ਆਨਲਾਈਨ ਡੈਸਕ, ਨਵੀਂ ਦਿੱਲੀ : ਬਿੱਗ ਬੌਸ 17 ਵਿੱਚ ਅੰਕਿਤਾ ਲੋਖੰਡੇ ਤੇ ਵਿੱਕੀ ਜੈਨ ਦਾ ਰਿਸ਼ਤਾ ਅਕਸਰ ਸੁਰਖੀਆਂ ਵਿੱਚ ਰਹਿੰਦਾ ਹੈ। ਦੋਵਾਂ ਵਿਚਾਲੇ ਝਗੜੇ ਤੇ ਮਤਭੇਦਾਂ ਨੇ ਸਾਰਿਆਂ ਦਾ ਧਿਆਨ ਖਿੱਚਿਆ। ਹਾਲ ਹੀ ‘ਚ ਵਿੱਕੀ ਨੇ ਆਪਣੀ ਪਤਨੀ ‘ਤੇ ਦੋਸ਼ ਲਗਾਇਆ ਕਿ ਉਹ ਆਪਣੇ ਵਿਵਹਾਰ ਨਾਲ ਵਿੱਕੀ ਦਾ ਇਮੇਜ ਖਰਾਬ ਕਰ ਰਹੀ ਹੈ।

ਬਿੱਗ ਬੌਸ 17 ਵਿੱਚ ਅੰਕਿਤਾ ਲੋਖੰਡੇ ਕਈ ਵਾਰ ਸ਼ੋਅ ਦੀਆਂ ਹੋਰ ਫੀਮੇਲ ਕੰਟੈਸਟੈਂਟ ਨਾਲ ਆਪਣੇ ਪਤੀ ਨੂੰ ਦੇਖ ਕੇ possessive ਨਜ਼ਰ ਆਈ ਹੈ।

ਆਇਸ਼ਾ ਨੂੰ ਲੈ ਕੇ ਭੜਕੀ ਅੰਕਿਤਾ

ਅੰਕਿਤਾ ਲੋਖੰਡੇ ਨੂੰ ਹਾਲ ਹੀ ‘ਚ ਵਿੱਕੀ ਜੈਨ ਨਾਲ ਮਨਾਰਾ ਚੋਪੜਾ ਨੂੰ ਲੈ ਕੇ ਝਗੜਾ ਕਰਦੇ ਦੇਖਿਆ ਗਿਆ ਸੀ। ਇਸ ਦੇ ਨਾਲ ਹੀ ਹੁਣ ਉਸ ਦਾ ਆਪਣੇ ਪਤੀ ਨਾਲ ਆਇਸ਼ਾ ਖਾਨ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਵਿੱਕੀ ਵੀ ਗੁੱਸੇ ‘ਚ ਆ ਗਿਆ।

ਵਿੱਕੀ ਨੂੰ ਲੈ ਕੇ ਕਿਉਂ ਹੈ ਓਵਰ ਪਜੇਸਿਵ

ਬਿੱਗ ਬੌਸ 17 ਦਾ ਨਵਾਂ ਪ੍ਰੋਮੋ ਸਾਹਮਣੇ ਆਇਆ ਹੈ। ਵੀਡੀਓ ‘ਚ ਅੰਕਿਤਾ ਲੋਖੰਡੇ ਨੂੰ ਪਹਿਲੀ ਵਾਰ ਆਪਣੇ ਓਵਰ ਪਜੇਸਿਵ ਨੇਚਰ ਬਾਰੇ ਗੱਲ ਕਰਦੇ ਦੇਖਿਆ ਗਿਆ। ਅੰਕਿਤਾ ਨੇ ਈਸ਼ਾ ਨੂੰ ਦੱਸਿਆ ਕਿ ਉਸ ਨੂੰ ਵਿੱਕੀ ਦੇ ਆਲੇ-ਦੁਆਲੇ ਦੂਜੀਆਂ ਕੁੜੀਆਂ ਨੂੰ ਦੇਖ ਕੇ ਪਰੇਸ਼ਾਨੀ ਕਿਉਂ ਹੋਣ ਲੱਗੀ।

ਪੁਰਾਣੀ ਜ਼ਿੰਦਗੀ ਕਰਦੀ ਹੈ ਪਰੇਸ਼ਾਨ

ਅੰਕਿਤਾ ਲੋਖੰਡੇ ਨੇ ਕਿਹਾ ਕਿ ਉਸ ਨਾਲ ਪਹਿਲਾਂ ਵੀ ਬਹੁਤ ਕੁਝ ਵਾਪਰ ਚੁੱਕਾ ਹੈ। ਜਿਸ ਦਾ ਅਸਰ ਉਸ ਦੇ ਦਿਲ-ਦਿਮਾਗ ‘ਤੇ ਅੱਜ ਤੱਕ ਹੈ। ਇਸ ਕਾਰਨ ਉਸ ਨੂੰ ਵਿੱਕੀ ਬਾਰੇ ਚਿੰਤਾ ਰਹਿੰਦੀ ਹੈ ਕਿ ਕਿਤੇ ਉਹ ਉਸ ਨੂੰ ਛੱਡ ਕੇ ਚਲਾ ਨਾ ਜਾਵੇ।

ਅੰਕਿਤਾ ਨੇ ਆਖੀ ਆਪਣੇ ਦਿਲ ਦੀ ਗੱਲ

ਅੰਕਿਤਾ ਲੋਖੰਡੇ ਨੇ ਆਪਣੇ ਪੁਰਾਣੇ ਰਿਸ਼ਤੇ ਵੱਲ ਇਸ਼ਾਰਾ ਕਰਦੇ ਹੋਏ ਈਸ਼ਾ ਨੂੰ ਕਿਹਾ, “ਮੈਂ ਆਪਣੇ ਪਤੀ ਲਈ ਬਹੁਤ ਪਜੇਸਿਵ ਹਾਂ, ਇਹ ਮੇਰਾ ਨੇਚਰ ਹੈ। ਕਦੇ-ਕਦੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਕੁਝ ਵਾਪਰਦਾ ਹੈ ਜਿਸ ਕਾਰਨ ਤੁਸੀਂ ਇਸ ਤਰ੍ਹਾਂ ਦੇ ਹੋ ਜਾਂਦੇ ਹੋ। ਉਸਦਾ ਇੰਨਾ ਬੋਝ ਲੈ ਕੇ ਮੈਂ ਚੱਲ ਰਹੀ ਹਾਂ ਕਿ ਇਸ ਤੋਂ ਬਾਹਰ ਨਹੀਂ ਨਿਕਲ ਸਕਦੀ। ਮੈਨੂੰ ਲੱਗਦਾ ਹੈ ਕਿ ਉਹ ਕਿਤੇ ਚਲ ਨਾ ਜਾਵੇ… ਡਰ ਲੱਗਦਾ ਹੈ ਗੁਆਉਣ ਦਾ ਵਿੱਕੀ ਨੂੰ।”

ਬਿੱਗ ਬੌਸ ਦੀ ਤਾਜ਼ਾ ਖਬਰ

ਬਿੱਗ ਬੌਸ 17 ਦੇ ਅਪਡੇਟਸ ਦੀ ਗੱਲ ਕਰੀਏ ਤਾਂ ਪਿਛਲੇ ਵੀਕੈਂਡ ਕਾ ਵਾਰ ਵਿੱਚ ਸਮਰਥ ਜੁਰੇਲ ਸ਼ੋਅ ਤੋਂ ਬਾਹਰ ਹੋ ਗਏ ਸਨ। ਉਥੇ ਹੀ, ਤਾਜ਼ਾ ਨੌਮੀਨੇਸ਼ਨ ਟਾਸਕ ਵਿੱਚ, ਘਰ ਦੇ ਸਾਰੇ ਪ੍ਰਤੀਯੋਗੀ ਨਾਮਜ਼ਦ ਹੋ ਗਏ। ਇਨ੍ਹਾਂ ‘ਚ ਅੰਕਿਤਾ ਲੋਖੰਡੇ, ਮੁਨੱਵਰ ਫਾਰੂਕੀ, ਅਭਿਸ਼ੇਕ ਕੁਮਾਰ, ਵਿੱਕੀ ਜੈਨ, ਅਰੁਣ ਮਾਸ਼ੇਟੀ, ਮਨਾਰਾ ਚੋਪੜਾ, ਆਇਸ਼ਾ ਖਾਨ ਅਤੇ ਈਸ਼ਾ ਮਾਲਵੀਆ ਦੇ ਨਾਂ ਸ਼ਾਮਲ ਹਨ।