Skip to content
Tuesday, November 10, 2026 9°C · Overcast · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਮੁੱਖ ਪੰਨਾHome ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀਸਿਹਤ
ਪੰਜਾਬ Punjab

ਫਿਰੋਜ਼ਪੁਰ ਦੇ ਬਰਗਰ ਕਿੰਗ ਤੇ ਕੇਐਫਸੀ ‘ਚ ਸਿਹਤ ਵਿਭਾਗ ਦੀ ਛਾਪੇਮਾਰੀ: ਸਫਾਈ ਪ੍ਰਬੰਧਾਂ ‘ਚ ਮਿਲੀ ਭਾਰੀ ਅਣਗਹਿਲੀ, ਨੋਟਿਸ ਜਾਰੀ

By Admin Published 2 min read
ਫਿਰੋਜ਼ਪੁਰ ਦੇ ਬਰਗਰ ਕਿੰਗ ਤੇ ਕੇਐਫਸੀ ‘ਚ ਸਿਹਤ ਵਿਭਾਗ ਦੀ ਛਾਪੇਮਾਰੀ: ਸਫਾਈ ਪ੍ਰਬੰਧਾਂ ‘ਚ ਮਿਲੀ ਭਾਰੀ ਅਣਗਹਿਲੀ, ਨੋਟਿਸ ਜਾਰੀ

ਫਿਰੋਜ਼ਪੁਰ: ਫੂਡ ਸੇਫਟੀ ਵਿਭਾਗ ਨੇ ਲੋਕਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੇ ਮਸ਼ਹੂਰ ਫਾਸਟ ਫੂਡ ਆਊਟਲੈਟਸ ਬਰਗਰ ਕਿੰਗ (Burger King) ਅਤੇ ਕੇਐਫਸੀ (KFC) ਦੀਆਂ ਰਸੋਈਆਂ ਦੀ ਅਚਨਚੇਤ ਚੈਕਿੰਗ ਕੀਤੀ। ਸ਼ਿਕਾਇਤਾਂ ਦੇ ਆਧਾਰ 'ਤੇ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਦੋਵਾਂ ਥਾਵਾਂ 'ਤੇ ਸਫਾਈ ਅਤੇ ਸਵੱਛਤਾ ਪ੍ਰਬੰਧਾਂ ਵਿੱਚ ਭਾਰੀ ਊਣਤਾਈਆਂ ਪਾਈਆਂ ਗਈਆਂ, ਜਿਸ ਤੋਂ ਬਾਅਦ ਵਿਭਾਗ ਨੇ ਸਖ਼ਤ ਕਾਰਵਾਈ ਕਰਦਿਆਂ ਨੋਟਿਸ ਜਾਰੀ ਕੀਤੇ ਹਨ।

ਫੂਡ ਸੇਫਟੀ ਇੰਸਪੈਕਟਰ ਅਭਿਨਵ ਕੁਮਾਰ ਨੇ ਦੱਸਿਆ ਕਿ ਬਰਗਰ ਕਿੰਗ ਦੀ ਰਸੋਈ ਵਿੱਚ ਸਫਾਈ ਪੱਖੋਂ ਕਾਫੀ ਕਮੀਆਂ ਵੇਖਣ ਨੂੰ ਮਿਲੀਆਂ। ਇਸ ਸਬੰਧੀ ਪ੍ਰਬੰਧਕਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀਆਂ ਹਦਾਇਤਾਂ ਤਹਿਤ ਖਾਮੀਆਂ ਦੂਰ ਕਰਨ ਲਈ 'ਇੰਪਰੂਵਮੈਂਟ ਨੋਟਿਸ' ਜਾਰੀ ਕੀਤਾ ਗਿਆ ਹੈ। ਇਸੇ ਤਰ੍ਹਾਂ, ਕੇਐਫਸੀ ਦੀ ਰਸੋਈ ਵਿੱਚ ਵੀ ਸਫਾਈ ਅਤੇ ਸੈਨੇਟਰੀ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਣ 'ਤੇ ਵਿਭਾਗ ਵੱਲੋਂ ਸਵੱਛਤਾ ਸਬੰਧੀ ਚਲਾਨ ਕੱਟਿਆ ਗਿਆ ਹੈ।

ਸਿਹਤ ਵਿਭਾਗ ਨੇ ਦੋਵਾਂ ਅਦਾਰਿਆਂ ਦੇ ਪ੍ਰਬੰਧਕਾਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਤਿਆਰ ਕਰਨ ਲਈ ਸਿਰਫ ਸਾਫ-ਸੁਥਰੇ ਕੱਚੇ ਮਾਲ ਦੀ ਹੀ ਵਰਤੋਂ ਕੀਤੀ ਜਾਵੇ। ਰਸੋਈ ਅਤੇ ਬਰਤਨਾਂ ਦੀ ਲਗਾਤਾਰ ਸਫਾਈ ਯਕੀਨੀ ਬਣਾਉਣ ਦੇ ਨਾਲ-ਨਾਲ ਭੋਜਨ ਨੂੰ ਸਹੀ ਤਾਪਮਾਨ 'ਤੇ ਰੱਖਣ ਲਈ ਕਿਹਾ ਗਿਆ ਹੈ। ਕਾਮਿਆਂ ਨੂੰ ਵੀ ਆਪਣੀ ਨਿੱਜੀ ਸਾਫ-ਸਫਾਈ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਚੈਕਿੰਗਾਂ ਜਾਰੀ ਰਹਿਣਗੀਆਂ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp