ਸਪੋਰਟਸ ਡੈਸਕ, ਨਵੀਂ ਦਿੱਲੀ : ਸਨਰਾਈਜ਼ਰਸ ਹੈਦਰਾਬਾਦ ਨੇ ਟ੍ਰੈਵਿਸ ਹੈੱਡ ‘ਤੇ ਧਨ ਦੀ ਵਰਖਾ ਕੀਤੀ ਜਿਸ ਨੇ ਆਸਟ੍ਰੇਲੀਆ ਨੂੰ ਵਨਡੇ ਵਿਸ਼ਵ ਕੱਪ ਜਿੱਤਣ ‘ਚ ਅਹਿਮ ਭੂਮਿਕਾ ਨਿਭਾਈ। ਸਨਰਾਈਜ਼ਰਸ ਹੈਦਰਾਬਾਦ ਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੁਕਾਬਲਾ ਸੀ। ਬੋਲੀ 5 ਕਰੋੜ ਰੁਪਏ ਤਕ ਪਹੁੰਚ ਗਈ ਸੀ। ਅੰਤ ‘ਚ ਚੇਨਈ ਨੂੰ ਪਿੱਛੇ ਹਟਣਾ ਪਿਆ। ਹੈਦਰਾਬਾਦ ਨੇ ਹੈੱਡ ਨੂੰ 6.80 ਕਰੋੜ ਰੁਪਏ ‘ਚ ਖਰੀਦਿਆ ਹੈ।

ਧਿਆਨ ਯੋਗ ਹੈ ਕਿ ਆਈਪੀਐਲ ਨਿਲਾਮੀ 2024 ਦੀ ਮਿੰਨੀ ਨਿਲਾਮੀ ‘ਚ ਸਾਰੀਆਂ 10 ਟੀਮਾਂ 77 ਸਲਾਟ ਲਈ ਖਿਡਾਰੀਆਂ ‘ਤੇ ਸੱਟਾ ਲਗਾਉਣਗੀਆਂ। ਨਿਲਾਮੀ ਲਈ ਕੁੱਲ 333 ਖਿਡਾਰੀਆਂ ਨੇ ਆਪਣੇ ਨਾਂ ਦਿੱਤੇ ਹਨ। ਨਿਲਾਮੀ ਲਈ ਸ਼ਾਰਟਲਿਸਟ ਕੀਤੇ ਗਏ 333 ਖਿਡਾਰੀਆਂ ‘ਚੋਂ 214 ਭਾਰਤੀ ਹਨ, ਜਦਕਿ 119 ਵਿਦੇਸ਼ੀ ਖਿਡਾਰੀ ਹਨ। ਨਿਲਾਮੀ ‘ਚ ਵਿਕਣ ਵਾਲੇ ਪਹਿਲੇ ਖਿਡਾਰੀ ਵੈਸਟਇੰਡੀਜ਼ ਦੇ ਆਲਰਾਊਂਡਰ ਰੋਮਨ ਪਾਵੇਲ ਸਨ। ਉਨ੍ਹਾਂ ਨੂੰ ਰਾਜਸਥਾਨ ਰਾਇਲਸ ਨੇ 7.40 ਕਰੋੜ ਰੁਪਏ ਵਿੱਚ ਖਰੀਦਿਆ।

ਸੀਐਸਕੇ ਤੇ ਐਸਆਰਐਚ ਵਿਚਾਲੇ ਛਿੜੀ ਜੰਗ

ਆਸਟ੍ਰੇਲੀਆ ਦੇ ਟ੍ਰੈਵਿਸ ਹੈੱਡ ਨੂੰ ਲੈ ਕੇ ਵੀ ਦੋਵਾਂ ਟੀਮਾਂ ਵਿਚਾਲੇ ਜੰਗ ਦੇਖਣ ਨੂੰ ਮਿਲੀ। ਚੇਨਈ ਸੁਪਰ ਕਿੰਗਜ਼ ਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਬੋਲੀ 5 ਕਰੋੜ ਰੁਪਏ ਤਕ ਗਈ। ਅਖੀਰ ‘ਚ ਚੇਨਈ ਸੁਪਰ ਕਿੰਗਜ਼ ਨੇ ਇਕ ਕਦਮ ਪਿੱਛੇ ਖਿੱਚ ਲਿਆ। ਸਨਰਾਈਜ਼ਰਸ ਹੈਦਰਾਬਾਦ ਨੇ 6.80 ਕਰੋੜ ‘ਚ ਖਰੀਦਿਆ। ਟ੍ਰੈਵਿਸ ਹੈੱਡ ਪਹਿਲੀ ਵਾਰ ਆਈਪੀਐੱਲ ਖੇਡਣਗੇ। ਸਨਰਾਈਜ਼ਰਜ਼ ਨੇ ਹੈਰੀ ਬਰੂਕ ਨੂੰ ਪਹਿਲਾਂ ਹੀ ਰਿਲੀਜ਼ ਕਰ ਕੇ ਆਪਣੇ ਪਰਸ ‘ਚ ਕਾਫੀ ਪੈਸੇ ਬਚਾਏ ਹਨ।

ਸਟੀਵ ਸਮਿਥ ਨੂੰ ਨਹੀਂ ਮਿਲੇ ਖਰੀਦਦਾਰ

ਆਸਟ੍ਰੇਲੀਆ ਦੇ ਸਟਾਰ ਖਿਡਾਰੀ ਸਟੀਵ ਸਮਿਥ ਨੇ ਆਪਣੀ ਬੇਸ ਪ੍ਰਾਈਸ 2 ਕਰੋੜ ਰੁਪਏ ਰੱਖੀ ਸੀ ਪਰ ਉਨ੍ਹਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ। ਸਾਰੀਆਂ 10 ਟੀਮਾਂ ਵਿੱਚੋਂ ਕਿਸੇ ਨੇ ਵੀ ਉਸ ਵਿੱਚ ਦਿਲਚਸਪੀ ਨਹੀਂ ਦਿਖਾਈ। ਸਟੀਵ ਸਮਿਥ ਪਹਿਲਾਂ ਵੀ ਆਈਪੀਐਲ ਖੇਡ ਚੁੱਕੇ ਹਨ। ਹਾਲਾਂਕਿ ਟੀਮਾਂ ਅਜੇ ਵੀ ਅੰਤ ਵਿੱਚ ਉਸ ‘ਤੇ ਆਪਣਾ ਸੱਟਾ ਲਗਾ ਸਕਦੀਆਂ ਹਨ।