Skip to content
Friday, October 16, 2026 13°C · Clear · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਭਾਰਤ India

ਭਾਰਤੀ ਨੇਤਾ ਧਿਆਨ ਭਟਕਾਉਣ ਲਈ ਡਰਾਮਾ ਕਰ ਰਹੇ ਹਨ,” ਚੀਨੀ ਅਖਬਾਰ।

By Admin Published 2 min read

ਬੀਜਿੰਗ: ਚੀਨ ਨੇ ਲੱਦਾਖ ਵਿੱਚ 28 ਥਾਵਾਂ ਦੇ ਨਾਮ ਬਦਲਣ 'ਤੇ ਭਾਰਤ ਦੀ ਅਲੋਚਨਾ ਕੀਤੀ ਹੈ। ਚੀਨੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ ਆਪਣੇ ਸੰਪਾਦਕੀ ਵਿੱਚ ਲਿਖਿਆ, "ਕੁਝ ਥਾਵਾਂ ਦੇ ਨਾਮ ਬਦਲ ਕੇ ਅਤੇ ਥੋੜ੍ਹਾ ਜਿਹਾ ਮੀਡੀਆ ਪ੍ਰਚਾਰ ਕਰਕੇ, ਉਹ ਇੱਕ ਸਖ਼ਤ ਰੁਖ਼ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਭਰਮ ਪੈਦਾ ਕਰਦਾ ਹੈ ਕਿ ਉਨ੍ਹਾਂ ਦੇ ਖੇਤਰੀ ਦਾਅਵਿਆਂ ਨੂੰ ਜ਼ਮੀਨ 'ਤੇ ਸਾਕਾਰ ਕੀਤਾ ਗਿਆ ਹੈ। ਅਸਲੀਅਤ ਵਿੱਚ, ਅਜਿਹੀਆਂ ਛੋਟੀਆਂ ਚਾਲਾਂ ਬਿਨਾਂ ਕਿਸੇ ਅਸਲ ਲਾਭ ਦੇ ਪ੍ਰਾਪਤ ਕੀਤੀ ਗਈ 'ਮਾਨਸਿਕ ਜਿੱਤ' ਤੋਂ ਵੱਧ ਕੁਝ ਨਹੀਂ ਹਨ। ਇਹ ੁਸੇ ਤਰ੍ਹਾਂ ਦੀ 'ਜਿੱਤ ਦੀ ਕਹਾਣੀ' ਹੈ ਜਿਸ ਵਿੱਚ ਲੋਕ ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਅਤੇ ਹੁਣ ਇਹੀ ਮਾਨਸਿਕਤਾ ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਲਾਗੂ ਕੀਤੀ ਜਾ ਰਹੀ ਹੈ।"

ਗਲੋਬਲ ਟਾਈਮਜ਼ ਦੇ ਸੰਪਾਦਕੀ ਵਿੱਚ ਅੱਗੇ ਕਿਹਾ ਗਿਆ ਹੈ, "ਸਰਹੱਦੀ ਮੁੱਦਾ ਦੋਵਾਂ ਦੇਸ਼ਾਂ ਦੇ ਸਮੁੱਚੇ ਸਬੰਧਾਂ ਨੂੰ ਪ੍ਰਭਾਵਤ ਕਰਦਾ ਹੈ, ਅਤੇ ਨਵੀਂ ਦਿੱਲੀ ਅਕਸਰ ਸਰਹੱਦੀ ਖੇਤਰਾਂ ਦੀ ਸਥਿਤੀ 'ਤੇ ਚਰਚਾ ਕਰਦੀ ਹੈ।" ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਾਲ ਸਤੰਬਰ ਵਿੱਚ ਚੀਨੀ ਨੇਤਾ ਨਾਲ ਮਿਲੇ ਸਨ, ਤਾਂ ਉਨ੍ਹਾਂ ਨੇ ਦੋਵਾਂ ਦੇਸ਼ਾਂ ਨੂੰ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਸੀ।ਚੀਨ ਦਾ ਦਾਅਵਾ ਹੈ ਪੂਰਾ ਲਦਾਖ ਅਤੇ ਅਰੁਣਾਚਲ ਪ੍ਰਦੇਸ਼ ਚੀਨ ਦੇ ਖੇਤਰ ਹਨ।

Admin Punjab Guardian · Surrey
ਸੰਬੰਧਿਤ ਖ਼ਬਰਾਂ Related ਭਾਰਤ India →
Share on WhatsApp