ਨਵੀਂ ਦਿੱਲੀ, ਬਿਜ਼ਨੈੱਸ ਡੈਸਕ: ਪਹਿਲੀ ਅਕਤੂਬਰ ਨੂੰ ਤੇਲ ਵੰਡ ਕੰਪਨੀਆਂ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਜਾਰੀ ਕੀਤੀਆਂ ਗਈਆਂ ਹਨ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ, ਕੋਲਕਾਤਾ, ਮੁੰਬਈ ਅਤੇ ਕੋਲਕਾਤਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਪਿਛਲੀ ਵਾਰ ਮਈ 2022 ‘ਚ ਰਾਸ਼ਟਰੀ ਪੱਧਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਸੀ।

ਵੱਡੇ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਦਿੱਲੀ: ਪੈਟਰੋਲ 96.72 ਰੁਪਏ ਅਤੇ ਡੀਜ਼ਲ 89.62 ਰੁਪਏ ਪ੍ਰਤੀ ਲੀਟਰ

ਕੋਲਕਾਤਾ: ਪੈਟਰੋਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਪ੍ਰਤੀ ਲੀਟਰ ਹੈ

ਮੁੰਬਈ: ਪੈਟਰੋਲ 106.31 ਰੁਪਏ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਹੈ

ਚੇਨਈ: ਪੈਟਰੋਲ 102.77 ਰੁਪਏ ਅਤੇ ਡੀਜ਼ਲ 94.37 ਰੁਪਏ ਪ੍ਰਤੀ ਲੀਟਰ

ਦੂਜੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਨੋਇਡਾ: ਪੈਟਰੋਲ 96.59 ਰੁਪਏ ਅਤੇ ਡੀਜ਼ਲ 89.76 ਰੁਪਏ ਪ੍ਰਤੀ ਲੀਟਰ

ਗੁਰੂਗ੍ਰਾਮ: ਪੈਟਰੋਲ 97.11 ਰੁਪਏ ਅਤੇ ਡੀਜ਼ਲ 89.97 ਰੁਪਏ ਪ੍ਰਤੀ ਲੀਟਰ

ਚੰਡੀਗੜ੍ਹ: ਪੈਟਰੋਲ 96.20 ਰੁਪਏ ਅਤੇ ਡੀਜ਼ਲ 84.26 ਰੁਪਏ ਪ੍ਰਤੀ ਲੀਟਰ

ਲਖਨਊ: ਪੈਟਰੋਲ 96.62 ਰੁਪਏ ਅਤੇ ਡੀਜ਼ਲ 89.81 ਰੁਪਏ ਪ੍ਰਤੀ ਲੀਟਰ

ਪਟਨਾ: ਪੈਟਰੋਲ 107.24 ਰੁਪਏ ਅਤੇ ਡੀਜ਼ਲ 94.04 ਰੁਪਏ ਪ੍ਰਤੀ ਲੀਟਰ

ਹੈਦਰਾਬਾਦ: ਪੈਟਰੋਲ 109.66 ਰੁਪਏ ਅਤੇ ਡੀਜ਼ਲ 97.82 ਰੁਪਏ ਪ੍ਰਤੀ ਲੀਟਰ

ਭੁਵਨੇਸ਼ਵਰ: ਪੈਟਰੋਲ 103.19 ਰੁਪਏ ਅਤੇ ਡੀਜ਼ਲ 94.76 ਰੁਪਏ ਪ੍ਰਤੀ ਲੀਟਰ

ਕੱਚੇ ਤੇਲ ਦੀਆਂ ਕੀਮਤਾਂ

ਕੱਚੇ ਤੇਲ ਦੀ ਕੀਮਤ ‘ਚ ਮਾਮੂਲੀ ਗਿਰਾਵਟ ਆਈ ਹੈ। ਬ੍ਰੈਂਟ ਕਰੂਡ ਇਕ ਫੀਸਦੀ ਡਿੱਗ ਕੇ 92.20 ਡਾਲਰ ਪ੍ਰਤੀ ਬੈਰਲ ‘ਤੇ ਆ ਗਿਆ ਹੈ, ਜਦਕਿ ਡਬਲਯੂ.ਟੀ.ਆਈ. ਕਰੂਡ ਦੀ ਦਰ 90.79 ਡਾਲਰ ਪ੍ਰਤੀ ਬੈਰਲ ਹੈ। ਹਾਲ ਹੀ ‘ਚ ਕੱਚੇ ਤੇਲ ਦੀ ਕੀਮਤ ‘ਚ ਵਾਧਾ ਹੋਇਆ ਹੈ, ਜਿਸ ਕਾਰਨ ਕੱਚੇ ਤੇਲ ਦੀ ਕੀਮਤ 95 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਹੈ।