ਨਵੀਂ ਦਿੱਲੀ (ਜੇਐੱਨਐੱਨ) : ਅੰਡਰ-19 ਵਿਸ਼ਵ ਕੱਪ ਤੇ ਦੱਖਣੀ ਅਫਰੀਕਾ ਵਿਚ ਤਿਕੋਣੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤਾ ਗਿਆ। ਟੀਮ ਦੀ ਕਪਤਾਨੀ ਪੰਜਾਬ ਦੇ ਉਦੇ ਸਰਾਹਨ ਨੂੰ ਸੌਂਪੀ ਗਈ ਹੈ ਜੋ ਅੰਡਰ-19 ਏਸ਼ੀਆ ਕੱਪ ਵਿਚ ਵੀ ਟੀਮ ਦੇ ਕਪਤਾਨ ਹਨ। ਅੰਡਰ-19 ਤਿਕੋਣੀ ਸੀਰੀਜ਼ 29 ਦਸੰਬਰ ਤੋਂ ਸ਼ੁਰੂ ਹੋਵੇਗੀ ਜਿਸ ਵਿਚ ਭਾਰਤ ਤੇ ਦੱਖਣੀ ਅਫਰੀਕਾ ਤੋਂ ਇਲਾਵਾ ਤੀਜੀ ਟੀਮ ਇੰਗਲੈਂਡ ਹੋਵੇਗੀ।
ਸੀਰੀਜ਼ ਦਾ ਫਾਈਨਲ 10 ਜਨਵਰੀ ਨੂੰ ਹੋਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਖੇਡੇਗੀ। ਟੀਮ ਵਿਚ ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਮਯੂਰ ਪਟੇਲ, ਸਚਿਨ ਦਾਸ, ਪਿ੍ਰਆਂਸ਼ੂ ਮੋਲੀਆ, ਮੁਸ਼ੀਰ ਖ਼ਾਨ, ਉਦੇ ਸਹਾਰਨ (ਕਪਤਾਨ) ਅਰਾਵੇਲੀ ਅਵਨੀਸ਼ ਰਾਓ (ਵਿਕਟਕੀਪਰ), ਸੌਮਿਆ ਕੁਮਾਰ ਪਾਂਡੇ (ਉੱਪ ਕਪਤਾਨ), ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ, ਧਨੁਸ਼ ਗੌਡਾ, ਅਰਾਧਿਆ ਸ਼ੁਕਲਾ, ਰਾਜ ਲਿੰਬਾਨੀ ਤੇ ਨਮਨ ਤਿਵਾੜੀ ਸ਼ਾਮਲ ਹਨ।
ਟੀਮ ਇੰਡੀਆ ਅੰਡਰ-19 ਵਿਸ਼ਵ ਕੱਪ ਦੀ ਸਭ ਤੋਂ ਸਫਲ ਟੀਮ
ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਇਤਿਹਾਸ ਦੀ ਸਭ ਤੋਂ ਸਫਲ ਟੀਮ ਹੈ । ਟੀਮ ਇੰਡੀਆ ਨੇ ਸਾਲ 2000, 2008, 2012, 2018 ਅਤੇ 2022 ਵਿੱਚ ਅੰਡਰ-19 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਇਲਾਵਾ ਭਾਰਤ ਸਾਲ 2016 ਅਤੇ 2020 ਵਿੱਚ ਉਪ ਜੇਤੂ ਰਿਹਾ ਸੀ।
🚨 NEWS 🚨: India U19 squad for tri-series in South Africa & ICC Men’s U19 World Cup announced. #U19WorldCup
More Details 👇https://t.co/Xf893sue1S
— BCCI (@BCCI) December 12, 2023
ICC U19 ਵਿਸ਼ਵ ਕੱਪ ਦੇ ਚਾਰ ਗਰੁੱਪ ਇਸ ਪ੍ਰਕਾਰ ਹਨ-
ਗਰੁੱਪ ਏ: ਭਾਰਤ, ਬੰਗਲਾਦੇਸ਼, ਆਇਰਲੈਂਡ, ਅਮਰੀਕਾ
ਗਰੁੱਪ ਬੀ: ਇੰਗਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸਕਾਟਲੈਂਡ
ਗਰੁੱਪ ਸੀ: ਆਸਟ੍ਰੇਲੀਆ, ਸ਼੍ਰੀਲੰਕਾ, ਜ਼ਿੰਬਾਬਵੇ, ਨਾਮੀਬੀਆ


