ਐਂਟਰਟੇਨਮੈਂਟ ਡੈਸਕ, ਨਵੀਂ ਦਿੱਲੀ : Bigg Boss 17 Grand Finale Mannara Chopra: ਬਿੱਗ ਬੌਸ 17 ਆਪਣੇ ਅੰਤਿਮ ਪੜਾਅ ‘ਤੇ ਪਹੁੰਚ ਗਿਆ ਹੈ। ਕੁਝ ਘੰਟਿਆਂ ਦੀ ਗੱਲ ਹੈ, ਫਿਰ ਇਸ ਸੀਜ਼ਨ ਦੇ ਜੇਤੂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ। ਸ਼ੋਅ ‘ਚ ਮਨਾਰਾ ਚੋਪੜਾ ਟਰਾਫੀ ਦੀ ਦਾਅਵੇਦਾਰ ਵਜੋਂ ਸਾਹਮਣੇ ਆਈ ਹੈ।

ਪ੍ਰਿਅੰਕਾ ਚੋਪੜਾ ਤੇ ਪਰਿਣੀਤੀ ਚੋਪੜਾ ਦੀ ਚਚੇਰੀ ਭੈਣ ਮਨਾਰਾ ਚੋਪੜਾ ਨੇ ਫਿਲਮ ‘ਜ਼ਿੱਦ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਹਾਲਾਂਕਿ, ਉਸਨੂੰ ਹਿੰਦੀ ਫਿਲਮ ਇੰਡਸਟਰੀ ‘ਚ ਆਪਣੀਆਂ ਵੱਡੀਆਂ ਭੈਣਾਂ ਵਾਂਗ ਸਫਲਤਾ ਨਹੀਂ ਮਿਲੀ। ਮਨਾਰਾ ਚੋਪੜਾ ਨੇ ਹਿੰਦੀ ‘ਚ ਸਿਰਫ਼ ਦੋ ਫ਼ਿਲਮਾਂ ਕੀਤੀਆਂ ਤੇ ਇਸ ਤੋਂ ਬਾਅਦ ਉਸ ਨੇ ਸਾਊਥ ਸਿਨੇਮਾ ਵੱਲ ਰੁਖ਼ ਕੀਤਾ।

ਉਨ੍ਹਾਂ ਨੂੰ ਫਿਲਮਾਂ ‘ਚ ਉਹ ਸਫਲਤਾ ਤੇ ਪਿਆਰ ਨਹੀਂ ਮਿਲਿਆ, ਜੋ ਬਿੱਗ ਬੌਸ ਸੀਜ਼ਨ 17 ਨੇ ਦਿਵਾਇਆ। ਮਨਾਰਾ ਚੋਪੜਾ ਜਿਸ ਚੀਜ਼ ਦੀ ਭਾਲ ‘ਚ ਸਲਮਾਨ ਖਾਨ ਦੇ ਸ਼ੋਅ ‘ਚ ਆਈ ਸੀ, ਉਹ ਉਸ ਨੂੰ ਮਿਲ ਗਈ, ਜੋ ਉਸ ਦੀਆਂ ਭੈਣਾਂ ਤੋਂ ਇਲਾਵਾ ਉਸ ਦੀ ਆਪਣੀ ਇਕ ਪਛਾਣ ਹੈ।

ਬਿੱਗ ਬੌਸ ਸੀਜ਼ਨ 17 ‘ਚ ਨਜ਼ਰ ਆਉਣ ਵਾਲੀ ਮਨਾਰਾ ਚੋਪੜਾ ਦਾ ਇਸ ਸ਼ੋਅ ‘ਚ ਸਾਢੇ ਤਿੰਨ ਮਹੀਨਿਆਂ ਦਾ ਸਫਰ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਜਿੱਥੇ ਉਨ੍ਹਾਂ ਦੇ ਲਹਿਜ਼ੇ ਦਾ ਘਰ ‘ਚ ਮਜ਼ਾਕ ਉਡਾਇਆ ਗਿਆ, ਉੱਥੇ ਹੀ ਉਨ੍ਹਾਂ ਦੇ ਕਿਰਦਾਰ ਦੀ ਕਾਫੀ ਆਲੋਚਨਾ ਵੀ ਹੋਈ।

ਹਾਲਾਂਕਿ, ਇਸ ਸਫ਼ਰ ‘ਚ ਉਸਨੇ ਕਿਸੇ ਤਰ੍ਹਾਂ ਟਾਪ-5 ਫਾਈਨਲਿਸਟ ‘ਚ ਜਗ੍ਹਾ ਬਣਾ ਲਈ। ਮਨਾਰਾ ਚੋਪੜਾ ਦੇ ਪਰਿਵਾਰ ਬਾਰੇ ਤਾਂ ਫੈਨਜ਼ ਪਹਿਲਾਂ ਹੀ ਜਾਣਦੇ ਹਨ ਪਰ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਵਿਵਾਦਾਂ ਬਾਰੇ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਹੁਣ ਤਕ ਅਣਜਾਣ ਸੀ।

ਭੈਣਾਂ ਨਾਲ ਤੁਲਨਾ ‘ਤੇ ਮਨਾਰਾ ਨੂੰ ਆਉਂਦੀ ਹੈ ਖਿਝ

ਜਦੋਂ ਮਨਾਰਾ ਚੋਪੜਾ ਬਿੱਗ ਬੌਸ 17 ਦੇ ਘਰ ਆਈ ਸੀ, ਤਾਂ ਸ਼ੁਰੂਆਤ ‘ਚ ਅਭਿਸ਼ੇਕ ਕੁਮਾਰ ਨਾਲ ਉਸ ਦੀਆਂ ਭੈਣਾਂ ਬਾਰੇ ਗੱਲ ਕਰਨ ਨੂੰ ਲੈ ਕੇ ਕਾਫੀ ਝਗੜਾ ਹੋਇਆ ਸੀ। ਅਭਿਸ਼ੇਕ ਨੇ ਸ਼ੁਰੂ ‘ਚ ਹੀ ਉਸ ਨੂੰ ਪਰਿਣੀਤੀ ਚੋਪੜਾ ਦਾ ਡੁਪਲੀਕੇਟ ਕਿਹਾ ਸੀ, ਜਿਸ ਤੋਂ ਉਸ ਨੇ ਇਨਕਾਰ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਬਾਹਰ ਬੈਠੇ ਦਰਸ਼ਕਾਂ ਨੂੰ ਵੀ ਲੱਗਣ ਲੱਗਾ ਕਿ ਮਨਾਰਾ ਚੋਪੜਾ ਦੇ ਆਪਣੀਆਂ ਭੈਣਾਂ ਨਾਲ ਰਿਸ਼ਤੇ ਠੀਕ ਨਹੀਂ ਹਨ। ਕਈ ਵਾਰ ਉਸ ਦੇ ਤੇ ਪਰਿਣੀਤੀ ਚੋਪੜਾ ਵਿਚਕਾਰ ਦਰਾਰ ਦੀਆਂ ਖਬਰਾਂ ਆ ਚੁੱਕੀਆਂ ਹਨ। ਜਿੱਥੇ ਪ੍ਰਿਅੰਕਾ ਚੋਪੜਾ ਬਿੱਗ ਬੌਸ ‘ਚ ਮਨਾਰਾ ਚੋਪੜਾ ਨੂੰ ਲਗਾਤਾਰ ਸਪੋਰਟ ਕਰ ਰਹੀ ਹੈ, ਪਰਿਣੀਤੀ ਨੇ ਹੁਣ ਤਕ ਮਨਾਰਾ ਨੂੰ ਕੋਈ ਸਮਰਥਨ ਨਹੀਂ ਦਿੱਤਾ ਹੈ।

