ਸਪੋਰਟਸ ਡੈਸਕ, ਨਵੀਂ ਦਿੱਲੀ : ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਮੀ ਇਹ ਵੱਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੇ 9ਵੇਂ ਭਾਰਤੀ ਪੁਰਸ਼ ਕ੍ਰਿਕਟਰ ਹਨ। ਵਿਸ਼ਵ ਕੱਪ 2023 ਵਿਚ ਸ਼ਮੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਉਸ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਲਈਆਂ। ਸ਼ਮੀ ਨੇ 7 ਮੈਚਾਂ ‘ਚ ਕੁੱਲ 24 ਵਿਕਟਾਂ ਲਈਆਂ ਸਨ।

ਸ਼ਮੀ ਅਰਜੁਨ ਐਵਾਰਡ ਨਾਲ ਸਨਮਾਨਿਤ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਦੇਸ਼ ਦੇ ਵੱਕਾਰੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁਹੰਮਦ ਸ਼ਮੀ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ। ਪਿਛਲੇ ਕੁਝ ਸਾਲਾਂ ‘ਚ ਸ਼ਮੀ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਭਾਰਤੀ ਧਰਤੀ ‘ਤੇ ਖੇਡੇ ਗਏ ਵਿਸ਼ਵ ਕੱਪ ‘ਚ ਸ਼ਮੀ ਨੇ ਟੀਮ ਇੰਡੀਆ ਨੂੰ ਫਾਈਨਲ ‘ਚ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ।

ਅਰਜੁਨ ਐਵਾਰਡ ਬਾਰੇ ਏਐੱਨਆਈ ਨਾਲ ਗੱਲ ਕਰਦਿਆਂ ਮੁਹੰਮਦ ਸ਼ਮੀ ਨੇ ਕਿਹਾ, ‘ਇਹ ਪੁਰਸਕਾਰ ਮੇਰੇ ਲਈ ਇਕ ਸੁਪਨੇ ਵਾਂਗ ਹੈ, ਜ਼ਿੰਦਗੀ ਲੰਘ ਜਾਂਦੀ ਹੈ ਅਤੇ ਲੋਕ ਇਸ ਪੁਰਸਕਾਰ ਨੂੰ ਜਿੱਤਣ ਦੇ ਯੋਗ ਨਹੀਂ ਹੁੰਦੇ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਪੁਰਸਕਾਰ ਪ੍ਰਾਪਤ ਕਰਨ ਲਈ ਨਾਮਜ਼ਦ ਕੀਤਾ ਗਿਆ ਹੈ। ਇਹ ਪੁਰਸਕਾਰ ਪ੍ਰਾਪਤ ਕਰਨਾ ਮੇਰੇ ਲਈ ਸੁਪਨੇ ਵਰਗਾ ਹੈ ਕਿਉਂਕਿ ਮੈਂ ਆਪਣੀ ਜ਼ਿੰਦਗੀ ‘ਚ ਕਈ ਲੋਕਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਹੁੰਦਿਆਂ ਦੇਖਿਆ ਹੈ।’

ਯਾਦਗਾਰ ਰਿਹਾ ਵਿਸ਼ਵ ਕੱਪ 2023

ਮੁਹੰਮਦ ਸ਼ਮੀ ਲਈ ਵਿਸ਼ਵ ਕੱਪ 2023 ਕਿਸੇ ਸੁਪਨੇ ਦੇ ਸਾਕਾਰ ਹੋਣ ਤੋਂ ਘੱਟ ਨਹੀਂ ਸੀ। ਸ਼ਮੀ ਨੇ ਗੇਂਦ ਨਾਲ ਤਬਾਹੀ ਮਚਾ ਦਿੱਤੀ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਸਨ। ਸ਼ਮੀ ਨੇ ਵਿਸ਼ਵ ਕੱਪ ‘ਚ ਸਿਰਫ 7 ਮੈਚਾਂ ‘ਚ 24 ਵਿਕਟਾਂ ਲੈ ਕੇ ਪੂਰੀ ਦੁਨੀਆ ਦੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰ ਦਿੱਤਾ ਸੀ। ਸ਼ਮੀ ਨੇ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ ‘ਚ 7 ਵਿਕਟਾਂ ਲਈਆਂ ਸਨ। ਇਸ ਦੇ ਨਾਲ ਹੀ ਭਾਰਤ ਵੱਲੋਂ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਰਿਕਾਰਡ ਵੀ ਸ਼ਮੀ ਦੇ ਨਾਂ ਦਰਜ ਹੋ ਗਿਆ ਹੈ। ਸ਼ਮੀ ਨੇ ਇਸ ਮਾਮਲੇ ‘ਚ ਜ਼ਹੀਰ ਖਾਨ ਨੂੰ ਪਿੱਛੇ ਛੱਡ ਦਿੱਤਾ।