ ਹਰੇਕ ਵਰਗ ਲਈ ਵਿਕਾਸ ਦੇ ਨਵੇਂ ਕੀਰਤੀਮਾਨ ਬਣਾਉਣ, ਨਵੇਂ ਬਜਟ ’ਚ ਨਵੀਂਆਂ ਲੋਕ ਭਲਾਈ ਸਕੀਮਾਂ ਲਿਆਉਣ ਦਾ ਇਰਾਦਾ ਵੀ ਪ੍ਰਗਟਾਉਂਦੇ ਹਨ ਤੇ ਮੋਦੀ ਦੀ ਗਾਰੰਟੀ ਦਾ ਅਰਥ ਵੀ ਸਮਝਾਉਂਦੇ ਹਨ। ਜਨਤਾ ਦੀ ਸੇਵਾ ਲਈ ਮਿਲਣ ਵਾਲੀ ਦੈਵੀ ਪ੍ਰੇਰਨਾ ਦਾ ਵੀ ਜ਼ਿਕਰ ਕਰਦੇ ਹਨ ਤੇ 22 ਜਨਵਰੀ 2024 ਨੂੰ ਸ਼ਾਨਦਾਰ ਸਰੂਪ ’ਚ ਅਯੁੱਧਿਆ ’ਚ ਸ੍ਰੀਰਾਮ ਮੰਦਰ ਦੇ ਉਦਘਾਟਨ ਨੂੰ ‘ਹਰ ਘਰ ਅਯੁੱਧਿਆ ਤੇ ਹਰ ਘਰ ਰਾਮ’ ਦਾ ਦਿਨ ਵੀ ਦੱਸਦੇ ਹਨ। ਸਾਰੇ ਮੁੱਦਿਆਂ ਬਾਰੇ ‘ਦੈਨਿਕ ਜਾਗਰਣ’ ਦੇ ਰਾਜਨੀਤਕ ਸੰਪਾਦਕ ਆਸ਼ੂਤੋਸ਼ ਝਾਅ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :

– ਤਿੰਨ ਸੂਬਿਆਂ ਸੂਬਿਆਂ ’ਚ ਜਿੱਤ ਦੀ ਤੁਹਾਨੂੰ ਵਧਾਈ। ਤੁਸੀਂ ਇਸ ਹੈਟ੍ਰਿਕ ਨਾਲ ਲੋਕਸਭਾ ਚੋਣਾਂ ’ਚ ਹੈਟ੍ਰਿਕ ਦੀ ਗੱਲ ਕੀਤੀ। ਪਰ ਤੁਸੀਂ ਕਹਿੰਦੇ ਰਹੇ ਹੋ ਕਿ ਵਿਧਾਨ ਸਭਾ ਦੀਆਂ ਚੋਣਾਂ ਲੋਕਸਭਾ ਲਈ ਸੈਮੀਫਾਈਨਲ ਨਹੀਂ ਮੰਨੀਆਂ ਜਾਣੀਆਂ ਚਾਹੀਦੀਆਂ?

ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਇਸ ਜਨਾਦੇਸ਼ ਨੂੰ ਦੋ ਪੈਮਾਨਿਆਂ ’ਤੇ ਦੇਖਣਾ ਚਾਹੀਦਾ ਹੈ। ਪਹਿਲੀ ਗੱਲ, ਇਹ ਲੋਕਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਆਇਆ ਹੈ ਤੇ ਦੂਜੀ ਗੱਲ ਇਹ ਹੈ ਕਿ ਜਨਾਦੇਸ਼ ਯੂਪੀਏ ਦਾ ਨਵਾਂ ਰੂਪ ਆਈਐੱਨਡੀਆਈਏ ਬਣਨ ਦਾ ਬਾਅਦ ਆਇਆ ਹੈ। ਇਕ ਤਰ੍ਹਾਂ ਨਾਲ ਆਈਐੱਨਡੀਆਈਏ ਲਈ ਇਹ ਪਹਿਲਾ ਟੈਸਟ ਸੀ ਤੇ ਇਸ ਟੈਸਟ ’ਚ ਜਨਤਾ ਨੇ ਵਿਰੋਧੀ ਗੱਠਜੋੜ ਨੂੰ ਬੁਰੀ ਤਰ੍ਹਾਂ ਨਾਲ ਫੇਲ੍ਹ ਕਰ ਦਿੱਤਾ ਹੈ। ਜਨਤਾ ਨੇ ਅਸਥਿਰਤਾ ਤੇ ਸੁਆਰਥ ਦੀ ਸਿਆਸਤ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ। ਇਨ੍ਹਾਂ ਚੋਣ ਨਤੀਜਿਆਂ ਨਾਲ ਦੇਸ਼ ਦੇ ਮੂਡ ਦੀ ਝਲਕ ਵੀ ਮਿਲ ਚੁੱਕੀ ਹੈ। ਜਨਤਾ ਨੇ ਦੇਸ਼ਹਿੱਤ ’ਚ ਸਥਿਰ, ਸਥਾਈ ਤੇ ਸੇਵਾਭਾਵ ਨਾਲ ਸਮਰਪਿਤ ਸਰਕਾਰ ਲਈ ਜਨਾਦੇਸ਼ ਦਿੱਤਾ ਹੈ। ਇਸਦੇ ਇਲਾਵਾ ਇਨ੍ਹਾਂ ਚੋਣਾਂ ਨੇ ਕੁਝ ਲੋਕਾਂ ਦੇ ਫੈਲਾਏ ਕਿ ਹੋਰ ਝੂਠ ਨੂੰ ਵੀ ਖਾਰਜ ਕਰ ਦਿੱਤਾ ਹੈ। ਇਕ ਸਿਆਸੀ ਵਰਗ ਸੀ ਜਿਹੜਾ ਇਹ ਕਹਿੰਦਾ ਸੀ ਕਿ ਰਾਸ਼ਟਰੀ ਪੱਧਰ ’ਤੇ ਤਾਂ ਭਾਜਪਾ ਦੇ ਸਾਹਮਣੇ ਕੋਈ ਚੁਣੌਤੀ ਨਹੀਂ ਹੈ, ਪਰ ਸੂਬਿਆਂ ’ਚ ਪਾਰਟੀ ਨੂੰ ਓਨਾ ਸਮਰਥਨ ਨਹੀਂ ਮਿਲ ਰਿਹਾ। ਜਿਹੜੇ ਨਤੀਜੇ ਆਏ, ਉਸ ਤੋਂ ਉਹ ਮਿੱਥ ਵੀ ਟੁੱਟ ਗਈ ਹੈ। ਅਸੀਂ ਤਿੰਨ ਸੂਬਿਆਂ ’ਚ ਤਾਂ ਸਰਕਾਰ ਬਣਾਈ ਹੀ ਹੈ, ਤੇਲੰਗਾਨਾ ’ਚ ਵੀ ਭਾਜਪਾ ਦੇ ਵੋਟ ਫੀਸਦ ’ਚ ਰਿਕਾਰਡ ਵਾਧਾ ਹੋਇਆ ਹੈ। ਇਹ ਦਿਖਾਉਂਦਾ ਹੈ ਕਿ 2024 ਦੀਆਂ ਚੋਣਾਂ ਵਿਚ ਭਾਜਪਾ ਇਕ ਵਾਰੀ ਮੁੜ ਇਤਿਹਾਸਕ ਜਿੱਤ ਦਰਜ ਕਰਨ ਜਾ ਰਹੀ ਹੈ।

