ਬਲਜਿੰਦਰ ਸੇਖਾ, ਓਟਾਵਾ : ਕੈਨੇਡਾ ਦੀ ਸੰਸਦ ਹਾਊਸ ਵੱਲੋਂ ਬਿੱਲ C-21 ਗੰਨ ਕੰਟਰੋਲ ਨੂੰ ਮਈ ‘ਚ ਪ੍ਰਵਾਨਗੀ ਦਿੱਤੀ ਗਈ ਸੀ । ਜਿਸਨੂੰ ਸੈਨੇਟ ਵੱਲੋਂ ਅੱਜ ਪਾਸ ਕਰ ਦਿੱਤਾ ਗਿਆ ਹੈ । ਇਸਦੇ ਪਾਸ ਹੋਣ ਨਾਲ ਕੈਨੇਡਾ ‘ਚ ਹੈਂਡ ਗੰਨਾਂ ਦੀ ਖਰੀਦ, ਵੇਚ ਤੇ ਤਬਾਦਲੇ ‘ਤੇ ਰੋਕ ਲਗਾਉਣ ਤੋਂ ਇਲਾਵਾ GHOST ਗੰਨਾਂ ਦੇ ਨਿਰਮਾਣ ਅਤੇ ਖਰੀਦ ‘ਤੇ ਰੋਕ ਲਗਾਉਣੀ ਅਤੇ ਹਥਿਆਰਾਂ ਦੀ ਤਸਕਰੀ ਨੂੰ ਨੱਥ ਪਾਉਣੀ ਤੋ ਇਲਾਵਾ ਅਸਾਲਟ ਵਰਗੇ ਹਥਿਆਰਾਂ ‘ਤੇ ਪੱਕੇ ਤੌਰ ‘ਤੇ ਪਾਬੰਦੀ ਲਗਾਉਣੀ ਹੈ । ਇਸ ਬਿੱਲ ਤੋਂ ਲਾਗੂ ਹੋਣ ਤੋਂ ਪੰਜ ਸਾਲ ਬਾਅਦ ਪਾਰਲੀਮੈਂਟ ਰੀਵਿਊ ਕਮੇਟੀ ਵੱਲੋਂ ਇਸ ਬਿੱਲ ਦੀ ਫਿਰ ਤੋਂ ਸਮੀਖਿਆ ਕੀਤੀ ਜਾਵੇਗੀ ਤੇ ਹੋਰ ਲੁੜੀਂਦੀਆਂ ਮੱਦਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਇਸ ਬਿੱਲ ਤੇ ਗਵਰਨਰ ਜਨਰਲ ਦੀ ਮੋਹਰ ਲੱਗਣ ਤੋਂ ਬਾਅਦ ਇਹ ਕਾਨੂੰਨ ਬਣ ਜਾਵੇਗਾ ।