ਸਪੋਰਟਸ ਡੈਸਕ, ਨਵੀਂ ਦਿੱਲੀ : Navdeep Saini Marriage: ਭਾਰਤੀ ਟੀਮ ਇਸ ਸਮੇਂ ਆਸਟ੍ਰੇਲੀਆ ਖਿਲਾਫ ਪੰਜ ਮੈਚਾਂ ਦੀ T-20 ਸੀਰੀਜ਼ ਖੇਡ ਰਹੀ ਹੈ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ‘ਚ ਭਾਰਤ ਨੇ ਸੀਰੀਜ਼ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਇਸ ਦੌਰਾਨ ਦੇਰ ਰਾਤ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਤਸਵੀਰਾਂ ਪੋਸਟ ਕੀਤੀਆਂ, ਜਿਸ ‘ਚ ਉਨ੍ਹਾਂ ਨੇ ਸਵਾਤੀ ਨੂੰ ਟੈਗ ਕੀਤਾ। ਨਵਦੀਪ ਸੈਣੀ ਤੇ ਸਵਾਤੀ ਨੇ ਸੱਤ ਫੇਰੇ ਲਏ ਤੇ ਇਹ ਵਿਆਹ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਇਸ ਜੋੜੇ ਨੇ ਸਫੈਦ ਰੰਗ ਦਾ ਡਰੈੱਸ ਕੋਡ ਪਾਇਆ ਹੋਇਆ ਸੀ।

ਜਿੱਥੇ ਨਵਦੀਪ ਸੈਣੀ ਸਫ਼ੈਦ ਰੰਗ ਦੀ ਸ਼ੇਰਵਾਨੀ ‘ਚ ਸਮਾਰਟ ਨਜ਼ਰ ਆ ਰਹੇ ਹਨ, ਉੱਥੇ ਹੀ ਉਨ੍ਹਾਂ ਦੀ ਪਤਨੀ ਸਵਾਤੀ ਵੀ ਸਫ਼ੈਦ ਰੰਗ ਦੇ ਲਹਿੰਗੇ ‘ਚ ਖੂਬਸੂਰਤ ਲੱਗ ਰਹੀ ਹੈ। ਜਿਵੇਂ ਹੀ ਨਵਦੀਪ ਨੇ ਤਸਵੀਰ ਸ਼ੇਅਰ ਕੀਤੀ, ਮੁਹੰਮਦ ਸਿਰਾਜ ਤੋਂ ਲੈ ਕੇ ਅਰਸ਼ਦੀਪ ਸਿੰਘ ਤਕ ਸਾਰਿਆਂ ਨੇ ਉਸ ਦੀ ਫੋਟੋ ‘ਤੇ ਟਿੱਪਣੀ ਕੀਤੀ ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।

ਨਵਦੀਪ ਸੈਣੀ ਨੇ ਸਵਾਤੀ ਅਸਥਾਨਾ ਨੂੰ ਬਣਾਇਆ ਆਪਣਾ ਹਮਸਫ਼ਰ

ਦਰਅਸਲ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਆਪਣੀ ਤੇਜ਼ ਰਫ਼ਤਾਰ ਲਈ ਜਾਣੇ ਜਾਂਦੇ ਹਨ। 2021 ਤੋਂ ਟੀਮ ਇੰਡੀਆ ਤੋਂ ਬਾਹਰ ਰਹੇ ਨਵਦੀਪ ਸੈਣੀ ਨੇ ਸਵਾਤੀ ਨਾਂ ਦੀ ਲੜਕੀ ਨਾਲ ਵਿਆਹ ਕੀਤਾ ਹੈ।

ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਦੇ ਨਾਲ ਨਵਦੀਪ ਨੇ ਕੈਪਸ਼ਨ ‘ਚ ਲਿਖਿਆ, ਤੁਹਾਡੇ ਨਾਲ ਹਰ ਦਿਨ ਪਿਆਰ ਦਾ ਦਿਨ ਹੁੰਦਾ ਹੈ। ਇਸ ਲਈ ਅੱਜ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਹਮੇਸ਼ਾ ਲਈ ਇਕੱਠੇ ਰਹਾਂਗੇ। ਤੁਹਾਡੀਆਂ ਸਾਰੀਆਂ ਅਸੀਸਾਂ ਜਾਰੀ ਰਹਿਣ ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰ ਲਿਆ ਹੈ।

ਨਵਦੀਪ ਸੈਣੀ ਦਾ ਆਈਪੀਐੱਲ

ਨਵਦੀਪ ਸੈਣੀ ਨੇ RCB ਲਈ ਖੇਡਦੇ ਹੋਏ ਸਾਲ 2019 ‘ਚ ਆਈਪੀਐਲ ‘ਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 3 ਸਾਲ ਉੱਥੇ ਰਹਿਣ ਤੋਂ ਬਾਅਦ ਨਵਦੀਪ ਰਾਜਸਥਾਨ ਰਾਇਲਜ਼ ਨਾਲ ਜੁੜੇ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸਾਲ 2023 ‘ਚ ਮੌਕਾ ਦਿੱਤਾ ਗਿਆ। ਨਵਦੀਪ ਸੈਣੀ ਨੇ ਆਈਪੀਐਲ ‘ਚ ਕੁੱਲ 32 ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 974 ਦੌੜਾਂ ਬਣਾਈਆਂ ਅਤੇ 23 ਵਿਕਟਾਂ ਲਈਆਂ।

ਨਵਦੀਪ ਸੈਣੀ ਦੇ ਇਸ ਕੈਪਸ਼ਨ ਦਾ ਜਵਾਬ ਦਿੰਦੇ ਹੋਏ ਅਰਸ਼ਦੀਪ ਸਿੰਘ ਨੇ ਲਿਖਿਆ- ਬਹੁਤ-ਬਹੁਤ ਵਧਾਈਆਂ। ਇਸ ਦੌਰਾਨ ਅਰਸ਼ਦੀਪ ਨੇ ਦਿਲ ਵਾਲੀ ਇਮੋਜੀ ਵੀ ਲਗਾਈ ਹੈ। ਉਨ੍ਹਾਂ ਤੋਂ ਇਲਾਵਾ ਉਮਰਾਨ ਮਲਿਕ, ਮੁਹੰਮਦ ਸਿਰਾਜ, ਦੇਵਦੱਤ ਪਡੀਕਲ ਨੇ ਨਵਦੀਪ ਨੂੰ ਵਧਾਈ ਦਿੱਤੀ ਹੈ।