– ਇਸ ਵਾਰੀ ਤਿੰਨਾਂ ਸੂੁਬਿਆਂ ’ਚ ਪਹਿਲੀ ਵਾਰੀ ਖੁੱਲ੍ਹ ਕੇ ਭਾਜਪਾ ਨੇ ਸਿਰਫ਼ ਤੁਹਾਡੇ ਨਾਂ ’ਤੇ ਵੋਟਾਂ ਮੰਗੀਆਂ ਤੇ ਤੁਸੀਂ ਲੋਕਾਂ ਨੂੰ ਮੋਦੀ ਦੀ ਗਾਰੰਟੀ ਦਿੱਤੀ। ਨਤੀਜੇ ਵੀ ਸ਼ਾਨਦਾਰ ਆਏ। ਕੀ ਮੰਨ ਲੈਣਾ ਚਾਹੀਦਾ ਹੈ ਕਿ ਇਹ ਫਾਰਮੂਲਾ ਅੱਗੇ ਵੀ ਚੱਲਦਾ ਰਹੇਗਾ?

ਇਸ ਗਾਰੰਟੀ ਸ਼ਬਦ ਨੂੰ ਸਿਰਫ਼ ਤਿੰਨ ਅੱਖਰਾਂ ਤੱਕ ਸੀਮਤ ਨਾ ਕਰੋ। ਸਾਧਾਰਨ ਨਾਗਰਿਕ ਦੇ ਮਨ ਵਿਚ ਗਾਰੰਟੀ ਬੋਲਦੇ ਹੀ ਚਾਰ ਪ੍ਰਮੁੱਖ ਮਾਪਦੰਡ ਉੱਭਰ ਕੇ ਸਾਹਮਣੇ ਆਉਾਂਦੇ ਹਨ ਤੇ ਇਨ੍ਹਾਂ ਚਾਰ ਪੈਮਾਨਿਆਂ ’ਤੇ ਜਿਹੜਾ ਖਰਾ ਉਤਰਦਾ ਹੈ, ਉਹ ਗਾਰੰਟੀ ਦਾ ਆਧਾਰ ਬਣਦਾ ਹੈ। ਇਹ ਚਾਰ ਮਾਪਦੰਡ ਹਨ- ਨੀਤੀ, ਨੀਅਤ, ਲੀਡਰਸ਼ਿਪ ਤੇ ਕੰਮ ਕਰਨ ਦਾ ਟਰੈਕ ਰਿਕਾਰਡ। ਇਹ ਉਹ ਚਾਰ ਕਸੌਟੀਆਂ ਹਨ ਜਿਨ੍ਹਾਂ ’ਤੇ ਜਨਤਾ ਤੁਹਾਨੂੁੰ ਪਰਖਦੀ ਹੈ। ਇਨ੍ਹਾਂ ਚਾਰਾਂ ’ਚੋਂ ਕੁਝ ਵੀ ਘੱਟ ਹੋਵੇਗਾ ਤਾਂ ਉਹ ਗਾਰੰਟੀ ਨਹੀਂ, ਬਲਕਿ ਖੋਖਲਾ ਐਲਾਨ ਹੋ ਜਾਵੇਗਾ। ਇਹ ਸ਼ਬਦਾਂ ਦਾ ਸਿਰਫ਼ ਮਾਇਆਜਾਲ ਬਣ ਕੇ ਰਹਿ ਜਾਵੇਗੀ। ਇਸ ਲਈ ਜਦੋਂ ਮੈਂ ਮੋੋਦੀ ਦੀ ਗਾਰੰਟੀ ਕਹਿੰਦਾ ਹਾਂ ਤਾਂ ਜਨਤਾ ਪਿਛਲੇ ਸਾਲਾਂ ਦੇ ਪੂੁਰੇ ਇਤਿਹਾਸ ਨੂੰ ਦੇਖਦੀ ਹੈ। ਜਨਤਾ ਸਾਡੀਆਂ ਨੀਤੀਆਂ ਦੀ ਸਮਰਥਕ ਹੈ, ਸਾਡੀ ਨੀਅਤ ’ਚ ਹਿੱਸੇਦਾਰ ਹੈ, ਸਾਡੀ ਲੀਡਰਸ਼ਿਪ ਦੀ ਸਮਰਥਕ ਹੈ ਤੇ ਸਾਡੇ ਟਰੈਕ ਰਿਕਾਰਡ ਨੂੰਲਗਾਤਾਰ ਦੇਖ ਰਹੀ ਹੈ।

