ਆਨਲਾਈਨ ਡੈਸਕ, ਨਵੀਂ ਦਿੱਲੀ : ਅੱਜ ਤੋਂ ਸਾਲ ਦਾ ਗਿਆਰਵਾਂ ਮਹੀਨਾ ਸ਼ੁਰੂ ਹੋ ਜਾਵੇਗਾ। ਇਸ ਮਹੀਨੇ ਕਈ ਵਿੱਤੀ ਨਿਯਮਾਂ ਦੀ ਸਮਾਂ ਸੀਮਾ ਦੇ ਨਾਲ-ਨਾਲ ਕਈ ਨਿਯਮਾਂ ‘ਚ ਬਦਲਾਅ ਹੋਣਗੇ। ਇਹ ਤਬਦੀਲੀ ਤੇ ਸਮਾਂ ਸੀਮਾ ਆਮ ਲੋਕਾਂ ਦੀਆਂ ਜੇਬਾਂ ਨੂੰ ਪ੍ਰਭਾਵਿਤ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ ਤੇ ATF ਦੀਆਂ ਕੀਮਤਾਂ ਵਿੱਚ ਸੋਧ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਹਰ ਮਹੀਨੇ ਕਈ ਵਿੱਤੀ ਨਿਯਮਾਂ ਲਈ ਸਮਾਂ ਸੀਮਾਵਾਂ ਹਨ। ਆਓ ਜਾਣਦੇ ਹਾਂ ਨਵੰਬਰ ਮਹੀਨੇ ‘ਚ ਕਿਹੜੇ-ਕਿਹੜੇ ਵਿੱਤੀ ਬਦਲਾਅ ਹੋਣ ਵਾਲੇ ਹਨ।

ਐੱਲਪੀਜੀ ਸਿਲੰਡਰ ਦੀ ਕੀਮਤ

ਸਰਕਾਰੀ ਤੇਲ ਕੰਪਨੀਆਂ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਰਿਵਾਇਜ਼ ਕਰਦੇ ਹਨ। ਇਸੇ ਤਰ੍ਹਾਂ ਐੱਲਪੀਜੀ, ਪੀਐੱਨਜੀ, ਏਟੀਐੱਫ ਤੇ ਸੀਐੱਨਜੀ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰਿਵਾਇਜ਼ ਕੀਤੀਆਂ ਜਾਂਦੀਆਂ ਹਨ। ਅਜਿਹੇ ‘ਚ ਲੋਕ ਇੰਤਜ਼ਾਰ ਕਰ ਰਹੇ ਸਨ ਕਿ ਇਸ ਵਾਰ ਸਰਕਾਰ ਸਿਲੰਡਰ ਦੀਆਂ ਕੀਮਤਾਂ ‘ਚ ਕਟੌਤੀ ਕਰੇਗੀ ਜਾਂ ਵਧਾਏਗੀ।

ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ ਕਮਰਸ਼ੀਅਲ ਐੱਲਪੀਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 101.50 ਰੁਪਏ ਦਾ ਵਾਧਾ ਕੀਤਾ ਹੈ। ਹੁਣ ਦਿੱਲੀ ਵਿੱਚ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੀ ਨਵੀਂ ਕੀਮਤ 1833 ਰੁਪਏ ਹੋ ਗਈ ਹੈ। ਇਸ ਨਾਲ ਹੀ ਘਰੇਲੂ ਸਿਲੰਡਰ ਦੀਆਂ ਕੀਮਤਾਂ ਨੂੰ ਸਥਿਰ ਰੱਖਿਆ ਗਿਆ ਹੈ। ਰਾਜਧਾਨੀ ਦਿੱਲੀ ‘ਚ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 903 ਰੁਪਏ ਹੈ।

ਡੈਰਿਵੇਟਿਵ ਸੇਗਮੈਂਟ ‘ਤੇ ਲੈਣ-ਦੇਣ ਦੀ ਫੀਸ

ਬੰਬੇ ਸਟਾਕ ਐਕਸਚੇਂਜ (ਬੀਐੱਸਈ) ਨੇ ਇਸ ਮਹੀਨੇ 20 ਅਕਤੂਬਰ 2023 ਨੂੰ ਇਕੁਇਟੀ ਡੇਰਿਵੇਟਿਵ ਹਿੱਸੇ ‘ਤੇ ਲੈਣ-ਦੇਣ ਦੇ ਖ਼ਰਚੇ ਵਧਾਉਣ ਦਾ ਫ਼ੈਸਲਾ ਕੀਤਾ ਸੀ। ਇਹ ਚਾਰਜ S&P BSE ਸੈਂਸੈਕਸ ‘ਤੇ ਲਗਾਇਆ ਜਾਵੇਗਾ। ਇਸ ਦਾ ਸਿੱਧਾ ਅਸਰ ਪ੍ਰਚੂਨ ਨਿਵੇਸ਼ਕਾਂ ‘ਤੇ ਦੇਖਣ ਨੂੰ ਮਿਲੇਗਾ।

