Indian Railways Rules : ਬਿਜ਼ਨਸ ਡੈਸਕ, ਨਵੀਂ ਦਿੱਲੀ : ਭਾਰਤੀ ਰੇਲਵੇ ਦਾ ਨੈੱਟਵਰਕ ਕਾਫੀ ਵੱਡਾ ਹੈ। ਅਜਿਹੇ ‘ਚ ਭਾਰਤੀ ਰੇਲਵੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਦਾ ਹੈ। ਫਿਲਹਾਲ ਉੱਤਰੀ ਭਾਰਤ ‘ਚ ਠੰਢ ਕਾਰਨ ਰੇਲਵੇ ਦੇ ਨਾਲ-ਨਾਲ ਹਵਾਈ ਸਫਰ ਵੀ ਪ੍ਰਭਾਵਿਤ ਹੋ ਰਿਹਾ ਹੈ।

ਦੇਸ਼ ਵਿਚ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ ਜਾਂ ਰੱਦ ਹੋ ਰਹੀਆਂ ਹਨ। ਅਜਿਹੀ ਸਥਿਤੀ ‘ਚ ਭਾਰਤੀ ਰੇਲਵੇ ਯਾਤਰੀਆਂ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ ਜਿਸ ਤਹਿਤ ਉਹ ਆਸਾਨੀ ਨਾਲ ਰੇਲ ਟਿਕਟ ‘ਤੇ ਪੂਰਾ ਰਿਫੰਡ ਪ੍ਰਾਪਤ ਕਰ ਸਕਦੇ ਹਨ।

ਰੇਲਗੱਡੀ ‘ਚ ਸਫ਼ਰ ਕਰਨ ਵਾਲੇ ਬਹੁਤ ਸਾਰੇ ਯਾਤਰੀਆਂ ਨੂੰ ਇਸ ਅਧਿਕਾਰ ਦੀ ਜਾਣਕਾਰੀ ਨਹੀਂ ਹੁੰਦੀ। ਜੇਕਰ ਟ੍ਰੇਨ ਲੇਟ ਹੁੰਦੀ ਹੈ ਤਾਂ ਭਾਰਤੀ ਰੇਲਵੇ ਯਾਤਰੀ ਨੂੰ ਪੂਰੀ ਰਕਮ ਵਾਪਸ ਕਰ ਦਿੰਦਾ ਹੈ। ਭਾਰਤੀ ਰੇਲਵੇ ਨੇ ਇਸ ਲਈ ਕੁਝ ਸ਼ਰਤਾਂ ਰੱਖੀਆਂ ਹਨ। ਆਓ ਅੱਜ ਅਸੀਂ ਤੁਹਾਨੂੰ ਭਾਰਤੀ ਰੇਲਵੇ ਦੇ ਇਸ ਨਿਯਮ ਬਾਰੇ ਦੱਸਦੇ ਹਾਂ।

ਕਦੋਂ ਮਿਲਦਾ ਹੈ ਰਿਫੰਡ ?

ਦੇਸ਼ ਵਿਚ ਹਰ ਰੋਜ਼ ਕਰੋੜਾਂ ਲੋਕ ਟ੍ਰੇਨ ਰਾਹੀਂ ਸਫ਼ਰ ਕਰਦੇ ਹਨ। ਫਿਲਹਾਲ ਠੰਢ ਕਾਰਨ ਉੱਤਰੀ ਭਾਰਤ ‘ਚ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਇਸ ਕਾਰਨ ਕਈ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਭਾਰਤੀ ਰੇਲਵੇ ਸਮੇਂ ‘ਤੇ ਟਰੇਨਾਂ ਚਲਾਉਣ ਲਈ ਕਦਮ ਚੁੱਕ ਰਹੀ ਹੈ।

ਜੇਕਰ ਤੁਸੀਂ ਵੀ ਟਰੇਨ ‘ਚ ਸਫਰ ਕਰਨ ਜਾ ਰਹੇ ਹੋ ਅਤੇ ਤੁਹਾਡੀ ਟ੍ਰੇਨ ਲੇਟ ਹੋ ਜਾਂਦੀ ਹੈ ਤਾਂ ਤੁਸੀਂ ਆਸਾਨੀ ਨਾਲ ਆਪਣੀ ਟਿਕਟ ਦਾ ਪੂਰਾ ਰਿਫੰਡ ਪ੍ਰਾਪਤ ਕਰ ਸਕਦੇ ਹੋ। ਭਾਰਤੀ ਰੇਲਵੇ ਦੇ ਨਿਯਮਾਂ ਦੇ ਮੁਤਾਬਕ ਜੇਕਰ ਟ੍ਰੇਨ ਲੇਟ ਹੁੰਦੀ ਹੈ ਤਾਂ ਯਾਤਰੀ ਰਿਫੰਡ ਦਾ ਦਾਅਵਾ ਕਰ ਸਕਦੇ ਹਨ।

ਯਾਤਰੀ ਰਿਫੰਡ ਦਾ ਦਾਅਵਾ ਤਾਂ ਹੀ ਕਰ ਸਕਦੇ ਹਨ ਜੇਕਰ ਟਰੇਨ 3 ਘੰਟੇ ਤੋਂ ਜ਼ਿਆਦਾ ਲੇਟ ਹੋਵੇ। ਹਾਲਾਂਕਿ, ਪੁਸ਼ਟੀ ਕੀਤੀ ਤਤਕਾਲ ਟਿਕਟ ਨੂੰ ਰੱਦ ਕਰਨ ‘ਤੇ ਕੋਈ ਰਿਫੰਡ ਨਹੀਂ ਦਿੱਤਾ ਜਾਂਦਾ ਹੈ।