ਅਸੀਂ ਪਿਛਲੇ ਨੌ ਸਾਲਾਂ ’ਚ ਗਰੀਵਾਂ ਨੂੰ ਚਾਰ ਕਰੋੜ ਘਰ ਬਣਾ ਕੇ ਦਿੱਤੇ ਹਨ। ਇਸ ਲਈ ਅੱਜ ਜਦੋਂ ਮੈਂ ਕਹਿੰਦਾ ਹਾਂ ਕਿ ਦੋ ਕਰੋੜ ਹੋਰ ਘਰ ਬਣਾ ਕੇ ਗਰੀਬਾਂ ਨੂੰ ਦਿਆਂਗਾ ਤਾਂ ਇਹ ਮੋਦੀ ਦੀ ਗਾਰੰਟੀ ਹੈ ਤਾਂ ਲੋਕ ਇਸ ’ਤੇ ਭਰੋਸਾ ਕਰਦੇ ਹਨ। ਕੋਰੋਨਾ ਦੇ ਸੰਕਟ ’ਚ ਅਸੀਂ ਗਰੀਬਾਂ ਨੂੰ ਮੁਫਤ ਅਨਾਜ ਦੇਣ ਦੀ ਯੋਜਨਾ ਸ਼ੁਰੂ ਕੀਤੀ ਸੀ। ਤਦੋਂ ਲੋਕਾਂ ਨੂੰ ਰਾਸ਼ਨ ਦੀ ਦੁਕਾਨ ’ਤੇ ਬਿਨਾ ਪਰੇਸ਼ਾਨੀ ਮੁਫਤ ਰਾਸ਼ਨ ਮਿਲਿਆ। ਹੁਣ ਜਦੋਂ ਮੈਂ ਕਿਹਾ ਕਿ ਮੁਫਤ ਰਾਸ਼ਨ ਦੀ ਇਸ ਯੋਜਨਾ ਨੂ ੰਅਗਲੇ ਪੰਜ ਸਾਲਾਂ ਲਈ ਵਧਾ ਰਿਹਾ ਹਾਂ ਤਾਂ ਇਹ ਮੋਦੀ ਦੀ ਗਾਰੰਟੀ ਹੈ ਤਾਂ ਲੋਕਾਂ ਦੇ ਮਨ ਵਿਚ ਕੋਈ ਸ਼ੱਕ ਨਹੀਂ ਹੈ। ਅੱਜ ਲੋਕ ਪ੍ਰਤੱਖ ਦੇਖਦੇ ਹਨ ਕਿ ਰੇਲਵੇ ਦਾ ਕਾਇਆਕਲਪ ਹੋ ਰਿਹਾਹ ੈ। ਲੋਕ ਬੁਨਿਆਦੀ ਢਾਂਚੇ ’ਚ ਬਦਲਾਅ ਆਪਣੇ ਸਾਹਮਣੇ ਹੁੰਦੇ ਹੋਏ ਦੇਖ ਰਹੇ ਹਨ। ਇਸ ਨਾਲ ਦੇਸ਼ ਨੂੰ ਵਿਸ਼ਵਾਸ ਹੁੰਦਾ ਹੈ ਕਿ ਹਾਂ ਭਾਈ, ਹੁਣ ਮੋਦੀ ਕਹਿ ਰਿਹਾ ਹੈ ਤਾਂ ਰੇਲਵੇ ?ਅੱਗੇ ਵਧੇਗਾ ਹੀ। ਨੀਤੀ ਤੇ ਨੀਅਤ ਦੀ ਕਸੌਟੀ ਤੋਂ ਲੰਘਣ ਦੇ ਨਾਲ ਹੀ ਤੁਹਾਨੂੰ ਆਪਣੇ ਕੰਮ ਤੋਂ ਟਰੈਕ ਰਿਕਾਰਡ ਬਣਾਉਣਾ ਹੁੰਦਾ ਹੈ। ਨਹੀਂ ਤਾਂ ਅਸੀਂ ਤਾਂ ਉਹ ਸਮਾਂ ਵੀ ਦੇਖਿਆ ਹੈ ਜਦੋਂ ਗਰੀਬੀ ਹਟਾਉਣ ਦੀਆਂ ਗੱਲਾਂ ਕੀਤੀਆਂ ਗਈਆਂ, ਪਰ ਦਹਾਕਿਆਂ ਬਾਅਦ ਵੀ ਸਥਿਤੀਆਂ ਨਹੀਂ ਬਦਲੀਆਂ। ਜਦੋਂ ਮੈਂ ਲੀਡਰਸ਼ਿਪ ਦੀ ਗੱਲ ਕਰਦਾ ਹਾਂ ਤਾਂ ਇਸਦਾ ਮਤਲਬ ਸਿਰਫ਼ ਮੋਦੀ ਦੀ ਲੀਡਰਸ਼ਿਪ ਨਹੀਂ ਹੈ। ਬਲਕਿ ਹਰ ਪੱਧਰ ’ਤੇ ਭਾਵੇਂ ਪੰਚਾਇਤਾਂ ਹੋਣ, ਸਥਾਨਕ ਸਰਕਾਰਾਂ ਹੋਣ, ਸੂਬੇ ਹੋਣ ਜਾਂ ਫਿਰ ਜਿੱਥੇ ਵੀ ਭਾਜਪਾ ਦੀ ਲੀਡਰਸ਼ਿਪ ਹੈ, ਹਰ ਕੋਈ ਮਿਹਨਤ ਨਾਲ ਕੰਮ ਕਰਦਾ ਹੈ। ਜਦੋਂ ਇਹ ਵਚਨਬੱਧਤਾ ਲੋਕਾਂ ਨੂੰ ਦਿਖਦੀ ਹੈ ਤਾਂ ਜਾ ਕੇ ਹਰ ਗਾਰੰਟੀ ’ਤੇ ਲੋਕਾਂ ਦਾ ਭਰੋਸਾ ਹੁੰਦਾ ਹੈ।

ਅੱਜਕਲ੍ਹ ਤੁਸੀਂ ਲੋਕ ਦੇਖ ਰਹੇ ਹੋਵੇਗੇ, ਵਿਕਸਤ ਭਾਰਤ ਸੰਕਲਪ ਯਾਤਰਾ ਚੱਲ ਰਹੀ ਹੈ। ਮੈਂ ਤਾਂ ਦੈਨਿਕ ਜਾਗਰਣ ਨੂੰ ਵੀ ਅਪੀਲ ਕਰਾਂਗਾ ਕਿ ਉਹ ਇਸ ਯਾਤਰਾ ਦੀ ਵਿਸਥਾਰ ਨਾਲ ਕਵਰੇਜ ਕਰਨ। ਤੁਹਾਨੂੁੰ ਆਪਣੇ ਆਪ ਪਤਾ ਲੱਗੇਗਾ ਕਿ ਮੋਦੀ ਦੀ ਗਾਰੰਟੀ ਦਾ ਮਤਲਬ ਕੀ ਹੈ? ਕਿਸ ਤਰ੍ਹਾਂ ਹਰ ਲਾਭਪਾਤਰੀ ਨੂੰ ਸਰਕਾਰੀ ਯੋਜਨਾਵਾਂ ਨਾਲ ਜੋੜਨ ਲਈ ਸਰਕਾਰ ਜਨਤਾ ਤੱਕ ਪਹੁੰਚ ਰਹੀ ਹੈ, ਇਹ ਵਚਨਬੱਧਤਾ ਤੁਹਾਨੂੰ ਦਿਖਾਈ ਦੇਵੇਗੀ। ਪਹਿਲਾਂ ਜਨਤਾ ਨੂੰ ਆਪਣਾ ਹੱਕ ਲੈਣ ਲਈ ਸਰਕਾਰੀ ਦਫਤਰ ਦੇ ਚੱਕਰ ਕੱਟਣੇ ਪੈਂਦੇ ਸਨ, ਰਿਸ਼ਵਤ ਦੇਣੀ ਪੈਂਦੀ ਸੀ। ਹੁਣ ਸਰਕਾਰ ਜਨਤਾ ਕੋਲ ਜਾ ਰਹੀ ਹੈ, ਜਿਸਦਾ ਹੱਕ ਹੈ, ਉਹ ਉਸ ’ਤੇ ਪਹੁੰਚ ਰਿਹਾ ਹੈ। ਸਰਕਾਰ ਤੇ ਜਨਤਾ ਦਰਮਿਆਨ ਜਿਹੜਾ ਇਹ ਨਵਾਂ ਵਿਸ਼ਵਾਸ ਬਣਿਆ ਹੈ, ਇਹੀ ਮੋਦੀ ਦੀ ਗਾਰੰਟੀ ਦਾ ਆਧਾਰ ਹੈ।

– ਹਾਲੇ ਜਿਹੜੀ ਭਾਜਪਾ ਦੀ ਜਿੱਤ ਹੋਈ, ਉਹ ਕਾਂਗਰਸ ਦੇ ਖਿਲਾਫ਼ ਸੀ। ਹੁਣ ਇਕਜੁੱਟ ਵਿਰੋਧੀ ਧਿਰ ਸਾਹਮਣੇ ਹੋਵੇਗੀ। ਥੋੜ੍ਹੀ ਚਿੰਤਾ ਤਾਂ ਹੋ ਰਹੀ ਹੋਵੇਗੀ?