ਵਿੰਡਫਾਲ ਟੈਕਸ ’ਚ ਵਾਧਾ

ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਨੂੰ ਦੇਖਦੇ ਹੋਏ ਸਰਕਾਰ ਨੇ ਪੈਟਰੋਲੀਅਮ ਕਰੂਡ ‘ਤੇ ਵਿੰਡਫਾਲ ਟੈਕਸ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਡੀਜ਼ਲ ਐਕਸਪੋਰਟ ਤੇ ATF ‘ਤੇ ਵਿੰਡਫਾਲ ਟੈਕਸ ਘਟਾਇਆ ਗਿਆ ਹੈ। ਪੈਟਰੋਲ ਨੂੰ ਇਸ ਕਟੌਤੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ। ਵਰਤਮਾਨ ਵਿੱਚ, ATF ਦੀਆਂ ਕੀਮਤਾਂ ਵਿੱਚ 1074/KL ਰੁਪਏ ਦੀ ਕਮੀ ਆਈ ਹੈ।

ਇਸ ਗਿਰਾਵਟ ਦਾ ਅਸਰ ਹਵਾਈ ਕਿਰਾਏ ‘ਤੇ ਨਜ਼ਰ ਨਹੀਂ ਆਵੇਗਾ। ਅਜਿਹਾ ਇਸ ਲਈ ਕਿਉਂਕਿ ਦੇਸ਼ ‘ਚ ਹਵਾਈ ਯਾਤਰਾ ਦੀ ਮੰਗ ਵਧਣ ਕਾਰਨ ਕਿਰਾਇਆ ਮਹਿੰਗਾ ਹੋ ਗਿਆ ਹੈ।

ਨਵੰਬਰ ‘ਚ 15 ਦਿਨ ਬੰਦ ਰਹਿਣਗੇ ਬੈਂਕ

ਨਵੰਬਰ ਮਹੀਨੇ ਵਿੱਚ ਕਈ ਤਿਉਹਾਰ ਆਉਂਦੇ ਹਨ। ਇਸ ਕਾਰਨ ਦੇਸ਼ ‘ਚ ਕਈ ਤਿਉਹਾਰਾਂ ਕਾਰਨ ਕਰੀਬ 15 ਦਿਨ ਬੈਂਕ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਬੈਂਕ ਛੁੱਟੀਆਂ ਦੀ ਸੂਚੀ ਚੈੱਕ ਕਰਨ ਤੋਂ ਬਾਅਦ ਹੀ ਬੈਂਕ ਜਾਣਾ ਚਾਹੀਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਕੇਵਾਈਸੀ ਲਾਜ਼ਮੀ ਹੈ

ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਸਾਰੇ ਬੀਮਾ ਧਾਰਕਾਂ ਲਈ 1 ਨਵੰਬਰ, 2023 ਤੋਂ ਕੇਵਾਈਸੀ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦਾ ਹੈ ਤਾਂ ਉਸਦਾ ਦਾਅਵਾ ਵੀ ਰੱਦ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕੁਝ ਚਾਰਜ ਵੀ ਅਦਾ ਕਰਨੇ ਪੈ ਸਕਦੇ ਹਨ।

ਜੀਐੱਸਟੀ ਨਿਯਮਾਂ ’ਚ ਬਦਲਾਅ

100 ਕਰੋੜ ਰੁਪਏ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀਆਂ ਨੂੰ 1 ਨਵੰਬਰ, 2023 ਤੋਂ ਬਾਅਦ ਆਪਣੇ ਜੀਐੱਸਟੀ ਈ-ਇਨਵੌਇਸ ਦਾ ਭੁਗਤਾਨ ਕਰਨਾ ਹੋਵੇਗਾ। ਉਨ੍ਹਾਂ ਨੂੰ 30 ਦਿਨਾਂ ਦੇ ਅੰਦਰ ਇਹ ਚਲਾਨ ਪੇਸ਼ ਕਰਨਾ ਹੋਵੇਗਾ।