ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨਾਕਾਬੰਦੀ ਦੌਰਾਨ ਜਦ ਤੇਜ਼ ਰਫ਼ਤਾਰ ਕਰੇਟਾ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੁਲਜਮਾਂ ਨੇ ਨਾਕੇ ਤੇ ਮੌਜੂਦ ਹਵਲਦਾਰ ਉੱਪਰ ਤੇਜ਼ ਰਫ਼ਤਾਰ ਕਾਰ ਚੜ੍ਹਾ ਦਿੱਤੀ। ਇਸ ਘਟਨਾ ਦੇ ਦੌਰਾਨ ਹਵਲਦਾਰ ਜਸਵੀਰ ਸਿੰਘ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ, ਜਿਸਨੂੰ ਇਲਾਜ ਲਈ ਅਪੋਲੋ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਹੁਸ਼Çਆਰਪੁਰ ਦੇ ਰਹਿਣ ਵਾਲੇ ਏਐਸਆਈ ਜਗਨਨਾਥ ਦੀ ਸ਼ਕਿਾਇਤ ਤੇ ਸੁਮਿਤ ਕੁਮਾਰ, ਗੱਡੀ ਦੇ ਮਾਲਕ ਕੁਲਦੀਪ ਸਿੰਘ, ਗੌਰਵ ਯਾਦਵ ਅਤੇ ਸੌਰਵ ਯਾਦਵ ਦੇ ਖਿਲਾਫ਼ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਮੁਕਦਮਾ ਦਰਜ ਕਰ ਲਿਆ ਹੈ।
ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਏਐਸਆਈ ਜਗਨਨਾਥ ਨੇ ਦੱਸਿਆ ਕਿ ਉਹ ਪੁਲਿਸ ਮੁਲਾਜ਼ਮਾਂ ਸਮੇਤ ਨਿਕਕੋ ਟਰਾਂਸਪੋਰਟ ਦੇ ਸਾਹਮਣੇ ਮੇਨ ਰੋਡ ਸਾਹਨੇਵਾਲ ਹਾਈਵੇ ਤੇ ਡਿਊਟੀ ਤੇ ਮੌਜੂਦ ਸਨ। ਇਸੇ ਦੌਰਾਨ ਹਰਿਆਣਾ ਨੰਬਰ ਦੀ ਇੱਕ ਤੇਜ਼ ਰਫ਼ਤਾਰ ਕਰੇਟਾ ਕਾਰਨ ਨੂੰ ਪੁਲਿਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ। ਇਸੇ ਦੌਰਾਨ ਕਾਰ ਦੇ ਚਾਲਕ ਨੇ ਹਵਲਦਾਰ ਜਸਵੀਰ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਗੱਡੀ ਚੜ੍ਹਾ ਦਿੱਤੀ।
ਟੱਕਰ ਵੱਜਣ ਕਾਰਨ ਜਸਵੀਰ ਸਿੰਘ ਇਕ ਸਾਈਡ ‘ਤੇ ਡਿੱਗ ਪਿਆ। ਇਸੇ ਦੌਰਾਨ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਏਐਸਆਈ ਜਗਨਨਾਥ ਨੇ ਕਰੇਟਾ ਕਾਰ ਨੂੰ ਰੋਕਿਆ ਤੇ ਗੰਭੀਰ ਰੂਪ ‘ਚ ਫੱਟੜ ਹੋਏ ਜਸਵੀਰ ਸਿੰਘ ਨੂੰ ਅਪੋਲੋ ਹਸਪਤਾਲ ਦਾਖਲ ਕਰਵਾਇਆ। ਇਸ ਮਾਮਲੇ ‘ਚ ਥਾਣਾ ਸਾਨੇਵਾਲ ਦੀ ਪੁਲਿਸ ਨੇ ਜਗਨਨਾਥ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ। ਜਾਂਚ ਅਧਿਕਾਰੀ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਇਰਾਦਾ ਕਤਲ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।