(ਹੱਸਦੇ ਹੋਏ) ਇਹ ਧਾਰਨਾ ਵੀ ਵਿਰੋਧੀ ਗੱਠਜੋੜ ਦੀ ਬਣਾਈ ਹੋਈ ਹੈ ਕਿ ਇਹ ਚੋਣ ਸਿਰਫ਼ ਕਾਂਗਰਸ ਦੇ ਖਿਲਾਫ਼ ਸੀ, ਜਦਕਿ ਹਕੀਕਤ ਕੁਝ ਹੋਰ ਹੈ। ਇਹ ਨਵੇਂ-ਨਵੇਂ ਪ੍ਰਯੋਗ ਕਰਦੇ ਰਹਿੰਦੇ ਹਨ। ਇਸ ਚੋਣ ਵਿਚ ਵੀ ਇਨ੍ਹਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਨੇ ਹਰ ਸੀਟ ’ਤੇ ਅਜਿਹੇ ਉਮੀਦਵਾਰ ਉਤਾਰੇ ਤੇ ਅਜਿਹੀਆਂ ਪਾਰਟੀਆਂ ਨੂੰ ਸਪੋਰਟ ਕੀਤਾ, ਜਿਸ ਨਾਲ ਭਾਜਪਾ ਨੂੰ ਮਿਲਣ ਵਾਲੇ ਵੋਟਾਂ ਦੀ ਵੰਡ ਹੋ ਸਕੇ। ਭਾਜਪਾ ਦੇ ਸਾਹਮੇ ਇਹ ਆਈਐੱਨਡੀਆਈੇ ਗੱਠਜੋੜ ਤਾਂ ਸੀ ਹੀ, ਇਕ ਨਵੀਂ ਤਰ੍ਹਾਂ ਦੀ ਰਣਨੀਤੀ ਤੇ ਇਕ ਨਵਾਂ ਪ੍ਰਯੋਗ ਵੀ ਸੀ। ਸਾਹਮਣੇ ਕੁਝ ਸੀ ਪਰ ਪਰਦੇ ਦੇ ਪਿੱਛੇ ਆਈਐੱਨਡੀਆਈਏ ਗੱਠਜੋੜ ਸੀ। ਇਨ੍ਹਾਂ ਨੇ ਯੋਜਨਾ ਬਣਾ ਕੇ ਭਾਜਪਾ ਉਮੀਦਵਾਰਾਂ ਦੀਆਂ ਵੋਟਾਂ ਕੱਟਣ ਦਾ ਮਾਇਆਜਾਲ ਰਚਿਆ ਸੀ, ਪਰ ਜਨਤਾ ਨੇ ਇਨ੍ਹਾਂ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੁੰ ਨਾਕਾਮ ਕਰ ਦਿੱਤਾ। ਹੁਣ ਅਜਿਹਾ ਸੰਭਵ ਨਹੀਂ ਹੈ ਕਿ ਵਿਰੋਧੀ ਗੱਠਜੋੜ ਦੇ ਲੋਕ ਜੋ ਵੀ ਝੂਠ ਕਹਿਣਗੇ, ਜਨਤਾ ਉਸਨੂੰ ਮੰਨ ਲਵੇਗੀ।

– ਉੱਤਰ-ਦੱਖਣੀ ਭਾਰਤ ਦੀ ਚੋਣ ਨੂੰ ਲੈ ਕੇ ਇਕ ਬਹਿਸ ਛਿੜ ਗਈ ਹੈ। ਤੁਸੀਂ ਕਿਵੇਂ ਦੇਖਦੇ ਹੋ?

ਮੈਂ ਦੱਸਾਂ, ਸੱਚਾਈ ਇਹ ਹੈ ਕਿ ਦੇਸ਼ ਦੇ ਲੋਕਾਂ ’ਚ ਇਸ ਤਰ੍ਹਾਂ ਦੀ ਕੋਈ ਬਹਿਸ ਹੈ ਹੀ ਨਹੀਂ। ਭਾਰਤ ਦੇ ਲੋਕ ਕਿਸੇ ਵੀ ਤਰ੍ਹਾਂ ਦੇ ਭੇਦਭਾਵ ’ਚ ਯਕੀਨ ਹੀ ਨਹੀਂ ਰੱਖਦੇ। ਇਹ ਬਹਿਸ ਸ਼ੁੱਧ ਰੂਪ ਨਾਲ ਘਮੰਡੀਆ ਗੱਠਜੋੜ ਵਲੋਂ ਫੈਲਾਇਆ ਹੋਇਆ ਝੂਠ ਦਾ ਇਕ ਹੋਰ ਗੁੱਬਾਰਾ ਹੈ। ਦੇਸ਼ ਨੂੰ ਵੰਡਣ ਦੀ ਅਜਿਹੀ ਸਿਆਸਤ ਵੀ ਨਿਰਾਸ਼ਾ ਤੋਂ ਜਨਮ ਲੈਂਦੀ ਹੈ। ਜਿਨ੍ਹਾਂ ਕੋਲ ਵਿਚਾਰਧਾਰਾ ਨਹੀਂ ਹੁੰਦੀ ਤੇ ਜਨਹਿੱਤ ਲਈ ਕੋਈ ਸਾਰਥਕ ਵਿਚਾਰ ਨਹੀਂ ਹੁੰਦੇ, ਅਜਿਹੀ ਸੂਰਤ ’ਚ ਵੰਡ ਦੀ ਸੋਚ ਘਮੰਡੀਆ ਗੱਠਜੋੜ ਤੇ ਹਾਵੀ ਹੋਣਾ ਸੁਭਾਵਿਕ ਹੈ। ਇਹ ਲੋਕ ਸੱਤਾ ਵਿਚ ਆਉਣ ਲਈ ਕੁਝ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਲਈ ਦੇਸ਼ ਦਾ ਭਵਿੱਖ ਕੋਈ ਮਾਇਨੇ ਨਹੀਂ ਰੱਖਦਾ, ਬਲਕਿ ਇਹ ਲੋਕ ਆਪਣੇ ਬੱਚਿਆਂ ਦੇ ਭਵਿੱਖ ਲਈ ਸਰਕਾਰ ’ਤੇ ਕਬਜ਼ਾ ਚਾਹੁੰਦੇ ਹਨ। ਦੇਸ਼ ਇਹ ਦੇਖ ਰਿਹਾ ਹੈ, ਦੇਸ਼ ਦੇ ਲੋਕ ਦੇਖ ਰਹੇ ਹਨ। ਮੈਨੂੁੰ ਦੇਸ਼ ਦੇ ਲੋਕਾਂ ਦੀ ਸਮਝ ’ਤੇ ਪੂਰਾ ਭਰੋਸਾ ਹੈ।

– ਅੱਜਕਲ੍ਹ ਤੁਸੀਂ ਜਿੱਥੇ ਵੀ ਜਾ ਰਹੇ ਹੋ, ਉੱਥੇ ਅਬ ਕੀ ਬਾਰ 400 ਪਾਰ ਦੇ ਨਾਅਰੇ ਲੱਗਦੇ ਹਨ। ਕੀ ਸੱਚਮੁਚ ’ਚ ਪਾਰਟੀ ਕੋਈ ਟੀਚਾ ਰੱਖਿਆ ਹੈ?

