CWG : ਸੁਸ਼ੀਲ ਕੁਮਾਰ ਨੇ ਦਿਵਾਇਆ ਭਾਰਤ ਨੂੰ ਗੋਲਡ, ਅਫਰੀਕੀ ਰੈਸਲਰ ਨੂੰ ਦਿੱਤੀ ਮਾਤ

ਗੋਲਡ ਕੋਸਟ (ਬਿਊਰੋ)— ਭਾਰਤ ਦੇ ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਕੁਸ਼ਤੀ ‘ਚ ਆਪਣੇ 74 ਕਿਲੋਗ੍ਰਾਮ ਭਾਰ ਵਰਗ ਮੈਚ ‘ਚ ਇਕਤਰਫਾ ਮੁਕਾਬਲੇ ‘ਚ ਜਿੱਤ ਦੇ ਨਾਲ ਰਾਸ਼ਟਰਮੰਡਲ ਖੇਡਾਂ 2018 ‘ਚ ਦੇਸ਼ ਨੂੰ ਸੋਨ ਤਮਗਾ ਦਿਵਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ‘ਚ ਆਪਣੀ ਹੈਟ੍ਰਿਕ ਵੀ ਪੂਰੀ ਕਰ ਲਈ ਹੈ। ਗੋਲਡ ਕੋਸਟ ਖੇਡਾਂ ‘ਚ ਵੀਰਵਾਰ ਨੂੰ ਰਾਹੁਲ ਅਵਾਰੇ ਦੇ ਬਾਅਦ ਸੁਸ਼ੀਲ ਨੇ ਕੁਸ਼ਤੀ ‘ਚ ਭਾਰਤ ਨੂੰ ਉਸ ਦਾ ਦੂਜਾ ਸੋਨ ਤਮਗਾ ਦਿਵਾਇਆ।

ਸੁਸ਼ੀਲ ਨੇ ਪੁਰਸ਼ਾਂ ਦੇ 74 ਕਿਲੋਗ੍ਰਾਮ ਭਾਰ ਵਰਗ ‘ਚ ਇਕ ਮਿੰਟ 20 ਸਕਿੰਟ ‘ਚ ਹੀ ਦੱਖਣੀ ਅਫਰੀਕਾ ਦੇ ਬੋਥਾ ਜੋਹਾਨੇਸ ਨੂੰ 10-0 ਨਾਲ ਹਰਾਇਆ। 2010 ਦਿੱਲੀ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਅਤੇ 2014 ਗਲਾਸਗੋ ਰਾਸ਼ਟਮੰਡਲ ਖੇਡਾਂ ਦੇ ਸੋਨ ਤਮਗਾ ਜੇਤੂ ਸੁਸ਼ੀਲ ਨੇ ਗੋਲਡ ਕੋਸਟ ‘ਚ ਆਪਣੇ ਖਿਤਾਬ ਦਾ ਬਚਾਅ ਕੀਤਾ। ਓਲੰਪਿਕ ਤਮਗਾ ਜੇਤੂ ਸੁਸ਼ੀਲ ਨੇ ਫਾਈਨਲ ਮੈਚ ‘ਚ ਮੈਟ ‘ਤੇ ਆਊਂਦੇ ਹੀ ਬੋਥਾ ਦੇ ਖਿਲਾਫ 6-0 ਦੀ ਸ਼ੁਰੂਆਤੀ ਬੜ੍ਹਤ ਬਣਾਈ ਅਤੇ ਫਿਰ ਉਨ੍ਹਾਂ ‘ਤੇ ਪੂਰਾ ਕੰਟਰੋਲ ਕਰਦੇ ਹੋਏ ਸਕੋਰ 8-0 ਅਤੇ ਫਿਰ 10-0 ਕੀਤਾ ਅਤੇ ਬਿਨਾ ਪਸੀਨਾ ਵਹਾਏ ਆਸਾਨੀ ਨਾਲ ਸੋਨ ਤਮਗਾ ਆਪਣੀ ਝੋਲੀ ‘ਚ ਪਾ ਦਿੱਤਾ।

Share:

Facebook
Twitter
Pinterest
LinkedIn
matrimonail-ads
On Key

Related Posts

ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ)ਦੀ ਮਾਸਿਕ ਮੀਟਿੰਗ ਦੌਰਾਨ ਡਾ: ਦਵਿੰਦਰ ਪਾਲ ਕੌਰ ਦੀ ਪੁਸਤਕ ‘ਸ਼ਾਇਰੀ ਇੱਕ ਇਬਾਦਤ’ ਰਲੀਜ਼

ਸਰੀ (ਜਸਵੀਰ ਸਿੰਘ ਭਲੂਰੀਆ) ਹਰ ਮਹੀਨੇ ਦੀ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ(ਉੱਤਰੀ ਅਮਰੀਕਾ) ਦੀ ਮਾਸਿਕ ਮੀਟਿੰਗ ਸੀਨੀਅਰ ਸਿਟੀਜਨ ਸੈਂਟਰ ਸਰੀ/ਡੈਲਟਾ ਦੇ,ਲੇਖਕਾਂ/ਸਰੋਤਿਆਂ ਨਾਲ ਖਚਾਖਚ ਭਰੇ ਉੱਪਰਲੇ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਦਾ 93ਵਾਂ ਜਨਮ ਦਿਨ ਸਾਹਿਤਕ ਮਿਲਣੀ ਵਜੋਂ ਮਨਾਇਆ ਸਰੀ, 8 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਅਤੇ ਗ਼ਜ਼ਲ ਮੰਚ ਸਰੀ ਵੱਲੋਂ ਪ੍ਰਸਿੱਧ ਪੰਜਾਬੀ ਨਾਵਲਕਾਰ

ਡਾ. ਗੁਰਨਾਮ ਸਿੰਘ ‘ਸ਼੍ਰੋਮਣੀ ਕੀਰਤਨੀਆ ਐਵਾਰਡ’ ਨਾਲ ਸਨਮਾਨਿਤ

ਡਾ. ਗੁਰਦੇਵ ਸਿੰਘ ਜਨਰਲ ਸਕੱਤਰ, ਗੁਰਮਤਿ ਸੰਗੀਤ ਫਾਊਂਡੇਸ਼ਨ ਪਟਿਆਲਾ। ਗੁਰਮਤਿ ਸੰਗੀਤ ਦੀ ਰਾਗ-ਆਧਾਰਿਤ ਪਰੰਪਰਾ ਨੂੰ ਸੰਭਾਲਣ, ਇਸ ਦੀ ਖੋਜ ਅਤੇ ਸਿੱਖਿਆ ਨੂੰ ਅਕਾਦਮਿਕ ਪੱਧਰ ’ਤੇ

Online-Marketing-Strategies-ad405-350
Get The Latest Updates

Subscribe To Our Weekly Newsletter

No spam, notifications only about new products, updates.