ਡਾਇਰੈਕਟਰ ਨੇ ਕੀਤਾ ਸੀ ਅਚਾਨਕ ਕਿੱਸ

ਮਨਾਰਾ ਚੋਪੜਾ ਭਾਵੇਂ ਬਾਲੀਵੁੱਡ ਫਿਲਮਾਂ ‘ਚ ਆਪਣੀ ਪਛਾਣ ਨਾ ਬਣਾ ਸਕੀ ਹੋਵੇ ਪਰ ਤੇਲਗੂ ਇੰਡਸਟਰੀ ‘ਚ ਉਹ ਜਾਣਿਆ-ਪਛਾਣਿਆ ਨਾਂ ਬਣ ਚੁੱਕੀ ਹੈ। ਬਿੱਗ ਬੌਸ ਸ਼ੋਅ ‘ਚ ਆਉਣ ਤੋਂ ਪਹਿਲਾਂ ਮਨਾਰਾ ਚੋਪੜਾ ਦੀ ਇਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਈ ਸੀ, ਜਿੱਥੇ ਤੇਲਗੂ ਫਿਲਮ ‘ਤਿਰੰਗਾਬਦਰਾ ਸਾਮੀ’ ਦੀ ਪ੍ਰਮੋਸ਼ਨ ਦੌਰਾਨ ਡਾਇਰੈਕਟਰ ਨੇ ਅਚਾਨਕ ਅਦਾਕਾਰਾ ਦੀ ਗੱਲ੍ਹ ‘ਤੇ ਕਿੱਸ ਕੀਤਾ ਸੀ।

ਇਸ ਵੀਡੀਓ ਤੋਂ ਬਾਅਦ ਮਨਾਰਾ ਚੋਪੜਾ ਨੂੰ ਕਾਫੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਜਿਸ ਤੋਂ ਬਾਅਦ ਅਦਾਕਾਰਾ ਨੇ ਅੱਗੇ ਆ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ ਇਹ ਉਸ ਲਈ ਵੀ ਸਰਪ੍ਰਾਈਜ਼ ਸੀ।

ਫਿਲਮ ਦੇ ਸੈੱਟ ‘ਤੇ ਕੀਤੀ ਸੀ ਹੱਥੋਪਾਈ ?

ਟਾਈਮਜ਼ ਆਫ ਇੰਡੀਆ ‘ਚ ਛਪੀਆਂ ਖਬਰਾਂ ਮੁਤਾਬਕ ਮਨਾਰਾ ਚੋਪੜਾ ‘ਤੇ ਉਸ ਦੇ ਕੋ-ਸਟਾਰ ‘ਤੇ ਹਮਲਾ ਕਰਨ ਦਾ ਦੋਸ਼ ਵੀ ਲੱਗਾ ਸੀ। ਖਬਰਾਂ ਮੁਤਾਬਕ ਮਨਾਰਾ ਚੋਪੜਾ ਨੇ 2014 ‘ਚ ਆਪਣੀ ਪਹਿਲੀ ਬਾਲੀਵੁੱਡ ਫਿਲਮ ‘ਜ਼ਿੱਦ’ ਦੇ ਸੈੱਟ ‘ਤੇ ਇਕ ਸੀਨ ਦੀ ਸ਼ੂਟਿੰਗ ਦੌਰਾਨ ਆਪਣੀ ਕੋ-ਸਟਾਰ ਸ਼ਰਧਾ ਦਾਸ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ।

ਬਾਅਦ ‘ਚ ਸ਼ਰਧਾ ਨੇ ਖੁਦ ਵੀ ਮਨਾਰਾ ਚੋਪੜਾ ਦੇ ਹਮਲਾਵਰ ਵਿਵਹਾਰ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ। ਖਬਰਾਂ ਦੀ ਮੰਨੀਏ ਤਾਂ ਮਨਾਰਾ ਚੋਪੜਾ ਨੇ ਸ਼ੂਟਿੰਗ ਦੌਰਾਨ ਆਪਣੇ ਕੋ-ਸਟਾਰ ਦੀ ਚੈਸਟ ‘ਤੇ ਜ਼ੋਰਦਾਰ ਲੱਤ ਮਾਰੀ ਸੀ।