ਦੇਖੋ, ਜਨਤਾ ਵਲੋਂ ਦਿੱਤੇ ਜਾ ਰਹੇ ਕਿਸੇ ਵੀ ਅੰਕੜੇ ਦੇ ਪਿੱਛੇ ਇਕ ਭਾਵ ਹੁੰਦਾ ਹੈ ਤੇ ਉਸਦਾ ਆਪਣੇ ਇਕ ਮਹੱਤਵ ਹੁੰਦਾ ਹੈ, ਸਾਨੂੰ ਇਹ ਸਮਝਣਾ ਪਵੇਗਾ। ਅੱਜ ਦੇਸ਼ ਦੇ ਲੋਕ ਇਹ ਸਮਝ ਰਹੇ ਹਨ ਕਿ 2014 ਤੋਂ ਪਹਿਲਾਂ ਦੇ ਤਿੰਨ ਦਹਾਕਿਆਂ ਦੀਸਿਆਸੀ ਅਸਥਿਰਤਾ ਨੇ ਦੇਸ਼ ਦਾ ਕਿੰਨਾ ਵੱਡਾ ਨੁਕਸਾਨ ਕੀਤਾ ਹੈ। ਅੱਜ ਪੂਰੀ ਦੁਨੀਆ ਦੀ ਨਜ਼ਰ ਭਾਰਤ ’ਤੇ ਹੈ। ਪੂਰੀ ਦੁਨੀਆ ਭਾਰਤ ਤੋਂ ਨਵੀਆਂ ਉਮੀਦਾਂ ਲਗਾਏ ਬੈਟੀ ਹੈ। ਅਜਿਹੇ ਮਾਹੌਲ ’ਚ ਹੁਣ ਦੇਸ਼ ਦਾ ਕੋਈ ਨਾਗਰਿਕ ਭਾਰਤ ਨੂੰ ਅਸਥਿਰਤਾ ’ਚ ਨਹੀਂ ਝੋਕਣਾ ਚਾਹੁੰਦਾ।

ਅਸੀਂ ਦੇਖਿਆ ਹੈ, ਪਿੰਡ ਦੇ ਲੋਕ ਵੀ ਇਹ ਅਕਸਰ ਕਹਿੰਦੇ ਹਨ ਕਿ ਕੋਰੋਨਾ ਦੀ ਭਿਅੰਕਰ ਮਹਾਮਾਰੀ ਦੌਰਾਨ ਜੇਕਰ ਭਾਰਤ ’ਚ ਅਸਥਿਰ ਸਰਕਾਰ ਹੁੰਦੀ ਤਾਂ ਦੇਸ਼ ਦਾ ਕੀ ਹੁੰਦਾ? ਵਿਸ਼ਵ ਮਹਾਮਾਰੀ ਤੇ ਜੰਗ ਦੇ ਕਾਰਨ ਅੱਜ ਦੁਨੀÇਆ ਦੀ ਆਰਥਿਕ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਗਈ ਹੈ। ਅਜਿਹੇ ’ਚ ਜੇਕਰ ਭਾਰਤ ’ਚ ਵੀ ਅਸÇ੍ਰਤਾ ਹੁੰਦੀ ਤਾਂ ਕੀ ਹੁੰਦਾ? ਇਸ ਲਈ ਸਾਧਾਰਨ ਵਿਅਕਤੀ ਅੱਜ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਸਰਕਾਰ, ਜ਼ਿਆਦਾਸਮਰੱਥ ਸਰਕਾਰ ਦੇ ਹੱਕ ਵਿਚ ਹੈ। ਲੋਕਤੰਤਰ ਲਈ ਵੀ ਇਹ ਮਜ਼ਬੂਤੀ ਬਹੁਤ ਜ਼ਰੂਰੀ ਹੁੰਦੀ ਹੈ।

ਵੈਸੇ ਮੇਰੇ ਲਈ ਸੀਟਾਂ ਦੀ ਗਿਣਤੀ ਤੋਂ ਜ਼ਿਆਦਾ ਜਨਤਾ ਦੇ ਦਿਲਾਂ ਨੂੰ ਜਿੱਤਣਾ ਹਮੇਸ਼ਾ ਤਰਜੀਹ ਰਿਹਾ ਹੈ। ਮੈਂ ਦਿਲ ਜਿੱਤਣ ਲਈ ਕੋਸ਼ਿਸ਼ ਕਰਦਾ ਹਾਂ। ਮਿਹਨਤ ਕਰਦਾ ਹਾਂ ਤਾਂ ਜਨਤਾ ਖੁਦ ਹੀ ਮੇਰੀ ਝੋਲੀ ਭਰ ਦਿੰਦੀ ਹੈ। ਜਿੱਥੋਂ ਤੱਕ ਟੀਚੇ ਦੀ ਗੱਲ ਹੈ, ਤਾਂ ਅੱਜ ਮੈਂ ਹੀ ਨਹੀਂ, ਬਲਕਿ ਪੂਰਾ ਦੇਸ਼ 2047 ਤੱਕ ਭਾਰਤ ਨੂੰ ਵਿਕਸਤ ਬਣਾਉਣ ਦੇ ਟੀਚੇ ’ਤੇ ਕੰਮ ਕਰ ਰਿਹਾ ਹੈ। ਅੱਜ ਅਜ ਜਿਹੜੇ 18 ਤੋਂ 28 ਸਾਲ ਦੇ ਨੌਜਵਾਨ ਹਨ, ਇਹ ਉਨ੍ਹਾਂ ਦੇ ਜੀਵਨ ਦਾ ਸਭ ਤੋਂ ਮਹੱਤਵਪੂਰਣ ਸਮਾਂ ਹੈ। ਉਹ ਆਪਣੇ ਜਵੀਨ ਦੇ ਸਭ ਤੋਂ ਮਹੱਤਵਪੂਰਣ ਸਮੇਂ ’ਚ ਖੁਸ਼ਹਾਲ ਭਾਰਤ ਦੇ ਵਾਹਕ ਬਣੇ। ਉਨ੍ਹਾਂ ਦੀਆਂ ਕੋਸ਼ਿਸਾਂ ਦੇ ਅੱਗੇ ਕੋਈ ਵੀ ਰੁਕਾਵਟ ਨਹੀਂ ਆਏ ਤੇ ਰਸਤੇ ਦੀ ਹਰ ਰੁਕਾਵਟ ਹਟੇ, ਇਹੀ ਕੋਸ਼ਿਸ਼ ਹੈ।

– ਤੁਹਾਡੇ ਆਲੋਚਕ ਕਹਿੰਦੇ ਹਨ ਕਿ ਮੋਦੀ ’ਚ ਕੁਝ ਹੈ, ਪਰ ਇਸ ‘ਕੁਝ’ ਲਈ ਕੋਈ ਸ਼ਬਦ ਨਹੀਂ ਲੱਭ ਪਾਉਂਦਾ। ਕੀ ਤੁਸੀਂ ਇਸਦੀ ਪਛਾਣ ਕਰ ਸਕੇ ਹੋ?

