ਆਨਲਾਈਨ ਡੈਸਕ, ਨਵੀਂ ਦਿੱਲੀ : ਮਿਸ ਯੂਨੀਵਰਸ 2023 ਦੀ ਵਿਜੇਤਾ ਦੇ ਨਾਮ ਦਾ ਆਖ਼ਰਕਾਰ ਐਲਾਨ ਹੋ ਗਿਆ ਹੈ। ਨਿਕਾਰਾਗੁਆ ਦੀ Sheynnis Palacios 72ਵੀਂ ਮਿਸ ਯੂਨੀਵਰਸ ਦੀ ਜੇਤੂ ਬਣ ਗਈ ਹੈ। ਦੁਨੀਆ ਭਰ ਦੀਆਂ ਸੁੰਦਰੀਆਂ ਨੂੰ ਪਿੱਛੇ ਛੱਡ ਕੇ ਉਸ ਨੇ ਇਹ ਤਾਜ ਆਪਣੇ ਨਾਂ ਕਰ ਲਿਆ ਹੈ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੋਂ ਬਾਅਦ ਉਹ ਬਹੁਤ ਖੁਸ਼ ਹੈ।

ਭਾਵੁਕ ਹੋਈ Sheynnis Palacios

ਮਿਸ ਯੂਨੀਵਰਸ 2022 ਆਰ ਬੋਨੀ ਨੇ Sheynnis Palacios ਨੂੰ ਮਿਸ ਯੂਨੀਵਰਸ 2023 ਦਾ ਤਾਜ ਪਹਿਨਾਇਆ ਹੈ। Sheynnis Palacios ਤਾਜ ਪਹਿਨ ਕੇ ਕਾਫੀ ਭਾਵੁਕ ਹੋ ਗਈ। ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਾਫ਼ ਵੇਖੇ ਜਾ ਸਕਦੇ ਹਨ।

ਸਭ ਤੋਂ ਖਾਸ ਗੱਲ ਇਹ ਹੈ ਕਿ Sheynnis Palacios ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਨਿਕਾਰਾਗੁਆ ਦੀ ਪਹਿਲੀ ਮਹਿਲਾ ਹੈ। ਇਸ ਲਈ ‘ਬਿਊਟੀ ਕਵੀਨ’ ਦਾ ਖਿਤਾਬ ਜਿੱਤਣਾ ਉਸ ਲਈ ਹੋਰ ਵੀ ਮਾਇਨੇ ਰੱਖਦਾ ਹੈ।

ਟਾਪ 3 ’ਚ ਇਨ੍ਹਾਂ ਸੁੰਦਰੀਆਂ ਨੇ ਬਣਾਈ ਜਗ੍ਹਾ

ਇਸ ਵਾਰ ਥਾਈਲੈਂਡ ਅਤੇ ਆਸਟ੍ਰੇਲੀਆ ਦੀਆਂ ਸੁੰਦਰੀਆਂ ਨੇ ਟਾਪ-3 ‘ਚ ਜਗ੍ਹਾ ਬਣਾਈ ਸੀ। ਪਰ ਇਨ੍ਹਾਂ ਦੋਵਾਂ ਨੂੰ ਹਰਾ ਕੇ Sheynnis Palacios ਨੇ ਮਿਸ ਯੂਨੀਵਰਸ 2023 ਦਾ ਤਾਜ ਜਿੱਤ ਲਿਆ ਹੈ। ਸੁੰਦਰਤਾ ਮੁਕਾਬਲੇ ’ਚ ਥਾਈਲੈਂਡ ਦੀ Anntonia Porsild ਫਸਟ ਰਨਰ-ਅੱਪ ਰਹੀ ਜਦੋਂ ਕਿ ਆਸਟਰੇਲੀਆ ਦੀ Moraya Wilson ਦੂਜੀ ਰਨਰ-ਅੱਪ ਰਹੀ।

ਟਾਪ 20 ’ਚ ਰਹੀ ਭਾਰਤ ਦੀ ਸ਼ਵੇਤਾ ਸ਼ਾਰਦਾ

ਇਸ ਸਾਲ ਚੰਡੀਗੜ੍ਹ ਵਿੱਚ ਜਨਮੀ ਸ਼ਵੇਤਾ ਸ਼ਾਰਦਾ ਨੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ। ਉਸ ਨੇ ਚੋਟੀ ਦੇ 20 ਫਾਈਨਲਿਸਟਾਂ ਵਿੱਚ ਆਪਣੀ ਥਾਂ ਬਣਾਈ। ਹਾਲਾਂਕਿ ਉਹ ਤਾਜ ਨਹੀਂ ਜਿੱਤ ਸਕੀ। ਇਸ ਨਾਲ ਹੀ ਇਸ ਸਾਲ ਪਾਕਿਸਤਾਨ ਨੇ ਵੀ ਪਹਿਲੀ ਵਾਰ ਮਿਸ ਯੂਨੀਵਰਸ 2023 ਵਿੱਚ ਡੈਬਿਊ ਕੀਤਾ ਹੈ।