ਚਰਿੱਤਰ ‘ਤੇ ਵਾਰ-ਵਾਰ ਉੱਠੇ ਸਵਾਲ

ਬਿੱਗ ਬੌਸ ਸੀਜ਼ਨ 17 ‘ਚ ਅੰਕਿਤਾ ਲੋਖੰਡੇ ਤੋਂ ਲੈ ਕੇ ਈਸ਼ਾ ਮਾਲਵੀਆ ਤੇ ਆਇਸ਼ਾ ਖਾਨ ਤਕ ਬਹੁਤ ਸਾਰੇ ਕੰਟੈਸਟੈਂਟਸ ਨੇ ਨਾ ਸਿਰਫ ਮਨਾਰਾ ਚੋਪੜਾ ਦੇ ਸਾਊਥ ਦਿੱਲੀ ਐਕਸੈਂਟ ਦਾ ਮਜ਼ਾਕ ਉਡਾਇਆ, ਬਲਕਿ ਕਦੇ ਉਸਦਾ ਨਾਂ ਮੁਨੱਵਰ ਤੇ ਕਦੇ ਵਿੱਕੀ ਜੈਨ ਨਾਲ ਜੋੜਿਆ। ਈਸ਼ਾ ਮਾਲਵੀਆ ਨੇ ਮਨਾਰਾ ਨੂੰ ‘ਬਾਰ ਡਾਂਸਰ’ ਤੇ ‘ਮੁਨੱਵਰ ਦੀ ਲੂੰਗੀ ਫੜ ਕੇ ਅੱਗੇ ਵਧੀ’ ਵਰਗੇ ਸ਼ਬਦਾਂ ਨਾਲ ਸੰਬੋਧਨ ਕੀਤਾ। ਉਥੇ ਹੀ ਅੰਕਿਤਾ ਲੋਖੰਡੇ ਨੇ ‘ਮਤਰੇਈ’ ਅਤੇ ‘ਵਿੱਕੀ ਦੀਆਂ ਸੌਕਸ ਸੁੰਘ ਲਓ’ ਵਰਗੇ ਸ਼ਬਦਾਂ ਦੀ ਵਰਤੋਂ ਕਰ ਕੇ ਮਨਾਰਾ ਦੇ ਚਰਿੱਤਰ ‘ਤੇ ਕਈ ਵਾਰ ਉਂਗਲ ਚੁੱਕੀ। ਕਈ ਵਾਰ ਟਾਰਗੇਟ ਹੋਣ ਦੇ ਬਾਵਜੂਦ ਮਨਾਰਾ ਚੋਪੜਾ ਨੇ ਆਪਣੇ ਆਪ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ।

ਮੁਨੱਵਰ ਲਈ ਫੀਲਿੰਗ ਬਣੀ ਮੁਸੀਬਤ

ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ‘ਚ ਮੁਨੱਵਰ ਫਾਰੂਕੀ ਨਾਲ ਆਪਣੀ ਦੋਸਤੀ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਮਨਾਰਾ ਚੋਪੜਾ ‘ਤੇ ਅੰਕਿਤਾ ਤੋਂ ਲੈ ਕੇ ਈਸ਼ਾ ਤੱਕ ਦੇ ਕਈ ਕੰਟੈਸਟੈਂਟਸ ਨੇ ਦੋਸ਼ ਲਗਾਇਆ ਹੈ ਕਿ ਉਹ ਮੁਨੱਵਰ ਨੂੰ ਸਿਰਫ ਦੋਸਤ ਹੀ ਨਹੀਂ ਮੰਨਦੀ, ਸਗੋਂ ਉਸ ਨੂੰ ਲੈ ਕੇ ਕਾਫੀ ਪਜ਼ੈਸਿਵ ਵੀ ਹੈ। ਹਾਲਾਂਕਿ ਮਨਾਰਾ ਨੇ ਖੁਦ ਸਲਮਾਨ ਸਾਹਮਣੇ ਕਬੂਲਿਆ ਕਿ ਉਨ੍ਹਾਂ ਦੇ ਦਿਲ ‘ਚ ਮੁਨੱਵਰ ਲਈ ਸਿਰਫ ਦੋਸਤੀ ਹੈ ਅਤੇ ਇਸ ਤੋਂ ਵੱਧ ਕੁਝ ਨਹੀਂ।