ਇਸ ਤੋਂ ਪਹਿਲਾਂ ਕੇਂਦਰ ਸਰਕਾਰਨ ਨੇ ਪਟੀਸ਼ਨ ਦਾਖਲ ਕਰ ਕੇ ਚਾਰਾਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦਿੱਤੇ ਜਾਣ ਦੀ ਮੰਗ ਕੀਤੀ ਸੀ। ਕੇਂਦਰ ਨੇ ਕੋਰਟ ‘ਚ ਤਰਕ ਦਿੱਤਾ ਹੈ ਕਿ ਚਾਰਾਂ ਦੋਸ਼ੀ ਫਾਂਸੀ ਟਾਲਣ ਲਈ ਕਾਨੂੰਨ ਦਾ ਗਲਤ ਇਸਤੇਮਾਲ ਕਰ ਰਹੇ ਹਨ।

ਨਿਰਭੈਆ ਦੇ ਪਰਿਵਾਰਕ ਮੈਂਬਰ ਵੀ ਪਹੁੰਚੇ ਕੋਰਟ

ਨਿਰਭੈਆ ਦੋਸ਼ੀਆਂ ਦੀ ਫਾਂਸੀ ‘ਤੇ ਰੋਕ ਖ਼ਿਲਾਫ਼ ਕੇਂਦਰ ਸਰਕਾਰ ਦੀ ਪਟੀਸ਼ਨ ‘ਤੇ ਜਲਦ ਫੈਸਲਾ ਦੇਣ ਦੀ ਮੰਗ ਨੂੰ ਲੈ ਕੇ ਨਿਰਭੈਆ ਦੇ ਪਰਿਵਾਰਕ ਮੈਂਬਰ ਦਿੱਲੀ ਹਾਈ ਕੋਰਟ ‘ਚ ਅਪਲਾਈ ਕੀਤਾ ਹੈ। ਐਡਵੋਕੇਟ ਜਤਿੰਦਰ ਝਾ ਨੇ ਕਿਹਾ ਕਿ ਕੇਂਦਰ ਦੀ ਪਟੀਸ਼ਨ ‘ਤੇ ਪੀਠ ਤੇਜ਼ੀ ਨਾਲ ਫੈਸਲਾ ਕਰੇ। ਗ੍ਰਹਿ ਮੰਤਰਾਲੇ ਦੀ ਪਟੀਸ਼ਨ ‘ਤੇ ਦੋਵਾਂ ਪੱਖਾਂ ਦੀ ਸੁਣਵਾਈ ਦੇ ਬਾਅਦ ਜਸਟਿਸ ਸੁਰੇਸ਼ ਕੈਤ ਦੀ ਪੀਠ ਨੇ ਫੈਸਲਾ ਸੁਰੱਖਿਤ ਰੱਖਿਆ ਸੀ।