ਤੁਸੀਂ ਜਿਸ ‘ਕੁਝ’ ਦੀ ਗੱਲ ਕਰ ਰਹੇ ਹੋ, ਇਹ ਭਾਵ ਉੱਠਣਾ ਬਹੁਤ ਸੁਭਾਵਿਕ ਹੈ। ਹਰ ਕਿਸੇ ਦੇ ਮਨ ’ਚ ਇਹ ਵਿਚਾਰ ਆਉਣਾ ਸੁਭਾਵਿਕ ਹੈ। ਇਕ ਵਿਅਕਤੀ ਜੋ ਗ਼ਰੀਬ ਪਰਿਵਾਰ ’ਚ ਜਨਮਿਆ, ਸਰਕਾਰੀ ਸਕੂਲ ’ਚ ਕਿਸੇ ਤਰ੍ਹਾਂ ਪੜਿ੍ਹਆ, ਜੋ ਪਿਛਲੇ ਪੰਜ ਦਹਾਕਿਆਂ ਤੋਂ ਸਿਰਫ਼ ਤੇ ਸਿਰਫ਼ ਦੇਸ਼ ਦੀ ਜਨਤਾ ਲਈ ਸਮਰਪਿਤ ਹੈ, ਜੋ ਪਿਛਲੇ 23 ਸਾਲਾਂ ਤੋਂ ਪਹਿਲਾਂ ਸੀਐੱਮ ਤੇ ਫਿਰ ਪੀਐੱਮ ਦੇ ਤੌਰ ’ਤੇ ਸੇਵਾ ਭਾਵ ਨਾਲ ਜੁਟਿਆ ਹੈ, ਜਨਤਾ ਇਹ ਸਭ ਕੁਝ ਦੇਖਦੀ ਹੈ।

ਇਹ ‘ਕੁਝ’ ਕੀ ਹੈ ਇਸਦਾ ਮੇਰੇ ਕੋਲ ਵੀ ਕੋਈ ਠੋਸ ਜਵਾਬ ਨਹੀਂ ਹੈ, ਪਰ ਇਹ ਮੰਨਦਾ ਹਾਂ ਕਿ ਮੈਂ ਅੱਜ ਜੋ ਕੁਝ ਹਾਂ, ਉਹ ਅਸ਼ੀਰਵਾਦ ਤੋਂ ਬਿਨਾਂ ਸੰਭਵ ਨਹੀਂ ਹੈ। ਪਹਿਲਾ ਤਾਂ ਜਨਤਾ-ਜਨਾਰਦਨ ਦਾ ਅਸ਼ੀਰਵਾਦ ਹੈ। ਮੈਂ ਖ਼ੁਦ ਅਨੁਭਵ ਕਰਦਾ ਹਾਂ, ਪ੍ਰਗਟ ਰੂੁਪ ਨਾਲ ਅਨੁਭਵ ਕਰਦਾ ਹਾਂ ਕਿ ਜਨਤਾ-ਜਨਾਰਦਨ ਈਸ਼ਵਰ ਦਾ ਰੂਪ ਹੈ ਤੇ ਮੈਂ ਉਸ ਜਨਤਾ ਦਾ ਪੁਜਾਰੀ ਹਾਂ, ਮੈਂ 140 ਕਰੋੜ ਦੇਸ਼ਵਾਸੀਆਂ ਦਾ ਪੁਜਾਰੀ ਹਾਂ। ਮੈਂ ਜਿੱਥੇ ਵੀ ਜਾਂਦਾ ਹਾਂ, ਲੋਕਾਂ ਨੂੰ ਮਿਲਦਾ ਹਾਂ ਤਾਂ ਉੱਥੇ ਲੋਕ ਮੋਦੀ ਨੂੰ ਸਿਰਫ਼ ਪ੍ਰਧਾਨ ਮੰਤਰੀ ਦੇ ਰੂਪ ’ਚ ਨਹੀਂ ਦੇਖਦੇ, ਬਲਕਿ ਉਹ ਮੋਦੀ ਨੂੰ ਆਪਣਾ ਬੇਟਾ, ਆਪਣੇ ਭਰਾ ਦੇ ਰੂਪ ’ਚ ਦੇਖਦੇ ਹਨ। ਉਹ ਮੈਨੂੰ ਆਪਣੇ ਪਰਿਵਾਰ ਦੇ ਮੈਂਬਰ ਦੇ ਰੂਪ ’ਚ ਦੇਖਦੇ ਹਨ। ਹਰ ਉਮਰ, ਹਰ ਸਮਾਜ, ਹਰ ਵਰਗ ਦੇ ਲੋਕ ਮੋਦੀ ’ ਖ਼ੁਦ ਨੂੰ ਲੱਭਦੇ ਹਨ, ਕਿਸ ਆਪਣੇ ਨੂੰ ਲੱਭਦੇ ਹਨ, ਇਹ ਮੇਰੇ ਲਈ ਬਹੁਤ ਵੱਡਾ ਸੁਭਾਗ ਹੈ।

ਇਸ ਤੋਂ ਇਲਾਵਾ ਜੋ ਦੂਜਾ ਅਸ਼ੀਰਵਾਦ ਹੈ, ਉਹ ਇਕ ਦੈਵੀ ਸ਼ਕਤੀ ਦਾ ਹੈ। ਇਹ ਦੈਵੀ ਸ਼ਕਤੀ ਮੈਨੂੰ ਚਲਾਏਮਾਨ ਰੱਖਦੇ ਹੋਏ ਲਗਾਤਾਰ ਦੇਸ਼ ਸੇਵਾ ਲਈ ਪੇ੍ਰਰਿਤ ਕਰਦੀ ਹੈ। ਮੇਰੇ ਕੋਲ ਆਪਣੇ ਖ਼ੁਦ ਦੇ ਜੀਵਨ ਤੋਂ ਇਲਾਵਾ ਇਸ ਦੈਵੀ ਸ਼ਕਤੀ ਦਾ ਕੋਈ ਸਬੂਤ ਨਹੀਂ ਹੈ। ਇਨ੍ਹਾਂ ਦੋਵਾਂ ਅਸ਼ੀਰਵਾਦਾਂ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਫਿਰ ਵੀ ਮੈਂ ਕਿੰਨੀ ਵੀ ਕੋਸ਼ਿਸ਼ ਕਰਾਂ ਤਾਂ ਵੀ ਇਸ ‘ਕੁਝ’ ਦਾ ਸ਼ਬਦਾਂ ’ਚ ਵਰਣਨ ਨਹੀਂ ਕਰ ਸਕਦਾ।

ਤੁਸੀਂ ਚਾਰ ਜਾਤੀ- ਗ਼ਰੀਬ, ਮਹਿਲਾ, ਯੁਵਾ ਤੇ ਕਿਸਾਨ ਦੀ ਗੱਲ ਕੀਤੀ ਹੈ। ਕੀ ਇਸ ਨਾਲ ਜਾਤੀਵਾਦੀ ਸਿਆਸਤ ਖ਼ਤਮ ਹੋਵੇਗੀ?

