ਆਨਲਾਈਨ ਡੈਸਕ, ਨਵੀਂ ਦਿੱਲੀ : ਕ੍ਰਿਕਟ ਵਿਸ਼ਵ ਕੱਪ ਟੂਰਨਾਮੈਂਟ ਦਾ ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਰੋਮਾਂਚਕ ਮੈਚ ਵਿੱਚ ਭਾਰਤੀ ਟੀਮ ਨੇ ਜਿੱਤ ਦਰਜ ਕਰਕੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ।

ਇਸ ਦੌਰਾਨ ਵਿਰਾਟ ਕੋਹਲੀ ਨੇ ਇਕ ਯਾਦਗਾਰ ਪਾਰੀ ਖੇਡੀ ਤੇ ਆਪਣੇ ਵਨ ਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ ਜਿਸ ਨਾਲ ਉਨ੍ਹਾਂ ਨੇ ਵਨ ਡੇਅ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ। ਇਸ ਇਤਿਹਾਸਕ ਮੈਚ ਨੂੰ ਕਰੋੜਾਂ ਲੋਕਾਂ ਨੇ ਟੀਵੀ ਤੇ ਓਟੀਟੀ ਪਲੇਟਫਾਰਮ ‘ਤੇ ਦੇਖਿਆ। ਡਿਜ਼ਨੀ ਪਲੱਸ ਹੌਟਸਟਾਰ ਐਪ ‘ਤੇ ਮੈਚ ਦੇ ਲਾਈਵ ਟੈਲੀਕਾਸਟ ਨੇ ਦਰਸ਼ਕਾਂ ਦੇ ਰਿਕਾਰਡ ਨੂੰ ਰਿਕਾਰਡ ਕੀਤਾ।

ਬਣਾਇਆ ਸਭ ਤੋਂ ਵੱਡਾ ਰਿਕਾਰਡ

ਪਲੇਟਫਾਰਮ ਨੇ ਆਪਣੀ ਜਾਣਕਾਰੀ ਸਾਂਝੀ ਕੀਤੀ ਜਿਸ ਅਨੁਸਾਰ ਲਾਈਵ ਮੈਚ ਦੌਰਾਨ ਐਪ ਦੀ ਵਿਊਅਰਸ਼ਿਪ 5.3 ਕਰੋੜ ਤੱਕ ਪਹੁੰਚ ਗਈ। ਇਸ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹੋਏ ਲਿਖਿਆ – ਰਿਕਾਰਡ ਤੋੜਨ ਲਈ ਟੀਮ ਇੰਡੀਆ ਦੇ ਫੈਨਜ਼ ਤੇ ਡਿਜ਼ਨੀ ਪਲੱਸ ਹੌਟਸਟਾਰ ਯੂਜ਼ਰਜ਼ ਦਾ ਧੰਨਵਾਦ।

ਇਸ ਤੋਂ ਪਹਿਲਾਂ ਐਪ ਨੇ ਮੈਚ ਦੌਰਾਨ 5.1 ਕਰੋੜ ਲਾਈਵ ਦਰਸ਼ਕਾਂ ਦੇ ਨਾਲ ਇੱਕ ਨਵੀਂ ਉੱਚਾਈ ਨੂੰ ਛੂਹਿਆ ਸੀ। ਭਾਰਤ-ਨਿਊਜ਼ੀਲੈਂਡ ਦਾ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਮੈਚ ਦੇਖਣ ਲਈ ਕਈ ਮਸ਼ਹੂਰ ਹਸਤੀਆਂ ਵੀ ਸਟੇਡੀਅਮ ਦੇ ਆਡੀਟੋਰੀਅਮ ਵਿੱਚ ਬੈਠੀਆਂ ਹੋਈਆਂ ਹਨ। ਇਨ੍ਹਾਂ ‘ਚ ਥਲਾਈਵਾ ਰਜਨੀਕਾਂਤ, ਰਣਬੀਰ ਕਪੂਰ, ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਅਨੁਸ਼ਕਾ ਸ਼ਰਮਾ, ਕੁਣਾਲ ਖੇਮੂ, ਸ਼ਾਹਿਦ ਕਪੂਰ, ਮੀਰਾ ਕਪੂਰ ਅਤੇ ਸੋਹਾ ਅਲੀ ਖਾਨ ਸ਼ਾਮਲ ਹਨ।

ਵਿਰਾਟ ਦੇ ਸੈਂਕੜੇ ਤੋਂ ਬਾਅਦ ਅਨੁਸ਼ਕਾ ਸ਼ਰਮਾ ਫਲਾਇੰਗ ਕਿੱਸ ਕਰਦੇ ਹੋਏ ਕੈਮਰੇ ‘ਚ ਕੈਦ ਹੋਈ। ਇਸ ਦੌਰਾਨ ਮੀਰਾ ਕਪੂਰ ਵਿਰਾਟ ਦਾ ਨਾਂ ਲੈ ਕੇ ਉਨ੍ਹਾਂ ਦੇ ਸਮਰਥਨ ‘ਚ ਚੀਅਰਅੱਪ ਕਰਦੀ ਨਜ਼ਰ ਆਈ। ਵਿਰਾਟ ਕੋਹਲੀ ਨੂੰ ਵੀ ਸੋਸ਼ਲ ਮੀਡੀਆ ਰਾਹੀਂ 50ਵੇਂ ਸੈਂਕੜੇ ਲਈ ਵਧਾਈ ਦਿੱਤੀ ਗਈ। ਇਸ ਤੋਂ ਪਹਿਲਾਂ ਵਨਡੇਅ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਸੀ, ਜਿਨ੍ਹਾਂ ਨੇ 49 ਸੈਂਕੜੇ ਲਗਾਏ ਸਨ।

ਇਸ ਤੋਂ ਪਹਿਲਾਂ ਟੁੱਟੇ ਦਰਸ਼ਕਾਂ ਦੇ ਇਹ ਰਿਕਾਰਡ

ਇਸ ਤੋਂ ਪਹਿਲਾਂ ਵੀ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਮੈਚ ਦੌਰਾਨ ਡਿਜ਼ਨੀ ਪਲੱਸ ਹੌਟਸਟਾਰ ਨੇ ਸਮਕਾਲੀ ਦਰਸ਼ਕਾਂ ਦਾ ਰਿਕਾਰਡ ਬਣਾਇਆ ਸੀ ਤੇ 4.30 ਕਰੋੜ ਦਰਸ਼ਕ ਇਕੱਠੇ ਕੀਤੇ ਸਨ। ਇਹ ਮੈਚ 22 ਅਕਤੂਬਰ ਦਿਨ ਐਤਵਾਰ ਨੂੰ ਹੋਇਆ। ਇਸ ਤੋਂ ਪਹਿਲਾਂ ਭਾਰਤ-ਪਾਕਿਸਤਾਨ ਮੈਚ ਦੌਰਾਨ ਸਮਕਾਲੀ ਦਰਸ਼ਕਾਂ ਦਾ ਰਿਕਾਰਡ ਟੁੱਟ ਗਿਆ ਸੀ ਜਦੋਂ ਪਲੇਟਫਾਰਮ ਨੂੰ 3.50 ਕਰੋੜ ਦਰਸ਼ਕ ਮਿਲੇ ਸਨ।