ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨਾਈਟ ਡਿਊਟੀ ਖ਼ਤਮ ਕਰ ਕੇ ਘਰ ਪਹੁੰਚੇ ਏਐਸਆਈ ਦੇ ਮੂੰਹ ‘ਤੇ ਸ਼ੱਕੀ ਹਾਲਾਤ ‘ਚ ਗੋਲੀ ਲੱਗ ਗਈ। ਏਐਸਆਈ ਬਲਬੀਰ ਸਿੰਘ ਦੇ ਪਰਿਵਾਰਕ ਮੈਂਬਰ ਜਦ ਕਮਰੇ ਵਿੱਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਜਬਾੜੇ ‘ਚ ਗੋਲੀ ਲੱਗਣ ਕਾਰਨ ਫੱਟੜ ਹੋ ਚੁੱਕਾ ਸੀ । ਕਮਰੇ ਦਾ ਫਰਸ਼ ਵੀ ਖੂਨ ਨਾਲ ਭਰ ਚੁੱਕਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਬੀਰ ਸਿੰਘ ਥਾਣਾ ਜਮਾਲਪੁਰ ਵਿੱਚ ਤੈਨਾਤ ਹੈ। ਉਹ ਨਾਈਟ ਡਿਊਟੀ ਖਤਮ ਕਰਕੇ ਬੱਦੋਵਾਲ ਦੀ ਵਿਕਟੋਰੀਆ ਕਲੋਨੀ ਵਿੱਚ ਆਪਣੇ ਘਰ ਪਹੁੰਚਿਆ। ਕੁਝ ਹੀ ਸਮੇਂ ਬਾਅਦ ਕਮਰੇ ਚੋਂ ਗੋਲੀ ਚੱਲਣ ਦੀ ਆਵਾਜ਼ ਆਈ। ਹਾਦਸਾ ਕਿੰਝ ਵਾਪਰਿਆ ਇਹ ਅਜੇ ਭੇਦ ਹੀ ਬਣਿਆ ਹੋਇਆ ਹੈ। ਫਿਲਹਾਲ ਪਰਿਵਾਰਿਕ ਮੈਂਬਰਾਂ ਨੇ ਬਲਵੀਰ ਸਿੰਘ ਨੂੰ ਲੁਧਿਆਣਾ ਦੇ ਦਿਆਨੰਦ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬਲਵੀਰ ਸਿੰਘ ਦੇ ਦੋਵੇਂ ਬੱਚੇ ਵਿਦੇਸ਼ ਵਿੱਚ ਪੜਦੇ ਹਨ ਅਤੇ ਉਹ ਪਿਛਲੇ ਕੁਝ ਸਾਲਾਂ ਤੋਂ ਆਪਣੀ ਪਤਨੀ ਨਾਲ ਬਦੋਵਾਲ ਇਲਾਕੇ ਵਿੱਚ ਰਹਿ ਰਿਹਾ ਸੀ। ਡਾਕਟਰਾਂ ਦੇ ਮੁਤਾਬਕ ਉਸਦੀ ਹਾਲਤ ਵਿੱਚ ਕਾਫੀ ਸੁਧਾਰ ਹੈ। ਬਲਬੀਰ ਸਿੰਘ ਦੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਹਾਦਸੇ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ASI ਦੇ ਜਬਾੜੇ ‘ਚ ਵੱਜੀ ਗੋਲ਼ੀ, ਗੁਆਂਢੀ ਨੇ ਜ਼ਖਮੀ ਹਾਲਤ ‘ਚ DMC ‘ਚ ਦਾਖ਼ਲ ਕਰਵਾਇਆ; ਦੇਰ ਰਾਤ ਤਕ ਚੱਲਿਆ ਆਪ੍ਰੇਸ਼ਨ



