ਮਨੋਰੰਜਨ ਡੈਸਕ, ਨਵੀਂ ਦਿੱਲੀ : ਸ਼ਾਹਰੁਖ ਖ਼ਾਨ ਇਸ ਸਾਲ ਦੀ ਆਪਣੀ ਆਖ਼ਰੀ ਅਤੇ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ ‘ਡੰਕੀ’ ਨਾਲ ਦਿਖਾਈ ਦੇਣ ਜਾ ਰਹੇ ਹਨ। ਉਨ੍ਹਾਂ ਦੀਆਂ ਪਿਛਲੀਆਂ ਦੋ ਫਿਲਮਾਂ (ਪਠਾਨ ਅਤੇ ਜਵਾਨ) ਨੇ ਬਲਾਕਬਸਟਰ ਦਾ ਮਾਪਦੰਡ ਤੈਅ ਕੀਤਾ ਸੀ, ਜਿਸ ਤੋਂ ਬਾਅਦ ਹੁਣ ਪ੍ਰਸ਼ੰਸਕ ‘ਡੰਕੀ’ ਦਾ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਤਿੰਨ ਐਪੀਸੋਡ ਰਿਲੀਜ਼ ਹੋ ਚੁੱਕੇ ਹਨ ਅਤੇ ਹੁਣ ‘ਡੰਕੀ’ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।

‘ਡੰਕੀ’ ਦਾ ਟ੍ਰੇਲਰ ਹੋਇਆ ਰਿਲੀਜ਼

‘ਡੰਕੀ’ ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਫਿਲਮ ਹੈ, ਜੋ ਹਾਰਡੀ ਅਤੇ ਉਸ ਦੇ ਦੋਸਤਾਂ ਦੀ ਛੋਟੀ ਜਿਹੀ ਦੁਨੀਆ ਦੇ ਰੋਲਰ ਕੋਸਟਰ ਰਾਈਡ ਸਫ਼ਰ ਨੂੰ ਦਿਖਾਏਗੀ। ਰਾਜਕੁਮਾਰ ਹਿਰਾਨੀ ਸਧਾਰਨ ਕਹਾਣੀਆਂ ਨੂੰ ਕਾਮੇਡੀ ਅਤੇ ਸਮਾਜਿਕ ਸੰਦੇਸ਼ ਦੇਣ ਲਈ ਜਾਣੇ ਜਾਂਦੇ ਹਨ ਅਤੇ ‘ਡੰਕੀ’ ਵਿਚ ਵੀ ਇਹੀ ਰਵਾਇਤ ਅਪਣਾਈ ਗਈ ਹੈ। ਟ੍ਰੇਲਰ ਨੂੰ ਦੇਖ ਕੇ ਘੱਟੋ-ਘੱਟ ਅਜਿਹਾ ਹੀ ਲੱਗਦਾ ਹੈ। ‘ਡੰਕੀ ਡਾਪ 4’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਹ ਸ਼ਾਹਰੁਖ ਖ਼ਾਨ ਦੇ ਰੇਲਗੱਡੀ ਤੋਂ ਉਤਰਨ ਨਾਲ ਸ਼ੁਰੂ ਹੁੰਦਾ ਹੈ, ਜੋ ਆਪਣੇ ਆਪ ਨੂੰ ਅਤੇ ਆਪਣੇ ਦੋਸਤਾਂ ਨੂੰ ਲੰਡਨ ਭੇਜਣ ‘ਚ ਜੁਟ ਜਾਂਦਾ ਹੈ।

ਟ੍ਰੇਲਰ ਦੀ ਸ਼ੁਰੂਆਤ ‘ਹਾਰਡੀ’ (ਸ਼ਾਹਰੁਖ ਖਾਨ) ਨਾਲ ਹੁੰਦੀ ਹੈ। ਉਹ ਪੰਜਾਬ ਦੇ ਖ਼ੂਬਸੂਰਤ ਪਿੰਡ ਵਿਚ ਪਹੁੰਚਦਾ ਹੈ, ਜਿੱਥੇ ਉਸ ਦੇ ਦੋਸਤ ਮਨੂ, ਸੁੱਖੀ, ਬੱਗੂ ਅਤੇ ਬੱਲੀ ਹਨ। ਉਨ੍ਹਾਂ ਸਾਰਿਆਂ ਦਾ ਇਕ ਸੁਪਨਾ ਹੈ। ਹਰ ਕਿਸੇ ਨੇ ਲੰਡਨ ਜਾ ਕੇ ਆਪਣੇ ਪਰਿਵਾਰਾਂ ਨੂੰ ਬਿਹਤਰ ਜ਼ਿੰਦਗੀ ਦੇਣੀ ਹੈ। ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਹਰ ਕੋਈ ਅੰਗਰੇਜ਼ੀ ਸਿੱਖਣ ਲਈ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦਾ ਹੈ। ਅਧਿਆਪਕ ਬਣੇ ਬੋਮਨ ਇਰਾਨੀ ਉਨ੍ਹਾਂ ਨੂੰ ਇਸ ਦੀ ਸਿਖਲਾਈ ਦਿੰਦੇ ਹਨ।

