ਪਰਥ (ਏਪੀ) : ਤੇਜ਼ ਗੇਂਦਬਾਜ਼ ਆਮਿਰ ਜਮਾਲ ਨੇ ਆਪਣੇ ਡੈਬਿਊ ਟੈਸਟ ਮੈਚ ਵਿਚ ਹੀ ਪਾਰੀ ਵਿਚ ਛੇ ਵਿਕਟ ਲੈਣ ਦਾ ਕਾਰਨਾਮਾ ਕਰ ਕੇ ਆਸਟ੍ਰੇਲੀਆ ਨੂੰ ਪਹਿਲੇ ਟੈਸਟ ਕਿ੍ਰਕਟ ਮੈਚ ਵਿਚ ਸ਼ੁੱਕਰਵਾਰ ਨੂੰ 500 ਦੌੜਾਂ ਤੱਕ ਪਹੁੰਚਣ ਤੋਂ ਰੋਕਿਆ। ਇਸ ਤੋਂ ਬਾਅਦ ਪਾਕਿਸਤਾਨ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ 53 ਓਵਰ ਵਿਚ ਦੋ ਵਿਕਟਾਂ ’ਤੇ 132 ਦੌੜਾਂ ਬਣਾਈਆਂ। ਜਮਾਲ ਨੇ 111 ਦੌੜਾਂ ਦੇ ਕੇ 6 ਵਿਕਟ ਲਏ ਜਿਸ ਨਾਲ ਪਾਕਿਸਤਾਨ ਨੇ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿਚ 487 ਦੌੜਾਂ ਹੀ ਬਣਾਉਣ ਦਿੱਤੀਆਂ। ਉਸ ਦੀ ਪਹਿਲੀ ਪਾਰੀ ਦਾ ਖਿੱਚ ਦਾ ਕੇਂਦਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਦਾ ਸੈਂਕੜਾ ਰਿਹਾ। ਸ਼ੁੱਕਰਵਾਰ ਨੂੰ ਮਿਸ਼ੇਲ ਮਾਰਸ਼ ਸੈਂਕੜੇ ਤੋਂ ਖੁੰਝਿਆ ਤੇ ਉਹ 90 ਦੌੜਾਂ ਬਣਾ ਕੇ ਆਊਟ ਹੋ ਗਿਆ।

ਪਾਕਿਸਤਾਨ ਦੀ ਟੀਮ ਫਿਲਹਾਲ ਆਸਟ੍ਰੇਲੀਆ ਤੋਂ 355 ਦੌੜਾਂ ਪਿੱਛੇ ਹੈ। ਉਸ ਦੇ ਬੱਲੇਬਾਜ਼ਾਂ ਨੇ ਕੋਈ ਜੋਖਮ ਨਹੀਂ ਲਿਆ। ਅਬਦੁੱਲਾ ਸ਼ਫੀਕ (42) ਅਤੇ ਇਮਾਮ ਉਲ ਹੱਕ (38*) ਨੇ ਪਹਿਲੀ ਵਿਕਟ ਲਈ 36.2 ਓਵਰਾਂ ਵਿਚ 74 ਦੌੜਾਂ ਜੋੜ ਕੇ ਪਾਕਿਸਤਾਨ ਨੂੰ ਚੰਗੀ ਸ਼ੁਰੂਆਤ ਦਿਵਾਈ। ਆਫ ਸਪਿੰਨਰ ਨਾਥਨ ਲਿਓਨ ਨੇ ਸ਼ਫੀਕ ਨੂੰ ਵਾਰਨਰ ਹੱਥੋਂ ਕੈਚ ਕਰਵਾ ਕੇ ਆਸਟ੍ਰੇੇਲੀਆ ਨੂੰ ਪਹਿਲੀ ਸਫਲਤਾ ਦਿਵਾਈ। ਆਊਟ ਹੋਣ ਵਾਲਾ ਪਾਕਿਸਤਾਨ ਦਾ ਦੂਜਾ ਬੱਲੇਬਾਜ਼ ਕਪਤਾਨ ਸ਼ਾਨ ਮਸੂਦ (30) ਸੀ ਜੋ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦੇ ਹੱਥੋਂ ਵਿਕਟ ਦੇ ਪਿੱਛੇ ਕੈਚ ਹੋ ਗਿਆ। ਸਟੰਪ ਸਮੇਂ ਇਮਾਮ 38 ਅਤੇ ਨਾਈਟ ਵਾਚਮੈਨ ਖੁਰਰਮ ਸ਼ਹਿਜ਼ਾਦ ਸੱਤ ਦੌੜਾਂ ’ਤੇ ਖੇਡ ਰਹੇ ਸਨ। ਆਸਟ?ਰੇਲੀਆ ਨੇ ਦੂਜੇ ਦਿਨ ਵਿਕਟ ’ਤੇ 346 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ। ਪਾਕਿਸਤਾਨ ਨੂੰ ਪਹਿਲੇ ਸੈਸ਼ਨ ਵਿਚ ਦੋ ਸਫਲਤਾਵਾਂ ਮਿਲੀਆਂ ਅਤੇ ਦੋਵੇਂ ਹੀ ਜਮਾਲ ਨੇ ਹਾਸਲ ਕੀਤੀਆਂ। ਉਸ ਨੇ ਪਹਿਲਾਂ ਐਲੇਕਸ ਕੈਰੀ ਅਤੇ ਫਿਰ ਮਿਸ਼ੇਲ ਸਟਾਰਕ ਨੂੰ ਗੇਂਦਬਾਜ਼ੀ ਕੀਤੀ। ਆਸਟਰੇਲੀਆ ਨੇ ਲੰਚ ਤੱਕ ਸੱਤ ਵਿਕਟਾਂ ’ਤੇ 476 ਦੌੜਾਂ ਬਣਾ ਲਈਆਂ ਸਨ ਪਰ ਦੂਜੇ ਸੈਸ਼ਨ ਵਿੱਚ ਉਸ ਨੇ 20 ਗੇਂਦਾਂ ਤੇ 11 ਦੌੜਾਂ ਦੇ ਅੰਦਰ ਆਪਣੀਆਂ ਬਾਕੀ ਤਿੰਨ ਵਿਕਟਾਂ ਗੁਆ ਦਿੱਤੀਆਂ। ਇਨ੍ਹਾਂ ’ਚ ਮਾਰਸ਼ ਦਾ ਵਿਕਟ ਵੀ ਸ਼ਾਮਲ ਹੈ, ਜਿਸ ਨੂੰ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਖੁਰਰਮ ਸ਼ਹਿਜ਼ਾਦ ਨੇ ਦੂਜੇ ਸੈਸ਼ਨ ਦੀ ਪਹਿਲੀ ਗੇਂਦ ’ਤੇ ਬੋਲਡ ਕੀਤਾ ਸੀ। ਮਾਰਸ਼ ਨੇ 107 ਗੇਂਦਾਂ ਦੀ ਆਪਣੀ ਪਾਰੀ ਵਿੱਚ 15 ਚੌਕੇ ਅਤੇ ਇੱਕ ਛੱਕਾ ਲਗਾਇਆ।