ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ 26 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਹਿਲਾ ਟੈਸਟ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ ‘ਚ ਖੇਡਿਆ ਜਾਵੇਗਾ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੀ ਨਜ਼ਰ ਦੱਖਣੀ ਅਫਰੀਕਾ ‘ਚ ਟੈਸਟ ਜਿੱਤ ਕੇ ਇਤਿਹਾਸ ਰਚਣ ‘ਤੇ ਹੋਵੇਗੀ। ਹਾਲਾਂਕਿ ਪਹਿਲੇ ਟੈਸਟ ਮੈਚ ‘ਚ ਮੀਂਹ ਵਿਲੇਨ ਬਣ ਸਕਦਾ ਹੈ। ਪਹਿਲੇ ਟੈਸਟ ਦੌਰਾਨ ਅਸਮਾਨ ਵਿਚ ਕਾਲੇ ਬੱਦਲ ਛਾਏ ਰਹਿਣਗੇ ਅਤੇ ਮੌਸਮ ਵਿਭਾਗ ਮੁਤਾਬਿਕ ਪਹਿਲਾ ਦਿਨ ਮੀਂਹ ਨਾਲ ਧੋਤਾ ਜਾ ਸਕਦਾ ਹੈ।

ਸੈਂਚੁਰੀਅਨ ‘ਚ ਮੀਂਹ ਕਾਰਨ ਖੇਡ ‘ਚ ਆਵੇਗੀ ਰੁਕਾਵਟ

ਦਰਅਸਲ Accuweather ਮੁਤਾਬਿਕ ਪਹਿਲੇ ਟੈਸਟ (IND vs SA 1st Test Weather) ਦੇ ਪਹਿਲੇ ਦਿਨ ਮੀਂਹ ਦੀ ਸੰਭਾਵਨਾ 75 ਫੀਸਦੀ ਰਹਿਣ ਦੀ ਹੈ। 26 ਦਸੰਬਰ ਨੂੰ ਦੁਪਹਿਰ ਦੀ ਖੇਡ ਦੌਰਾਨ ਭਾਰੀ ਮੀਂਹ ਪਵੇਗਾ ਅਤੇ ਦਿਨ ਭਰ ਅਸਮਾਨ ਵਿਚ ਕਾਲੇ ਬੱਦਲ ਛਾਏ ਰਹਿਣਗੇ। ਅਜਿਹੇ ‘ਚ ਮੀਂਹ ਪਹਿਲੇ ਦਿਨ ਮੈਚ ਦਾ ਮਜ਼ਾ ਖਰਾਬ ਕਰ ਸਕਦਾ ਹੈ।

ਭਾਰਤ ਬਨਾਮ ਦੱਖਣੀ ਅਫਰੀਕਾ ਵਿਚਾਲੇ ਰਿਕਾਰਡ

ਜ਼ਿਕਰਯੋਗ ਹੈ ਕਿ ਭਾਰਤ ਅਤੇ ਦੱਖਣੀ ਅਫਰੀਕਾ (IND vs SA Test) ਵਿਚਾਲੇ ਹੁਣ ਤੱਕ ਕੁੱਲ 42 ਟੈਸਟ ਮੈਚ ਖੇਡੇ ਗਏ ਹਨ, ਜਿਸ ਵਿਚ ਭਾਰਤ ਨੇ 15 ਮੈਚ ਜਿੱਤੇ ਹਨ ਅਤੇ ਦੱਖਣੀ ਅਫਰੀਕਾ ਨੇ 17 ਮੈਚ ਜਿੱਤੇ ਹਨ, ਜਦੋਂਕਿ 10 ਮੈਚ ਡਰਾਅ ਰਹੇ ਹਨ।

ਟੀਮ ਇੰਡੀਆ ਨੇ ਹੁਣ ਤੱਕ ਦੱਖਣੀ ਅਫਰੀਕਾ ਦੀ ਧਰਤੀ ‘ਤੇ 23 ਮੈਚ ਖੇਡੇ ਹਨ, ਜਿਸ ‘ਚ ਭਾਰਤ ਨੇ ਸਿਰਫ 4 ਮੈਚ ਜਿੱਤੇ ਹਨ, ਜਦੋਂਕਿ ਮੇਜ਼ਬਾਨ ਟੀਮ ਨੇ 12 ਮੈਚ ਜਿੱਤੇ ਹਨ, ਜਦੋਂਕਿ 7 ਮੈਚ ਡਰਾਅ ‘ਤੇ ਖਤਮ ਹੋਏ ਹਨ।

ਟੈਸਟ ਸੀਰੀਜ਼ ਲਈ ਭਾਰਤ ਦੀ ਟੀਮ

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਅਭਿਮੰਨਿਊ ਈਸ਼ਵਰਨ, ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਕੇਐੱਲ ਰਾਹੁਲ (ਵਿਕੇਟ), ਕੇਐਸ ਭਰਤ (ਵਿਕੇਟ), ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਪ੍ਰਸਿਧ ਕ੍ਰਿਸ਼ਨ।