ਮੇਕਰਜ਼ ਇਕ-ਇਕ ਕਰਕੇ ਦੇ ਰਹੇ ਹਨ ਸਰਪ੍ਰਾਈਜ਼

ਟ੍ਰੇਲਰ ‘ਚ ਕਈ ਦਿਲਚਸਪ ਗੱਲਾਂ ਦਿਖਾਈਆਂ ਗਈਆਂ ਹਨ। ਸ਼ਾਹਰੁਖ ਆਪਣੇ ਕਾਮੇਡੀ ਅੰਦਾਜ਼ ‘ਚ ਲੋਕਾਂ ਨੂੰ ਹਸਾਉਣਗੇ ਤਾਂ ਵੀਡੀਓ ਦੇਖ ਕੇ ਲੱਗਦਾ ਹੈ ਕਿ ਇਸ ‘ਚ ਇਕ ਇਮੋਸ਼ਨਲ ਐਂਗਲ ਵੀ ਜੁੜ ਗਿਆ ਹੈ। ਯਾਨੀ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਆਪਣੇ ਦਰਸ਼ਕਾਂ ਨੂੰ ਤੂਫਾਨੀ ਯਾਤਰਾ ‘ਤੇ ਲੈ ਜਾਣ ਲਈ ਤਿਆਰ ਹਨ, ਜਿਸ ਦੀ ਸ਼ੁਰੂਆਤ ਸ਼ਾਹਰੁਖ ਖਾਨ ਦੇ ਜਨਮਦਿਨ ‘ਤੇ ‘ਡੰਕੀ ਡ੍ਰਾਪ 1’ ਨਾਲ ਹੋਈ ਸੀ। ਇਸ ਤੋਂ ਬਾਅਦ ‘ਡੰਕੀ ਡਰਾਪ 2’ ‘ਚ ਅਰਿਜੀਤ ਸਿੰਘ ਦੀ ਸੁਰੀਲੀ ਆਵਾਜ਼ ਵਾਲਾ ਟਾਈਟਲ ‘ਲੁੱਟ ਪੁਟ ਗਿਆ’ ਰਿਲੀਜ਼ ਕੀਤਾ ਗਿਆ। ਕੁਝ ਦਿਨ ਪਹਿਲਾਂ ‘ਡੰਕੀ ਡਰਾਪ 3’ ‘ਚ ਸੋਨੂੰ ਨਿਗਮ ਦੀ ਆਵਾਜ਼ ‘ਚ ਦਿਲ ਨੂੰ ਛੂਹ ਲੈਣ ਵਾਲਾ ਗੀਤ ‘ਨਿਕਲੇ ਥੇ ਕਭੀ ਹਮ ਘਰ ਸੇ’ ਰਿਲੀਜ਼ ਹੋਇਆ ਸੀ, ਜੋ ਘਰ ਵਾਪਸੀ ਦੀਆਂ ਭਾਵਨਾਵਾਂ ‘ਤੇ ਆਧਾਰਿਤ ਸੀ। ਹੁਣ ‘ਡੰਕੀ ਡਰਾਪ 4’ ‘ਚ ਦੋਸਤੀ ਅਤੇ ਪਿਆਰ ਦੀਆਂ ਪਰਤਾਂ ਨੂੰ ਖੂਬਸੂਰਤੀ ਨਾਲ ਉਜਾਗਰ ਕੀਤਾ ਗਿਆ ਹੈ।

ਇਸ ਕ੍ਰਿਸਮਸ ‘ਤੇ ਰਿਲੀਜ਼ ਹੋਣ ਵਾਲੀ ‘ਡੰਕੀ’ ਦਾ ਨਿਰਮਾਣ ਗੌਰੀ ਖਾਨ ਨੇ ਸ਼ਾਹਰੁਖ ਖਾਨ ਦੀ ਪ੍ਰੋਡਕਸ਼ਨ ਕੰਪਨੀ ‘ਰੈੱਡ ਚਿਲੀਜ਼ ਐਂਟਰਟੇਨਮੈਂਟ’ ਦੇ ਬੈਨਰ ਹੇਠ ਕੀਤਾ ਹੈ। ਇਹ ਫਿਲਮ 22 ਦਸੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ। ਫਿਲਮ ਦਾ ਬਾਕਸ ਆਫਿਸ ‘ਤੇ ਪ੍ਰਭਾਸ ਦੀ ਫਿਲਮ ‘ਸਲਾਰ’ ਨਾਲ ਟੱਕਰ ਹੋਵੇਗੀ।