ਮਨੋਰੰਜਨ ਡੈਸਕ, ਨਵੀਂ ਦਿੱਲੀ : ਵਿਵਾਦਿਤ ਰਿਐਲਿਟੀ ਸ਼ੋਅ ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਸੁਰਖੀਆਂ ਬਟੋਰ ਰਿਹਾ ਹੈ। ਕਦੇ ਮੁਨੱਵਰ ਫਾਰੂਕੀ ਦੇ ਰੋਮਾਂਟਿਕ ਰਿਸ਼ਤੇ, ਕਦੇ ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਦੀ ਆਪਸੀ ਲੜਾਈ ਸ਼ੋਅ ਦਾ ਮੁੱਖ ਬਿੰਦੂ ਬਣੇ ਰਹੇ। ਐਸ਼ਵਰਿਆ ਸ਼ਰਮਾ ਵੀ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਅਕਸਰ ਅੰਕਿਤਾ ਨਾਲ ਉਸ ਦਾ ਝਗੜਾ ਕਰਦਾ ਦੇਖਿਆ ਜਾਂਦਾ ਸੀ। ਇਸ ਵੀਕੈਂਡ ਕਾ ਵਾਰ ‘ਚ ਐਸ਼ਵਰਿਆ ਸ਼ਰਮਾ ਨੂੰ ਬਾਹਰ ਕਰ ਦਿੱਤਾ ਗਿਆ। ਘਰ ਤੋਂ ਬਾਹਰ ਨਿਕਲਦਿਆਂ ਹੀ ਉਸ ਨੇ ਅੰਦਰ ਦੇ ਕੁਝ ਰਾਜ਼ ਖੋਲ੍ਹੇ।

ਵਿੱਕੀ-ਅੰਕਿਤਾ ਦੇ ਥੱਪੜ ਵਿਵਾਦ ‘ਤੇ ਕਹੀ ਇਹ ਗੱਲ

ਯੂਟਿਊਬਰ ਸਿਧਾਰਥ ਕਨਨ ਨੂੰ ਦਿੱਤੀ ਇੰਟਰਵਿਊ ਵਿਚ ਐਸ਼ਵਰਿਆ ਨੇ ਈਸ਼ਾ ਅਤੇ ਮੁਨੱਵਰ ਸਮੇਤ ਵਿੱਕੀ ਤੇ ਅੰਕਿਤਾ ਦੇ ਥੱਪੜ ਦੇ ਵਿਵਾਦ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਤੀ-ਪਤਨੀ ਦੇ ਰਿਸ਼ਤੇ ‘ਤੇ ਟਿੱਪਣੀ ਨਹੀਂ ਕਰਨੀ ਚਾਹੀਦੀ ਕਿਉਂਕਿ ਲੋਕ ਨੀਲ ਅਤੇ ਉਸ ਦੇ ਰਿਸ਼ਤੇ ‘ਤੇ ਵੀ ਟਿੱਪਣੀਆਂ ਕਰ ਰਹੇ ਹਨ। ਹੁਣ ਮੈਂ ਸਾਰਿਆਂ ਨੂੰ ਜਵਾਬ ਨਹੀਂ ਦੇ ਸਕਦੀ ਕਿ ਸਾਡੀ ਇਕਵੇਸ਼ਨ ਕਿੰਨੀ ਸਹੀ ਹੈ। ਐਸ਼ਵਰਿਆ ਨੇ ਕਿਹਾ ਕਿ ਲੋਕਾਂ ਦਾ ਕੰਮ ਇਹ ਕੁਮੈਂਟ ਕਰਨਾ ਹੈ ਕਿ ‘ਓਏ ਉਸ ਨੇ ਹੱਥ ਚੁੱਕ ਦਿੱਤਾ, ਚੀਕਿਆ ਆਦਿ।’ ਹਾਲਾਂਕਿ ਮੇਰਾ ਮੰਨਣਾ ਹੈ ਕਿ ਪਤੀ-ਪਤਨੀ ਵਿਚਕਾਰ ਝਗੜੇ ਹੁੰਦੇ ਹਨ। ਹਾਂ ਮੈਂ ਕਲਿੱਪ ਦੇਖੀ ਅਤੇ ਵਿੱਕੀ ਨੇ ਜੋ ਕੀਤਾ, ਉਹ ਗ਼ਲਤ ਸੀ।

