ਸਪੋਰਟਸ ਡੈਸਕ: ਇਸ ਵਾਰ ਜਦੋਂ ਭਾਰਤੀ ਐਥਲੀਟ ਚੀਨ ਦੇ ਹਾਂਗਜ਼ੂ ‘ਚ ਏਸ਼ੀਆਈ ਖੇਡਾਂ ‘ਚ ਖੇਡਣ ਜਾ ਰਹੇ ਸਨ, ਤਾਂ ਉਨ੍ਹਾਂ ਦਾ ਟੀਚਾ ‘ਇਸ ਵਾਰ 100 ਨੂੰ ਪਾਰ’ ਕਰਨ ਦਾ ਸੀ, ਯਾਨੀ ਮੈਡਲ ਟੇਬਲ ‘ਚ 100 ਤਗਮੇ ਜਿੱਤਣ ਦੀ ਚੁਣੌਤੀ ਸੀ ਪਰ ਭਾਰਕ ਨੇ 100 ਮੈਡਲ ਪੱਕੇ ਕਰ ਲਈ ਹਨ। ਹਾਲਾਂਕਿ ਏਸ਼ੀਆਈ ਖੇਡਾਂ ‘ਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਪੂਰੀ ਉਮੀਦ ਹੈ ਕਿ ਮੈਡਲਾਂ ਦਾ ਸੈਂਕੜਾ ਪੂਰਾ ਹੋ ਸਕਦਾ ਹੈ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਕਦੇ ਵੀ ਅਜਿਹਾ ਨਹੀਂ ਕਰ ਸਕਿਆ ਹੈ। 1951 ਤੋਂ ਚੱਲ ਰਹੀਆਂ ਖੇਡਾਂ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਭਾਰਤ 100 ਤਗਮਿਆਂ ਦੇ ਅੰਕੜੇ ਤੱਕ ਪਹੁੰਚਿਆ ਹੈ। ਹੁਣ ਤੱਕ ਭਾਰਤ ਨੇ 91 ਤਗਮੇ ਜਿੱਤੇ ਹਨ ਜਦਕਿ 9 ਤਗਮੇ ਪੱਕੇ ਹਨ। ਭਾਰਤੀ ਖਿਡਾਰੀਆਂ ਨੇ ਹੁਣ ਤੱਕ 21 ਸੋਨ, 33 ਚਾਂਦੀ ਅਤੇ 37 ਕਾਂਸੀ ਦੇ ਤਗਮੇ ਜਿੱਤੇ ਹਨ। ਇਸ ਤੋਂ ਇਲਾਵਾ ਤੀਰਅੰਦਾਜ਼ੀ ‘ਚ 3, ਕਬੱਡੀ ‘ਚ 2 ਅਤੇ ਬੈਡਮਿੰਟਨ, ਬ੍ਰਿਜ, ਕ੍ਰਿਕਟ ਅਤੇ ਹਾਕੀ ‘ਚ ਇਕ-ਇਕ ਤਗਮਾ ਜਿੱਤਿਆ ਹੈ | ਇਸ ਤੋਂ ਪਹਿਲਾਂ 2018 ਵਿੱਚ ਭਾਰਤ ਨੇ ਖੇਡਾਂ ਵਿੱਚ ਆਪਣੇ ਸਰਵੋਤਮ ਪ੍ਰਦਰਸ਼ਨ ਨਾਲ 70 ਤਗਮੇ ਜਿੱਤੇ ਸਨ।
ਭਾਰਤ ਨੇ ਖੇਡਾਂ ਵਿੱਚ ਅਥਲੈਟਿਕਸ ਵਿੱਚ ਹੁਣ ਤੱਕ ਸਭ ਤੋਂ ਵੱਧ 29 ਤਗਮੇ ਜਿੱਤੇ ਹਨ। ਇਸ ਵਿੱਚ 6 ਸੋਨ, 14 ਚਾਂਦੀ ਅਤੇ 9 ਕਾਂਸੀ ਦੇ ਤਗਮੇ ਸ਼ਾਮਲ ਹਨ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ਾਂ ਨੇ ਵੀ 22 ਤਗਮੇ ਜਿੱਤੇ। ਇਸ ਵਿੱਚ 7 ਸੋਨ, 9 ਚਾਂਦੀ ਅਤੇ 6 ਕਾਂਸੀ ਦੇ ਤਗਮੇ ਸ਼ਾਮਲ ਹਨ। ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤ 20 ਸੋਨ ਤਗਮਿਆਂ ਤੱਕ ਪਹੁੰਚਿਆ ਹੈ। ਇਸ ਤੋਂ ਇਲਾਵਾ ਹੁਣ ਤੀਰਅੰਦਾਜ਼ੀ, ਮੁੱਕੇਬਾਜ਼ੀ, ਸਕੁਐਸ਼ ਅਤੇ ਰੋਇੰਗ ਵਿੱਚ 5 ਤਗਮੇ ਜਿੱਤੇ ਹਨ। ਹੁਣ ਤੱਕ 17 ਖੇਡਾਂ ਵਿੱਚ ਘੱਟੋ-ਘੱਟ ਇੱਕ ਤਮਗਾ ਜਿੱਤਿਆ ਗਿਆ ਹੈ ਜਦਕਿ 3 ਹੋਰ ਖੇਡਾਂ ਵਿੱਚ ਤਗਮੇ ਪੱਕੇ ਹਨ। ਭਾਵ ਭਾਰਤ ਦਾ ਕੁੱਲ 20 ਖੇਡਾਂ ਵਿੱਚ ਤਗਮੇ ਜਿੱਤਣਾ ਯਕੀਨੀ ਹੈ।ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਫਾਈਨਲ ਮੈਚ ਵਿੱਚ ਭਾਰਤ ਨੇ ਮੌਜੂਦਾ ਚੈਂਪੀਅਨ ਜਾਪਾਨ ਨੂੰ 5-1 ਨਾਲ ਹਰਾਇਆ।



