ਸਪੋਰਟਸ ਡੈਸਕ, ਨਵੀਂ ਦਿੱਲੀ : PAK vs BAN World Cup: ਪਾਕਿਸਤਾਨ ਨੇ ਸ਼ਾਨਦਾਰ ਜਿੱਤ ਦੇ ਨਾਲ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਲਗਾਤਾਰ ਚਾਰ ਵਾਰ ਹਾਰਨ ਤੋਂ ਬਾਅਦ ਆਖ਼ਰਕਾਰ ਪਾਕਿਸਤਾਨ ਨੇ ਇੱਕਤਰਫਾ ਮੈਚ ਵਿੱਚ ਬਾਬਰ ਆਜ਼ਮ ਐਂਡ ਕੰਪਨੀ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਫਖਰ ਜ਼ਮਾਨ ਨੇ ਤੂਫਾਨੀ ਅੰਦਾਜ਼ ‘ਚ ਬੱਲੇਬਾਜ਼ੀ ਕੀਤੀ ਅਤੇ 81 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੇ ਨਾਲ ਹੀ ਅਬਦੁਲ ਸ਼ਫੀਕ ਨੇ ਵੀ 68 ਦੌੜਾਂ ਦੀ ਤੇਜ਼ ਪਾਰੀ ਖੇਡੀ। ਪਾਕਿਸਤਾਨ ਨੇ 205 ਦੌੜਾਂ ਦਾ ਟੀਚਾ 32.3 ਓਵਰਾਂ ‘ਚ ਸਿਰਫ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ।
ਪਾਕਿਸਤਾਨ ਦੀ ਧਮਾਕੇਦਾਰ ਜਿੱਤ
ਅਬਦੁਲ ਸ਼ਫੀਕ ਅਤੇ ਫਖਰ ਜ਼ਮਾਨ ਨੇ 205 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਨੂੰ ਤੂਫਾਨੀ ਸ਼ੁਰੂਆਤ ਦਿੱਤੀ । ਦੋਵਾਂ ਨੇ ਬੰਗਲਾਦੇਸ਼ ਦੇ ਗੇਂਦਬਾਜ਼ੀ ਹਮਲੇ ਨੂੰ ਖਦੇੜ ਦਿੱਤਾ ਅਤੇ ਪਹਿਲੀ ਵਿਕਟ ਲਈ 128 ਦੌੜਾਂ ਜੋੜੀਆਂ। ਸ਼ਫੀਕ 69 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ 68 ਦੌੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਬਾਬਰ ਆਜ਼ਮ ਬੱਲੇ ਨਾਲ ਕੁਝ ਖਾਸ ਨਹੀਂ ਦਿਖਾ ਸਕੇ ਅਤੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ‘ਚ ਸਿਰਫ 9 ਦੌੜਾਂ ਹੀ ਬਣਾ ਸਕੇ।
ਫਖਰ ਨੇ ਸ਼ਾਨਦਾਰ ਪਾਰੀ ਖੇਡੀ
ਹਾਲਾਂਕਿ ਫਖਰ ਨੇ ਦੂਜੇ ਸਿਰੇ ਤੋਂ ਆਪਣੀ ਹਮਲਾਵਰ ਬੱਲੇਬਾਜ਼ੀ ਜਾਰੀ ਰੱਖੀ ਅਤੇ 74 ਗੇਂਦਾਂ ‘ਤੇ 81 ਦੌੜਾਂ ਬਣਾਈਆਂ। ਇਸ ਤੋਂ ਬਾਅਦ ਮੁਹੰਮਦ ਰਿਜ਼ਵਾਨ ਅਤੇ ਇਫਤਿਖਾਰ ਅਹਿਮਦ ਨੇ ਪਾਕਿਸਤਾਨ ਨੂੰ ਕੋਈ ਹੋਰ ਝਟਕਾ ਨਹੀਂ ਲੱਗਣ ਦਿੱਤਾ ਅਤੇ ਟੀਮ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਰਿਜ਼ਵਾਨ 26 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਇਫ਼ਤਿਖਾਰ 17 ਦੌੜਾਂ ਬਣਾ ਕੇ ਨਾਬਾਦ ਰਹੇ।
ਅਫਰੀਦੀ-ਵਸਿਮ ਨੇ ਵਰ੍ਹਾਇਆ ਕਹਿਰ
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਆਏ ਬੰਗਲਾਦੇਸ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸ਼ਾਹੀਨ ਅਫਰੀਦੀ ਨੇ ਪਹਿਲੇ ਹੀ ਓਵਰ ਵਿੱਚ ਤਨਜ਼ੀਮ ਹਸਨ ਨੂੰ ਬਿਨਾਂ ਖਾਤਾ ਖੋਲ੍ਹੇ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਇਸ ਤੋਂ ਬਾਅਦ ਸ਼ਾਂਤੋ ਵੀ ਸਿਰਫ 4 ਦੌੜਾਂ ਬਣਾ ਕੇ ਅਫਰੀਦੀ ਦਾ ਦੂਜਾ ਸ਼ਿਕਾਰ ਬਣੇ।
ਮੁਸ਼ਫਿਕੁਰ ਰਹੀਮ ਵੀ ਬੱਲੇ ਨਾਲ ਕੁਝ ਖਾਸ ਨਹੀਂ ਦਿਖਾ ਸਕੇ ਅਤੇ ਸਿਰਫ 5 ਦੌੜਾਂ ਬਣਾ ਕੇ ਆਊਟ ਹੋ ਗਏ। ਮਹਿਮੂਦੁੱਲਾ ਅਤੇ ਲਿਟਨ ਦਾਸ ਨੇ ਚੌਥੀ ਵਿਕਟ ਲਈ 75 ਦੌੜਾਂ ਜੋੜੀਆਂ। ਲਿਟਨ 45 ਦੌੜਾਂ ਬਣਾ ਕੇ ਇਫਤਿਖਾਰ ਅਹਿਮਦ ਦਾ ਸ਼ਿਕਾਰ ਬਣੇ। ਇਸ ਦੇ ਨਾਲ ਹੀ ਮਹਿਮੂਦੁੱਲਾ ਨੂੰ ਅਫਰੀਦੀ ਨੇ ਸ਼ਾਨਦਾਰ ਯਾਰਕਰ ‘ਤੇ ਕਲੀਨ ਬੋਲਡ ਕੀਤਾ। ਕਪਤਾਨ ਸ਼ਾਕਿਬ ਅਲ ਹਸਨ 43 ਦੌੜਾਂ ਬਣਾ ਕੇ ਹੈਰਿਸ ਰਾਊਫ ਦੀ ਗੇਂਦ ‘ਤੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਮੁਹੰਮਦ ਵਸੀਮ ਨੇ ਆਪਣੀ ਰਿਵਰਸ ਸਵਿੰਗ ਦੀ ਮਦਦ ਨਾਲ ਸਿਰਫ ਚਾਰ ‘ਚ ਤਿੰਨ ਵਿਕਟਾਂ ਲੈ ਕੇ ਪੂਰੀ ਬੰਗਲਾਦੇਸ਼ ਟੀਮ ਨੂੰ 204 ‘ਤੇ ਢੇਰ ਕਰ ਦਿੱਤਾ। ਸ਼ਾਹੀਨ ਅਫਰੀਦੀ ਨੇ ਤਿੰਨ ਅਤੇ ਮੁਹੰਮਦ ਵਸੀਮ ਨੇ ਤਿੰਨ-ਤਿੰਨ ਵਿਕਟਾਂ ਲਈਆਂ।