ਮੁਨੱਵਰ-ਆਇਸ਼ਾ ਦੇ ਰਿਸ਼ਤੇ ‘ਤੇ ਕਹੀ ਇਹ ਗੱਲ

ਐਸ਼ਵਰਿਆ ਨੇ ਮੁਨੱਵਰ ਤੇ ਆਇਸ਼ਾ ਦੇ ਰਿਸ਼ਤੇ ‘ਤੇ ਵੀ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕਿ ਮੁਨੱਵਰ ਬੋਰਿੰਗ ਹੈ ਅਤੇ ਫਲੈਟ ਲਾਈਨਜ਼ ਮਾਰਦਾ ਹੈ। ਉੱਥੇ ਹੀ ਮਨਾਰਾ ਦੀ ਅਸੁਰੱਖਿਆ ‘ਤੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਹ ਮੁਨੱਵਰ ਨੂੰ ਹੀ ਆਪਣਾ ਦੋਸਤ ਮੰਨਦੀ ਹੈ। ਐਸ਼ਵਰਿਆ ਨੇ ਕਿਹਾ ਕਿ ਮਨਾਰਾ ਦਾਅਵਾ ਕਰਦੀ ਹੈ ਕਿ ਮੁਨੱਵਰ ਸਿਰਫ਼ ਉਸ ਦਾ ਦੋਸਤ ਹੈ ਪਰ ਮੈਂ ਯਕੀਨੀ ਤੌਰ ‘ਤੇ ਉਸ ਦੇ ਪੱਖ ਤੋਂ ਕਿਸੇ ਦੋਸਤ ਦੀ ਭਾਵਨਾ ਮਹਿਸੂਸ ਨਹੀਂ ਕਰਦੀ। ਮੈਂ ਮਨਾਰਾ ਨੂੰ ਪੁੱਛਿਆ ਕਿ ਕੀ ਤੁਹਾਡੇ ਮਨ ‘ਚ ਉਸ ਲਈ ਕੋਈ ਫੀਲਿੰਗ ਹੈ? ਉਹ ਇਨਕਾਰ ਕਰਦੀ ਹੈ ਤੇ ਕਹਿੰਦੀ ਹੈ ਕਿ ਉਹ ਭਾਵਨਾਤਿਮਕ ਤੌਰ ‘ਤੇ ਜੁੜ ਜਾਂਦੀ ਹੈ। ਮੈਨੂੰ ਲੱਗਦਾ ਹੈ ਕਿ ਉਹ ਆਪਣੇ ਦੋਸਤਾਂ ਬਾਰੇ ਹਾਂ-ਪੱਖੀ ਹੈ।

ਯੋਜਨਾਬੱਧ ਹੈ ਮੁਨੱਵਰ-ਆਇਸ਼ਾ ਦਾ ਰਿਸ਼ਤਾ ?

ਐਸ਼ਵਰਿਆ ਤੋਂ ਮੁਨੱਵਰ ਅਤੇ ਆਇਸ਼ਾ ਖਾਨ ਦੇ ਰਿਸ਼ਤੇ ਬਾਰੇ ਵੀ ਪੁੱਛਿਆ ਗਿਆ। ਉਸ ਨੇ ਕਿਹਾ ਕਿ ਉਹ ਦੋਵੇਂ ਖੁਦ ਨਹੀਂ ਜਾਣਦੇ ਕਿ ਉਨ੍ਹਾਂ ਦਾ ਰਿਸ਼ਤਾ ਕੀ ਹੈ। ਜਦੋਂ ਆਇਸ਼ਾ ਆਈ ਤਾਂ ਉਸ ਨੇ ਬੜੀ ਬੇਬਾਕੀ ਨਾਲ ਕਿਹਾ ਕਿ ਮੈਂ ਇਹ ਕਰਾਂਗੀ, ਮੈਂ ਉਹ ਕਰਾਂਗੀ ਪਰ ਬਾਅਦ ‘ਚ ਉਹ ਬਦਲ ਗਈ। ਪਤਾ ਨਹੀਂ ਇਨ੍ਹਾਂ ਵਿਚਕਾਰ ਕੀ ਇਕਵੇਸ਼ਨ ਹੈ। ਐਸ਼ਵਰਿਆ ਨੇ ਇਹ ਵੀ ਨਸੀਹਤ ਦਿੱਤੀ ਕਿ ਮੁਨੱਵਰ ਨੂੰ ਆਪਣੀ ਖੇਡ ਦਾ ਪੱਧਰ ਵਧਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀ ਖੇਡ ਵਿੱਚ ਕੋਈ ਦਮ ਨਹੀਂ ਹੈ।

ਕੌਣ ਹੋ ਸਕਦਾ ਹੈ ਜੇਤੂ ?

ਐਸ਼ਵਰਿਆ ਨੇ ਬਿੱਗ ਬੌਸ 17 ਦੇ ਟਾਪ 3 ਪ੍ਰਤੀਯੋਗੀਆਂ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਉਸ ਨੇ ਕਿਹਾ ਕਿ ਉਸ ਮੁਤਾਬਿਕ ਨੀਲ, ਮੁਨੱਵਰ ਅਤੇ ਅਭਿਸ਼ੇਕ ਕੁਮਾਰ ਨੂੰ ਟਾਪ-3 ‘ਚ ਹੋਣਾ ਚਾਹੀਦਾ ਹੈ। ਅੰਕਿਤਾ ਇਸ ਸੀਜ਼ਨ ਦੀ ਟਰਾਫੀ ਜਿੱਤਣ ਦੀ ਹੱਕਦਾਰ ਨਹੀਂ ਹੈ ਕਿਉਂਕਿ ਉਹ ਹਰ ਸਮੇਂ ਸੁੱਤੀ ਰਹਿੰਦੀ ਹੈ। ਉਸ ਦੀ ਕੋਈ ਵਿਅਕਤੀਗਤ ਸ਼ਖਸੀਅਤ ਨਹੀਂ ਹੈ।