ਆਨਲਾਈਨ ਡੈਸਕ, ਨਵੀਂ ਦਿੱਲੀ : ਸਲਮਾਨ ਖਾਨ ਦੁਆਰਾ ਹੋਸਟ ਕੀਤਾ ਗਿਆ ‘ਬਿੱਗ ਬੌਸ 17’ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹੈ। ਇੱਥੇ ਮੁਕਾਬਲੇਬਾਜ਼ਾਂ ਦੀ ਆਪਸੀ ਲੜਾਈ ਸੁਰਖੀਆਂ ‘ਚ ਬਣੀ ਹੋਈ ਹੈ। ਕੁਝ ਮੁਕਾਬਲੇਬਾਜ਼ ਦਰਸ਼ਕਾਂ ਦੇ ਪਸੰਦੀਦਾ ਹੁੰਦੇ ਹਨ, ਜਦੋਂ ਕਿ ਕੁਝ ਆਪਣੇ ਵਿਵਹਾਰ ਕਾਰਨ ਦਰਸ਼ਕਾਂ ਦੁਆਰਾ ਆਲੋਚਨਾ ਦਾ ਸ਼ਿਕਾਰ ਹੁੰਦੇ ਹਨ।
ਇਸ ਵਾਰ ਵੀਕੈਂਡ ਕਾ ਵਾਰ ‘ਚ ਸਲਮਾਨ ਖਾਨ ਘਰ ਦੇ ਕੁਝ ਮੈਂਬਰਾਂ ‘ਤੇ ਆਪਣਾ ਗੁੱਸਾ ਕੱਢਦੇ ਹੋਏ ਨਜ਼ਰ ਆਉਣਗੇ। ਇਸ ਵਾਰ ‘ਬਿੱਗ ਬੌਸ 17’ ‘ਚ 9 ਪ੍ਰਤੀਯੋਗੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਘਰ ਵਿੱਚ ਕਿਸ ਦਾ ਆਖਰੀ ਦਿਨ ਹੋਵੇਗਾ ਤੇ ਕੌਣ ਬਚੇਗਾ, ਇਸ ਨਾਲ ਜੁੜਿਆ ਇੱਕ ਅਪਡੇਟ ਸਾਹਮਣੇ ਆਇਆ ਹੈ।
9 ਕੰਟੈਂਸਟੈਟ ਹੈ nomination ’ਚ
‘ਬਿੱਗ ਬੌਸ 17’ ਦੇ ਚੌਥੇ ਹਫਤੇ ‘ਚ nomination ‘ਚ 9 ਕੰਟੈਂਸਟੈਟ ਹਨ। ਇਸ ਵਿੱਚ ਅੰਕਿਤਾ ਲੋਖੰਡੇ, ਨਾਵੇਦ ਸੋਲ, ਮਨਾਰਾ ਚੋਪੜਾ, ਅਨੁਰਾਗ ਡੋਵਾਲ, ਐਸ਼ਵਰਿਆ ਸ਼ਰਮਾ, ਸਮਰਥ ਜੁਰੇਲ, ਅਰੁਣ ਮਹਾਸ਼ੇਟੀ, ਨੀਲ ਭੱਟ ਅਤੇ ਸੰਨੀ ਆਰੀਆ ਦੇ ਨਾਮ ਸ਼ਾਮਲ ਹਨ। ਹੁਣ ਤੱਕ ਦੇ ਅਪਡੇਟਜ਼ ਦੇ ਅਨੁਸਾਰ ਫੈਨਜ਼ ਆਪਣੇ ਮਨਪਸੰਦ ਨੂੰ ਬਚਾਉਣ ਲਈ ਉਤਸ਼ਾਹ ਨਾਲ ਵੋਟ ਕਰ ਰਹੇ ਹਨ। ਪਰ ਹੁਣ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨਾਲ ਫੈਨਜ਼ ਨੇ ਰਾਹਤ ਦਾ ਸਾਹ ਲਿਆ ਹੈ।
ਐਲੀਮੀਨੇਸ਼ਨ ਤੋਂ ਬਚੇ ਇਹ ਕੰਟੈਂਸਟੈਟ
‘ਬਿੱਗ ਬੌਸ 17’ ਦੇ ਵੀਕੈਂਡ ਦੀ ਵਾਰ ‘ਚ ਸਲਮਾਨ ਖਾਨ ਐਸ਼ਵਰਿਆ ਸ਼ਰਮਾ ਅਤੇ ਮਨਾਰਾ ਚੋਪੜਾ ਨੂੰ ਉਨ੍ਹਾਂ ਦੀ ਖੇਡ ਲਈ ਡਾਂਟਣਗੇ। ਨਾਮਜ਼ਦਗੀਆਂ ‘ਚ ਮਨਾਰਾ ਅਤੇ ਐਸ਼ਵਰਿਆ ਦੋਵਾਂ ਦੇ ਨਾਂ ਸ਼ਾਮਲ ਹਨ। ਇਸ ਨਾਲ ਹੀ ਬਿੱਗ ਬੌਸ ਖਬਰੀ ਬਿੱਗ ਬੌਸ ਦੇ ਪਲ-ਪਲ ਅਪਡੇਟ ਦੇਣ ਵਾਲੇ ਪੇਜ ਦੇ ਅਨੁਸਾਰ ਇਸ ਹਫਤੇ ਕਿਸੇ ਵੀ ਮੈਂਬਰ ਨੂੰ ਘਰ ਤੋਂ ਬਾਹਰ ਨਹੀਂ ਕੀਤਾ ਜਾਵੇਗਾ। ਭਾਵ ਬਿੱਗ ਬੌਸ ਆਪਣੇ ਦਰਸ਼ਕਾਂ ਅਤੇ ਘਰ ਦੇ ਮੈਂਬਰਾਂ ਨੂੰ ਬਿਨਾਂ ਕਿਸੇ ਐਲੀਮੀਨੇਸ਼ਨ ਦਾ ਤੋਹਫਾ ਦੇ ਸਕਦਾ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸ਼ੋਅ ਦੇ ਇੱਕ ਹਫ਼ਤੇ ਵਿੱਚ ਕੋਈ ਐਲੀਮੀਨੇਸ਼ਨ ਨਹੀਂ ਹੋਇਆ ਹੈ।
ਵੀਕੈਂਡ ਕਾ ਵਾਰ ‘ਚ ਮਹਿਮਾਨ ਹੋਵੇਗੀ ਕੈਟਰੀਨਾ ਕੈਫ
ਇਸ ਵਾਰ ਦੇ ਵੀਕੈਂਡ ਕਾ ਵਾਰ ਐਪੀਸੋਡ ‘ਚ ਕੈਟਰੀਨਾ ਕੈਫ ਮਹਿਮਾਨ ਦੇ ਰੂਪ ‘ਚ ਆਵੇਗੀ। ਉਹ ਇੱਥੇ ਸਲਮਾਨ ਖਾਨ ਨਾਲ ‘ਟਾਈਗਰ 3’ ਦੇ ਪ੍ਰਮੋਸ਼ਨ ਲਈ ਆਏਗੀ ਜੋ 12 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਕੈਟਰੀਨਾ ਦੇ ਨਾਲ ਕਾਮੇਡੀਅਨ ਭਾਰਤੀ ਸਿੰਘ ਤੇ ਹਰਸ਼ ਲਿੰਬਾਚੀਆ ਵੀ ਸ਼ੋਅ ਵਿੱਚ ਹਿੱਸਾ ਲੈਣਗੇ।