– ਮੈਂ ਜਦੋਂ ਕਿਸਾਨ, ਮਹਿਲਾ, ਯੁਵਾ ਤੇ ਗ਼ਰੀਬ, ਇਨ੍ਹਾਂ ਚਾਰ ਜਾਤੀਆਂ ਦੀ ਗੱਲ ਕਰਦਾ ਹਾਂ ਤਾਂ ਇਸ ਪਿੱਛੇ ਠੋਸ ਕਾਰਨ ਹੈ। ਤੁਸੀਂ ਕਿਸਾਨ ਨੂੰ ਦੇਖੋ। ਉਹ ਕਿਸੇ ਵੀ ਕੁਲ ਵੰਸ਼ ’ਚ ਅਤੇ ਪਰਿਵਾਰ ’ਚ ਪੈਦਾ ਹੋਇਆ ਹੋਵੇ, ਪਰ ਉਸਦੀ ਸਮੱਸਿਆ ਤਾਂ ਇੱਕੋ ਜਿਹੀ ਹੁੰਦੀ ਹੈ। ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਇੱਕੋ ਜਿਹਾ ਹੈ। ਇਸੇ ਤਰ੍ਹਾਂ ਗ਼ਰੀਬ ਪਰਿਵਾਰ ਚਾਹੇ ਕਿਸੇ ਵੀ ਸਮਾਜ ਦਾ ਹੋਵੇ, ਉਸਦੀਆਂ ਲੋੜਾਂ ਤੇ ਉਮੀਦਾਂ ਵੀ ਇੱਕੋ ਜਿਹੀਆਂ ਹਨ। ਗ਼ਰੀਬੀ ਦੂਰ ਕਰਨ ਦਾ ਰਾਹ ਜਦੋਂ ਸਰਕਾਰ ਲੱਭਦੀ ਹੈ ਤਾਂ ਉਹ ਸਾਰੇ ਗ਼ਰੀਬ ਪਰਿਵਾਰਾਂ ’ਤੇ ਹੀ ਲਾਗੂ ਹੁੰਦਾ ਹੈ। ਇੰਜ ਹੀ ਜਦੋਂ ਅਸੀਂ ਨਾਰੀ ਸ਼ਕਤੀ ਤੇ ਯੁਵਾ ਸ਼ਕਤੀ ਨੂੰ ਦੇਖਦੇ ਹਾਂ ਤਾਂ ਉਨ੍ਹਾਂ ਦੀਆਂ ਆਸਾਂ, ਉਮੀਦਾਂ ਤੇ ਖ਼ਾਹਿਸ਼ਾਂ ਵੀ ਇੱਕੋ ਜਿਹੀਆਂ ਹੀ ਹਨ। ਪਿੰਡ-ਗ਼ਰੀਬ, ਮੱਧਮ ਵਰਗੀ ਪਰਿਵਾਰਾਂ ਦੀਆਂ ਸਾਡੀਆਂ ਧੀਆਂ-ਭੈਣਾਂ ਦੀ ਸਥਿਤੀ ਹਰ ਸਮਾਜ ’ਚ ਇੱਥੋ ਜਿਹੀ ਹੈ। ਘਰ ਦੇ ਫ਼ੈਸਲਿਆਂ ਤੇ ਸਿੱਖਿਆ ਰੁਜ਼ਗਾਰ ’ਚ ਉਚਿਤ ਭਾਗੀਦਾਰੀ ਤੋਂ ਲੈ ਕੇ ਸੁਵਿਧਾ, ਸੁਰੱਖਿਆ ਤੇ ਸਨਮਾਨ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਸਭ ਲਈ ਇੱਕੋ ਜਿਹਾ ਹੀ ਹੈ। ਜਦੋਂ ਸਮੱਸਿਆ ਇੱਕੋ ਜਿਹੀ ਹੈ, ਹੱਲ ਇੱਕੋ ਜਿਹੇ ਹਨ ਤਾਂ ਦੇਖਣ ਦਾ ਨਜ਼ਰੀਆ ਵੀ ਉਸ ਆਧਾਰ ’ਤੇ ਹੀ ਹੋਣਾ ਚਾਹੀਦਾ ਹੈ। ਇਸ ਲਈ ਜਦੋਂ ਇਨ੍ਹਾਂ ਚਾਰ ਜਾਤੀਆਂ ਦਾ ਸਸ਼ਕਤੀਕਰਨ ਹੋਵੇਗਾ ਤਾਂ ਹਰ ਸਮਾਜ ਤੇ ਹਰ ਵਰਗ ਦੀ ਸਮਰੱਥਾ ਵਧੇਗੀ।

– ਵਿਸ਼ਵ ਅਰਥਾਰਾ ਜਿਨ੍ਹਾਂ ਹਾਲਾਤ ’ਚੋਂ ਲੰਘ ਰਿਹਾ ਹੈ, ਉਨ੍ਹਾਂ ’ਚ ਭਾਰਤ ’ਚ ਤੁਸੀਂ ਕਲਿਆਣਕਾਰੀ ਯੋਜਨਾਵਾਂ ਦੇ ਵਿਸਥਾਰ ਲਈ ਕਿੰਨੀਆਂ ਸੰਭਾਵਨਾਵਾਂ ਦੇਖਦੇ ਹੋ?

ਤੁਸੀਂ ਸਹੀ ਕਿਹਾ ਕਿ ਦੁਨੀਆ ਦੇ ਵੱਡੇ-ਵੱਡੇ ਤੇ ਖ਼ੁਸ਼ਹਾਲ ਤੋਂ ਖ਼ੁਸ਼ਹਾਰ ਅਰਥਚਾਰਿਆਂ ਦੀ ਸਥਿਤੀ ਠੀਕ ਨਹੀਂ ਹੈ। ਪਹਿਲਾਂ 100 ਸਾਲ ਦੀ ਸਭ ਤੋਂ ਵੱਡੀ ਮਹਾਮਾਰੀ ਤੇ ਫਿਰ ਵਿਸ਼ਵ ਦੇ ਦੋ ਹਿੱਸਿਆਂ ’ਚ ਜੰਗ ਦੀ ਸਥਿਤੀ। ਇਹ ਵਿਸ਼ਵ ਅਰਥਚਾਰੇ ਲਈ ਬਹੁਤ ਵੱਡਾ ਝਟਕਾ ਹੈ। ਪਰ ਦੇਖੋ, ਇਸ ਘੋਰ ਅਣਕਿਆਸੀ ਦੇ ਬਾਵਜੂਦ ਭਾਰਤ ਸਭ ਤੋਂ ਵੱਡ ਦਿਸਦਾ ਹੈ। ਹਾਲੇ ਤਕ ਦੋ ਕੁਆਰਟਰ ਦੇ ਅੰਕੜੇ ਸਾਡੇ ਸਾਹਮਣੇ ਆਏ ਹਨ। ਤੁਸੀਂ ਦੇਖੋਗੇ ਕਿ ਪਹਿਲੇ ਕੁਆਰਟਰ ’ਚ 7.8% ਤੇ ਦੂਜੇ ਕੁਆਰਟਰ ’ਚ 7.6% ਦੀ ਗ੍ਰੋਥ ਹੋਈ ਹੈ। ਹੁਣ ਇਹ ਰੁਝਾਨ ਬਣਦਾ ਜਾ ਰਿਹਾ ਹੈ ਕਿ ਹਰ ਵਾਰ ਭਾਰਤ ਸਾਡੇ ਮਾਹਿਰਾਂ ਦੇ ਜਾਇਜ਼ੇ ਨਾਲ ਵੀ ਬਿਹਰਤ ਕਰ ਰਿਹਾ ਹੈ। 2013 ਦੀ ਸਥਿਤੀ ਇਸਦੇ ਉਲਟ ਸੀ। ਭਾਰਤ ਨੂੰ ਲੈ ਕੇ ਜੋ ਜਾਇਜ਼ੇ ਹੁੰਦੇ ਸਨ, ਉਸ ਨਾਲ ਵੀ ਘੱਟ ਨਤੀਜੇ ਆਉਂਦੇ ਸਨ। ਉਦੋਂ ਭਾਰਤ ਪੰਜ ਫ਼ੀਸਦੀ ਦੀ ਗ੍ਰੋਥ ਰੇਟ ਲਈ ਤਰਸ ਗਿਆ ਸੀ। ਅੱਜ ਭਾਰਤ ’ਚ ਅਰਥਚਾਰੇ ਨੂੰ ਗਤੀ ਦੇਣ ਵਾਲਾ ਹਰ ਖੇਤਰ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।

