ਪੱਤਰ ਪੇ੍ਰਰਕ, ਰਾੜਾ ਸਾਹਿਬ : ਸਥਾਨਕ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਦੇ ਸੀਨੀਅਰ ਅਧਿਆਪਕ ਪੋ੍. ਗੁਰਦਿੱਤ ਸਿੰਘ ਨੇ ਕਾਲਜ ਦੇ ਕਾਰਜਕਾਰੀ ਪਿੰ੍ਸੀਪਲ ਵਜੋਂ ਅਹੁਦਾ ਸੰਭਾਲਿਆ।
ਜ਼ਿਕਰਯੋਗ ਹੈ ਕਿ ਪੋ੍. ਗੁਰਦਿੱਤ ਸਿੰਘ ਭੂਗੋਲ ਵਿਸ਼ੇ ਦੇ ਮਾਹਿਰ ਹਨ ਤੇ ਪਿਛਲੇ 25 ਸਾਲ ਤੋਂ ਸਰਕਾਰੀ ਕਾਲਜ ਕਰਮਸਰ ਵਿਖੇ ਅਧਿਆਪਨ ਤੇ ਪ੍ਰਸ਼ਾਸਕੀ ਕਾਰਜਾਂ ਦੀਆਂ ਸੇਵਾਵਾਂ ਨਿਭਾ ਰਹੇ ਹਨ। ਕਾਲਜ ਦੇ ਸਾਬਕਾ ਪਿੰ੍ਸੀਪਲ ਹਰਮੇਸ਼ ਲਾਲ ਨੇ ਸੇਵਾ-ਮੁਕਤ ਹੁੰਦਿਆਂ ਉਨ੍ਹਾਂ ਨੂੰ ਚਾਰਜ ਸੌਂਪਦਿਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਪੋ੍. ਇੰਦਰਪਾਲ ਸਿੰਘ, ਪੋ੍. ਸੁਖਜੀਤ ਸਿੰਘ, ਗੁਰਿੰਦਰ ਸਿੰਘ ਤੇ ਰਵਿੰਦਰ ਸਿੰਘ ਉਚੇਚੇ ਤੌਰ ‘ਤੇ ਹਾਜ਼ਰ ਸਨ।


