ਬਿਜਨੈੱਸ ਡੈਸਕ, ਨਵੀਂ ਦਿੱਲੀ : ਦੇਸ਼ ਦੀ ਸਰਕਾਰੀ ਤੇਲ ਕੰਪਨੀਆਂ ਹਰ ਦਿਨ ਸਵੇਰੇ 6 ਵਜੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ Revise ਕਰਦੀਆਂ ਹਨ। ਅੱਜ ਵੀ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਗਿਆ ਹੈ। ਪਿਛਲੇ ਸਾਲ ਮਈ 2022 ’ਚ ਹੀ ਇਨ੍ਹਾਂ ਕੀਮਤਾਂ ਨੂੰ ਰਾਸ਼ਟਰੀ ਪੱਧਰ ’ਤੇ ਬਦਲਿਆ ਗਿਆ ਸੀ। ਇਹ ਗਲੋਬਲ ਕੱਚੇ ਤੇਲ ਦੀ ਕੀਮਤਾਂ ਦੇ ਆਧਾਰ ’ਤੇ ਤਹਿ ਕੀਤਾ ਜਾਂਦਾ ਹੈ। ਇਸ ’ਚ ਟੈਕਸ ਤੇ ਟਰਾਂਸਪੋਰਟੇਸ਼ਨ ਕਾਸਟ ਵੀ ਸ਼ਾਮਲ ਹੁੰਦੇ ਹਨ। ਇਸ ਵਜ੍ਹਾਂ ਨਾਲ ਹਰ ਰਾਜ ’ਚ ਇਨ੍ਹਾਂ ਦੀ ਕੀਮਤਾਂ ਅਲੱਗ ਹੁੰਦੀਆਂ ਹਨ।
ਜ਼ਿਕਰਯੋਗ ਹੈ ਕਿ ਅੱਜ ਵੀ ਗੱਡੀ ਚਾਲਕ ਨੂੰ ਰਾਹਤ ਦੀ ਖ਼ਬਰ ਹੈ। ਦੇਸ਼ ਦੀ ਤੇਲ ਕੰਪਨੀਆਂ ਬੀਪੀਸੀਐੱਲ, ਐੱਚਪੀਸੀਐੱਲ ਤੇ Indian Oil ਨੇ ਅੱਜ ਵੀ ਇਨ੍ਹਾਂ ਕੀਮਤਾਂ ਨੂੰ ਸਥਿਰ ਰੱਖਣ ਦਾ ਫ਼ੈਸਲਾ ਕੀਤਾ ਹੈ। ਆਓ, ਜਾਣੋਂ ਕਿ ਦੇਸ਼ ਦੇ ਵੱਡੇ ਸ਼ਹਿਰਾਂ ਦੇ ਨਾਲ ਬਾਕੀ ਸ਼ਹਿਰਾਂ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕੀ ਹਨ?
ਵੱਡੇ ਸ਼ਹਿਰਾਂ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਦਿੱਲੀ ’ਚ ਇੱਕ ਲੀਟਰ ਪੈਟਰੋਲ 96.72 ਰੁਪਏ ਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ ਹੈ।
ਚੇਨਈ ’ਚ ਪੈਟਰੋਲ 102.63 ਰੁਪਏ ਪ੍ਰਤੀ ਲੀਟਰ ਤੇ ਇੱਕ ਲੀਟਰ ਡੀਜ਼ਲ 94.24 ਰੁਪਏ ’ਚ ਮਿਲ ਰਿਹਾ ਹੈ।
ਮੁੰਬਈ ’ਚ ਇਕ ਲੀਟਰ ਪੈਟਰੋਲ 106.03 ਰੁਪਏ ਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਕੋਲਕੱਤਾ ’ਚ ਪੈਟਰੋਲ 106.03 ਰੁਪਏ ਪ੍ਰਤੀ ਲੀਟਰ ਤੇ ਇੱਕ ਲੀਟਰ ਡੀਜ਼ਲ 92.76 ਰੁਪਏ ’ਚ ਮਿਲ ਰਿਹਾ ਹੈ।
ਹੋਰ ਸ਼ਹਿਰਾਂ ’ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਪਟਨਾ : ਪੈਟਰੋਲ 107.24 ਰੁਪਏ ਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ
ਲਖਨਊ : ਪੈਟਰੋਲ 96.47 ਰੁਪਏ ਤੇ ਡੀਜ਼ਲ 89.66 ਰੁਪਏ ਪ੍ਰਤੀ ਲੀਟਰ
ਹੈਦਰਾਬਾਦ : ਪੈਟਰੋਲ 109.66 ਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ
ਚੰਡੀਗੜ੍ਹ : ਪੈਟਰੋਲ 96.20 ਰੁਪਏ ਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ
ਨੋਇਡਾ : ਪੈਟਰੋਲ 97.00 ਰੁਪਏ ਤੇ ਡੀਜ਼ਲ 90.14 ਰੁਪਏ ਪ੍ਰਤੀ ਲੀਟਰ਼
ਗੁਰੂਗ੍ਰਾਮ : ਪੈਟਰੋਲ 97.04 ਰੁਪਏ ਤੇ ਡੀਜ਼ਲ 89.91 ਰੁਪਏ ਪ੍ਰਤੀ ਲੀਟਰ
ਬੰਗਲੌਂਰ : ਪੈਟਰੋਲ 101.94 ਰੁਪਏ ਤੇ ਡੀਜ਼ਲ 87.89 ਰੁਪਏ ਪ੍ਰਤੀ ਲੀਟਰ
ਫੋਨ ਤੋਂ ਚੈੱਕ ਕਰੋ ਇਨ੍ਹਾਂ ਦੀਆ ਕੀਮਤਾਂ
ਤੁਸੀਂ ਆਪਣੇ ਫੋਨ ਤੋਂ ਵੀ ਨਵੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਚੈੱਕ ਕਰ ਸਕਦੇ ਹਨ। ਤੁਸੀਂ RSP ਤੇ ਆਪਣੇ ਸ਼ਹਿਰਾਂ ਦਾ ਕੋਡ ਲਿਖ ਕੇ 9224992249 ’ਤੇ ਭੇਜ ਕੇ ਨਵੀਆਂ ਕੀਮਤਾਂ ਜਾਣ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ Indian Oil ਐਪ ਜ਼ਰੀਏ ਵੀ ਤਾਜ਼ਾ ਰੇਟਸ ਜਾਣ ਸਕਦੇ ਹੋ।