ਤੁਸੀਂ ਹਾਲ ਹੀ ’ਚ ਕਿਹਾ ਕਿ ਵਿਰੋਧੀ ਧਿਰ ਨੂੰ ਸਕਾਰਾਤਮਕ ਹੋਣਾ ਚਾਹੀਦਾ ਹੈ। ਉਹ ਰੁਜ਼ਗਾਰ ਦਾ ਮੁੱਦਾ ਉਠਾਉਂਦੇ ਹਨ ਤਾਂ ਤੁਸੀਂ ਅੰਕੜੇ ਦਿੰਦੇ ਹੋ ਕਿ ਵੱਧ ਰਿਹਾ ਹੈ। ਉਹ ਮਹਿੰਗਾਈ ਦਾ ਮੁੱਦਾ ਉਠਾਉਂਦੇ ਹਨ ਤਾਂ ਤੁਸੀਂ ਅੰਕੜਾ ਪੇਸ਼ ਕਰ ਦਿੰਦੇ ਹੋ। ਫਿਰ ਉਹ ਆਪਣੀ ਸਿਆਸਤ ਕਿਵੇਂ ਕਰਨ, ਤੁਸੀਂ ਕੋਈ ਮੁੱਦਾ ਦੱਸੋਗੇ?

ਇਹ ਲੋਕਤੰਤਰ ਹੈ। ਹਰ ਪਾਰਟੀ ਦੇ ਆਪੋ-ਆਪਣੇ ਵਿਚਾਰ ਹਨ। ਪਰ ਭਾਜਪਾ ਨੂੰ ਗਾਲ਼ਾਂ ਦਿੰਦੇ ਹੋਏ ਤੁਸੀਂ ਭਾਰਤ ਨੂੰ ਗਾਲ਼ਾਂ ਦੇਣ ਵੱਲ ਚਲੇ ਜਾਓ ਤਾਂ ਜਨਤਾ ਇਸ ਨੂੰ ਪਸੰਦ ਨਹੀਂ ਕਰਦੀ। ਮੈਂ ਉਨ੍ਹਾਂ ਨੂੰ ਸਲਾਹ ਦੇਵਾਂ ਇਹ ਵੀ ਉਚਿਤ ਨਹੀਂ ਹੈ। ਉਹ ਸਵੈਚਿੰਤਨ ਕਰਨਗੇ ਹੀ ਕਿ ਦੇਸ ਦੀ ਜਨਤਾ ਉਨ੍ਹਾਂ ਦੀਆਂ ਗੱਲਾਂ ਨੂੰ ਸਵੀਕਾਰ ਕਿਉਂ ਨਹੀਂ ਕਰਦੀ ਹੈ, ਅਜਿਹਾ ਉਹ ਜ਼ਰੂਰ ਸੋਚਣਗੇ।

ਧਾਰਾ 370 ’ਤੇ ਸੁਪਰੀਮ ਕੋਰਟ ’ਚ ਜਿਸ ਤਰ੍ਹਾਂ ਦਾ ਫ਼ੈਸਲਾ ਆਇਆ ਹੈ, ਉਸ ਨੂੰ ਕਿਵੇਂ ਦੇਖਦੇ ਹੋ?

ਦੇਖੋ, ਸੁਪਰੀਮ ਕੋਰਟ ਨੇ ਇਸ ਗੱਲ ’ਤੇ ਆਪਣੀ ਮੋਹਰ ਲਗਾ ਦਿੱਤੀ ਹੈ ਕਿ ਇਕ ਦੇਸ਼ ’ਚ ਕਿਸੇ ਤਰ੍ਹਾਂ ਨਾਲ ਦੋ ਵਿਧਾਨ ਨਹੀਂ ਚੱਲ ਸਕਦੇ ਹਨ। ਧਾਰਾ 370 ਦਾ ਹਟਣਾ ਕਿਸੇ ਸਿਆਸਤ ਤੋਂ ਜ਼ਿਆਦਾ ਜੰਮੂ-ਕਸ਼ਮੀਰ ਤੇ ਲੱਦਾਖ ਦੇ ਲੋਕਾਂ ਲਈ ਬਹੁਤ ਜ਼ਰੂਰੀ ਸੀ। ਧਾਰਾ 370 ਦਾ ਹਟਣਾ ਲੋਕਾਂ ਦੇ ਵਿਕਾਸ, ਉਨ੍ਹਾਂ ਦੀ ਜੀਵਨ ਦੀ ਸਰਲਤਾ ਲਈ ਜ਼ਰੂਰੀ ਸੀ। ਇਸ ਨੂੰ ਕੁਝ ਪਰਿਵਾਰਵਾਦੀਆਂ ਨੇ ਆਪਣੇ ਸਿਆਸੀ ਸੁਆਰਥ ਕਾਰਨ ਮੁੱਠੀ ’ਚ ਬੰਦ ਕਰ ਲਿਆ ਸੀ। ਜੰਮੂ-ਕਸ਼ਮੀਰ ਦੀ ਆਮ ਜਨਤਾ ਨਾ ਤਾਂ ਕਿਸੇ ਦੀ ਸੁਆਰਥ ਭਰੀ ਸਿਆਸਤ ਦਾ ਹਿੱਸਾ ਹੈ, ਨਾ ਹੀ ਬਣਨਾ ਚਾਹੁੰਦੀ ਹੈ। ਉਹ ਅਤੀਤ ਦੀਆਂ ਪਰੇਸ਼ਾਨੀਆਂ ’ਚੋਂ ਨਿਕਲ ਕੇ ਦੇਸ਼ ਦੇ ਹਰ ਨਾਗਰਿਕ ਦੀ ਤਰ੍ਹਾਂ ਬਿਨਾਂ ਭੇਦਭਾਵ ਆਪਣੇ ਬੱਚਿਆਂ ਦਾ ਭਵਿੱਖ ਤੇ ਆਪਣਾ ਵਰਤਮਾਨ ਸੁਰੱਖਿਅਤ ਕਰਨਾ ਚਾਹੁੰਦਾ ਹੈ।