ਸਪੋਰਟਸ ਡੈਸਕ, ਇੰਦੌਰ : ਆਈਸੀਸੀ ਵਨਡੇ ਕ੍ਰਿਕਟ ਵਿਸ਼ਵ ਕੱਪ (ICC ODI World Cup 2023) 5 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਟੀਮ ਨੂੰ ਇਕ ਵਾਰ ਫਿਰ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਇਸ ਦੌਰਾਨ ਖਬਰ ਹੈ ਕਿ ਭਾਰਤੀ ਟੀਮ ‘ਚ 3 ਅਜਿਹੇ ਖਿਡਾਰੀ ਹਨ, ਜੋ ਆਖਰੀ ਵਾਰ ਵਿਸ਼ਵ ਕੱਪ ‘ਚ ਖੇਡਦੇ ਨਜ਼ਰ ਆਉਣਗੇ।

ਕਪਤਾਨ ਰੋਹਿਤ ਸ਼ਰਮਾ ਦੇ ਨਾਲ-ਨਾਲ ਅਨੁਭਵੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਆਰ ਅਸ਼ਵਿਨ ਦਾ ਇਹ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਫਿਲਹਾਲ ਟੀਮ ਇੰਡੀਆ ਦੇ 15 ਖਿਡਾਰੀਆਂ ‘ਚ ਵਿਰਾਟ ਕੋਹਲੀ ਤੇ ਆਰ. ਅਸ਼ਵਿਨ ਹੀ ਅਜਿਹੇ ਹਨ ਜੋ 2011 ਤੋਂ ਬਾਅਦ 2023 ਦੇ ਵਿਸ਼ਵ ਕੱਪ ‘ਚ ਵੀ ਨਜ਼ਰ ਆ ਰਹੇ ਹਨ।

ਵਿਰਾਟ ਕੋਹਲੀ

ਵਿਰਾਟ ਕੋਹਲੀ ਮੌਜੂਦਾ ਟੀਮ ‘ਚ ਬੱਲੇਬਾਜ਼ੀ ਦੀ ਰੀੜ੍ਹ ਹਨ। ਹਾਲਾਂਕਿ 35 ਸਾਲ ਦੀ ਉਮਰ ‘ਚ ਵਿਰਾਟ ਨੇ ਕਿਹਾ ਹੈ ਕਿ ਉਹ ਟੈਸਟ ਕ੍ਰਿਕਟ ਨੂੰ ਅਹਿਮੀਅਤ ਦਿੰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਟੈਸਟ ਕਰੀਅਰ ਨੂੰ ਲੰਮਾ ਕਰਨ ਲਈ 2023 ਤੋਂ ਬਾਅਦ ਵਨਡੇ ਅਤੇ ਟੀ-20 ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰਨਾ ਪੈ ਸਕਦਾ ਹੈ।

ਰਹਿਤ ਸ਼ਰਮਾ

ਆਪਣੇ ਸ਼ਾਨਦਾਰ ਦੌੜਾਂ ਬਣਾਉਣ ਤੇ ਕਮਾਲ ਦੀ ਕਪਤਾਨੀ ਲਈ ਜਾਣੇ ਜਾਂਦੇ ਰੋਹਿਤ ਸ਼ਰਮਾ ਦੀ ਨਜ਼ਰ ਵਿਸ਼ਵ ਕੱਪ ਟਰਾਫੀ ‘ਤੇ ਹੈ। 36 ਸਾਲ ਦੀ ਉਮਰ ‘ਚ ਸੰਭਾਵਨਾ ਹੈ ਕਿ ਇਹ ਵਿਸ਼ਵ ਕੱਪ ਉਨ੍ਹਾਂ ਦੇ ਵਨਡੇ ਕਰੀਅਰ ਦਾ ਅੰਤ ਹੋਵੇਗਾ, ਕਿਉਂਕਿ 40 ਸਾਲ ਦੀ ਉਮਰ ‘ਚ 2027 ਵਿਸ਼ਵ ਕੱਪ ‘ਚ ਹਿੱਸਾ ਲੈਣਾ ਇੱਕ ਮੁਸ਼ਕਲ ਵਿਕਲਪ ਹੈ।


ਰਵੀਚੰਦਰਨ ਅਸ਼ਵਿਨ

ਰਵੀਚੰਦਰਨ ਅਸ਼ਵਿਨ ਨੇ ਵਿਸ਼ਵ ਕੱਪ 2023 ਦੀ ਟੀਮ ‘ਚ ਆਖਰੀ ਵਾਰ ਜ਼ਖ਼ਮੀ ਅਕਸ਼ਰ ਪਟੇਲ ਦੀ ਜਗ੍ਹਾ ਲਈ ਹੈ। 2011 ਤੇ 2015 ਵਿਸ਼ਵ ਕੱਪ ਖੇਡਣ ਵਾਲੇ ਅਸ਼ਵਿਨ 2019 ਦੀ ਟੀਮ ‘ਚ ਜਗ੍ਹਾ ਪੱਕੀ ਨਹੀਂ ਕਰ ਸਕੇ। ਹੁਣ ਟੂਰਨਾਮੈਂਟ ਸ਼ੁਰੂ ਹੋਣ ਨਾਲ ਉਨ੍ਹਾਂ ਸੰਕੇਤ ਦਿੱਤਾ ਹੈ ਕਿ ਇਹ ਉਨ੍ਹਾਂ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ।